ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਦਾ ਬਾਲੀਵੁੱਡ ਵਿੱਚ ਹੋਇਆ ਡੈਬਿਊ

written by Rupinder Kaler | May 06, 2021

ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਦਾ ਬਾਲੀਵੁੱਡ ਵਿੱਚ ਡੈਬਿਊ ਹੋ ਗਿਆ ਹੈ । ਹੈਪੀ ਰਾਏ ਕੋਟੀ ਨੇ ਬਾਲੀਵੁੱਡ ਦੀ ਇੱਕ ਫ਼ਿਲਮ ਲਈ ਗੀਤ ਲਿਖਿਆ ਹੈ । ਜਿਸ ਦੀ ਜਾਣਕਾਰੀ ਹੈਪੀ ਰਾਏ ਕੋਟੀ ਨੇ ਆਪਣੇ ਇੰਸਟਾਗ੍ਰਾਮ ਤੇ ਦਿੱਤੀ । ਉਸ ਦਾ ਲਿਖਿਆ ਗਾਣਾ ਅਰਜੁਨ ਕਪੂਰ ਦੀ ਨੇਟਫਲਿਕਸ ਤੇ ਆਉਣ ਵਾਲੀ ਫਿਲਮ ‘ ਸਰਦਾਰ ਕਾ ਗ੍ਰੈਂਡਸਨ’ ‘ਚ ਸੁਣਨ ਨੂੰ ਮਿਲੇਗਾ।

happy raikoti image Pic Courtesy: Instagram
ਹੋਰ ਪੜ੍ਹੋ : ਕਾਮੇਡੀਅਨ ਸੁਗੰਧਾ ਮਿਸ਼ਰਾ ਦੇ ਖਿਲਾਫ ਦਰਜ ਹੋਈ ਐੱਫ.ਆਈ.ਆਰ
happy raikoti with amir khan and gippy grewal Pic Courtesy: Instagram
ਇਸ ਗੀਤ ਨੂੰ ਮਿਲਿੰਦ ਗਾਬਾ ਤੇ ਪਲਵੀ ਗਾਬਾ ਨੇ ਆਪਣੀ ਆਵਾਜ਼ ਦਿੱਤੀ ਹੈ । ਫਿਲਮ ਦੇ ਵਿੱਚ ਇਸ ਗੀਤ ਤੇ ਅਰਜੁਨ ਕਪੂਰ , ਰਕੁਲਪ੍ਰੀਤ ਸਿੰਘ , ਜੌਨ ਅਬਰਾਹਮ ਤੇ ਅਦਿਤੀ ਰਾਓ ਹੈਦਰੀ ਪ੍ਰਫਾਰਮ ਕਰ ਰਹੇ ਹਨ। ਇਹ ਗੀਤ ਪਹਿਲਾਂ ਸਾਲ 2017 ਦੇ ਵਿੱਚ ਮਿਲਿੰਦ ਗਾਬਾ ਦੀ ਅਵਾਜ ‘ ਰਿਲੀਜ਼ ਹੋਇਆ ‘ਚ ਸੀ।
Happy Raikoti First Religious Shabad 'Wah Guru' Released Pic Courtesy: Instagram
ਫਿਲਮ ‘ਸਰਦਾਰ ਕਾ ਗ੍ਰੈਂਡਸਨ’ ਦੇ ਵਿੱਚ ਇਹ ਗੀਤ ਰਿਕਰਿਏਟ ਕੀਤਾ ਗਿਆ ਹੈ। ਜਿਸਨੂੰ ਰਿਕਰਿਏਸ਼ਨ ਵਰਜਨ ਤਾiਨਸ਼ਕ ਬਾਗਚੀ ਨੇ ਦਿੱਤਾ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਫਿਲਮ ਦੇ ਵਿੱਚ ਜੱਸ ਮਾਣਕ ਦਾ ਵੀ ਬਾਲੀਵੁੱਡ ਵਿੱਚ ਡੈਬਿਊ ਵੀ ਹੋਇਆ ਹੈ।

0 Comments
0

You may also like