ਗਾਇਕ ਬੱਬਲ ਰਾਏ ਨੇ ਆਸਟ੍ਰੇਲੀਆ ‘ਚ ਵੱਸਦੇ ਪੰਜਾਬੀਆਂ ਨੂੰ ਕੀਤੀ ਇਹ ਖ਼ਾਸ ਬੇਨਤੀ, 'ਮਾਂ ਬੋਲੀ ਪੰਜਾਬੀ' ਲਈ ਇਹ ਕੰਮ ਕਰਨ ਦੀ ਕੀਤੀ ਅਪੀਲ, ਦੇਖੋ ਵੀਡੀਓ

written by Lajwinder kaur | August 09, 2021

ਪੰਜਾਬੀ ਗਾਇਕ ਬੱਬਲ ਰਾਏ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵੀਆਂ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਸਟ੍ਰੇਲੀਆ ‘ਚ ਵੱਸਦੇ ਪੰਜਾਬੀਆਂ ਨੂੰ ਖ਼ਾਸ ਅਪੀਲ ਕੀਤੀ ਹੈ।

babbal rai image Image Source –instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫਾ, ਨਵੀਂ ਮਿਊਜ਼ਿਕ ਐਲਬਮ ‘Limited Edition’ ਦੀ ਇੰਟਰੋ ਹੋਈ ਰਿਲੀਜ਼, ਦੇਖੋ ਵੀਡੀਓ

ਹੋਰ ਪੜ੍ਹੋ :ਟੋਕਿਓ ਓਲੰਪਿਕ ‘ਚ ਭਾਰਤ ਨੂੰ ਮਿਲਿਆ ਪਹਿਲਾ ਗੋਲਡ, ਨੀਰਜ ਚੋਪੜਾ ਦੀ ਸ਼ਾਨਦਾਰ ਜਿੱਤ ਉੱਤੇ ਪੰਜਾਬੀ ਕਲਾਕਾਰਾਂ ਨੇ ਪੋਸਟ ਪਾ ਕੇ ਦਿੱਤੀ ਵਧਾਈ

inisde image of babbal rai video with fans-min Image Source –instagram

ਇਸ ਵੀਡੀਓ ਚ ਬੱਬਲ ਰਾਏ ਨੇ ਕਿਹਾ ਹੈ ਕਿ ਅਗਸਤ ਮਹੀਨੇ ਆਸਟ੍ਰੇਲੀਆ ‘ਚ ਮਰਦਮਸ਼ੁਮਾਰੀ ਹੋਣ ਜਾ ਰਹੀ ਹੈ। ਇਸ ਲਈ ਜਦੋਂ ਵੀ ਮਰਦਮਸ਼ੁਮਾਰੀ ਵਾਲਾ ਫਾਰਮ ਭਰਨ ਤਾਂ ਸਾਰੇ ਪੰਜਾਬੀ ਆਪਣੀ ਭਾਸ਼ਾ ਮਾਂ ਬੋਲੀ ਪੰਜਾਬੀ ਲਿਖਣ, ਤਾਂ ਜੋ ਪੰਜਾਬੀ ਮਾਂ ਬੋਲੀ ਨੂੰ ਬਣਦਾ ਮਾਣ ਦਿਵਾ ਸਕੀਏ। ਇਸ ਵੀਡੀਓ ਨੂੰ ਵੱਡੀ ਗਿਣਤੀ ‘ਚ ਲੋਕ ਦੇਖ ਚੁੱਕੇ ਨੇ।

singer babbal rai Image Source –instagram

ਜੇ ਗੱਲ ਕਰੀਏ ਬੱਬਲ ਰਾਏ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਜਿਵੇਂ ‘ਆਹੀ ਗੱਲਾਂ ਤੇਰੀਆਂ’, ਤੇਰੀ ਲਈ, ਅੱਖ ਤੇਰੀ, 21ਵਾਂ, ਅੱਖ ਤੇਰੀ, ਤੇਰਾ ਨਾਂ ਵਰਗੇ ਕਈ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਖੇਤਰ ‘ਚ ਕਾਫੀ ਸਰਗਰਮ ਨੇ। ਬਹੁਤ ਜਲਦ ਉਹ ਆਪਣੀ ਨਵੀਂ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਅਖੀਰਲੀ ਵਾਰ ਉਹ ‘ਅਰਦਾਸ ਕਰਾਂ’ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ।

 

View this post on Instagram

 

A post shared by Babbal Rai (@babbalrai9)

0 Comments
0

You may also like