ਗਾਇਕ ਭੁਪਿੰਦਰ ਗਿੱਲ ਨੇ ਧੀ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਧੀ ਦੀ ਕਿਊਟ ਜਿਹੀ ਤਸਵੀਰ, ਜਨਮ ਦਿਨ ਦੀ ਦਿੱਤੀ ਵਧਾਈ

written by Shaminder | August 26, 2021

ਗਾਇਕ ਭੁਪਿੰਦਰ ਗਿੱਲ (Bhupinder Gill) ਦੀ ਧੀ ਦਾ ਅੱਜ ਜਨਮ ਦਿਨ ਹੈ । ਗਾਇਕ ਨੇ ਆਪਣੀ ਧੀ (Daughter)ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਉਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।ਇਸ ਤਸਵੀਰ ਨੂੰ ਉਨ੍ਹਾਂ ਨੇ ਇੱਕ ਪਿਆਰਾ ਜਿਹਾ ਕੈਪਸ਼ਨ ਵੀ ਦਿੱਤਾ ਹੈ। ਭੁਪਿੰਦਰ ਗਿੱਲ (Bhupinder Gill)ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਦੋਸਤੋ ਗੁੱਡ ਮੌਰਨਿੰਗ ਲਓ ਜੀ ਅੱਜ ਮੇਰੀ ਧੀ ਨਵਰੀਤ ਕੌਰ ਗਿੱਲ ਦਾ ‘ਹੈਪੀ ਬਰਥਡੇ ਐ ਜੀ ਬੱਚੇ ਲਈ ਦੁਆ ਕਰਨਾ’।

Navreet Kaur -min Image From Instagram

ਹੋਰ ਪੜ੍ਹੋ : ਟਾਈਗਰ ਸ਼ਰਾਫ ਨੇ ਖਰੀਦਿਆ ਨਵਾਂ ਘਰ, ਘਰ ਦੀਆਂ ਤਸਵੀਰਾਂ ਵਾਇਰਲ

ਭੁਪਿੰਦਰ ਗਿੱਲ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਵੱਲੋਂ ਵੀ ਵਧਾਈ ਦਿੱਤੀ ਜਾ ਰਹੀ ਹੈ ਅਤੇ ਹਰ ਕੋਈ ਗਾਇਕ ਦੀ ਧੀ ਨੂੰ ਜਨਮ ਦਿਨ ‘ਤੇ ਦੁਆਵਾਂ ਦੇ ਰਿਹਾ ਹੈ । ਭੁਪਿੰਦਰ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ ।

Bhupinder Gill With Wife Image From Instagram

 ਉਹ ਪਿਛਲੇ ਲੰਮੇਂ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਭੁਪਿੰਦਰ ਗਿੱਲ ਨੇ ਬੱਬੂ ਮਾਨ ਦੇ ਨਾਲ ਫ਼ਿਲਮ ‘ਚ ਕੰਮ ਵੀ ਕੀਤਾ ਹੈ । ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੇ ਭੁਪਿੰਦਰ ਗਿੱਲ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਪਰਿਵਾਰਕ ਅਤੇ ਸਾਫ਼ ਸੁਥਰੇ ਗੀਤ ਗਾਉਣ ਵਾਲੇ ਭੁਪਿੰਦਰ ਗਿੱਲ ਨੇ ਪੰਜਾਬੀ ਇੰਡਸਟਰੀ ‘ਚ ਖ਼ਾਸ ਪਛਾਣ ਬਣਾਈ ਹੈ ।

 

View this post on Instagram

 

A post shared by BHUPINDER GILL (@imbhupinder_gill)

0 Comments
0

You may also like