ਗਾਇਕ ਦੀਪ ਕੰਵਲ ਦੀ ਆਵਾਜ਼ ‘ਚ ਜਲਦ ਰਿਲੀਜ਼ ਹੋਵੇਗਾ ਨਵਾਂ ਗੀਤ ‘ਐਨੀਵਰਸਰੀ’

written by Shaminder | December 14, 2021

ਗਾਇਕ ਦੀਪ ਕੰਵਲ  (Deep Kanwal)  ਦੀ ਆਵਾਜ਼ ‘ਚ ਜਲਦ ਹੀ ਨਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ । ਗੀਤ ਦੀ ਫੀਚਰਿੰਗ ‘ਚ ਨਿਸ਼ਾ ਬਾਨੋ ਅਤੇ ਸਮੀਰ ਮਾਹੀ ਨਜ਼ਰ ਆਉਣਗੇ ।ਇਸ ਗੀਤ ਦਾ ਟੀਜ਼ਰ ਜਾਰੀ ਕੀਤਾ ਗਿਆ ਹੈ । ਜਿਸ ‘ਚ ਸਮੀਰ ਮਾਹੀ ਅਤੇ ਨਿਸ਼ਾ ਬਾਨੋ ਨਜ਼ਰ ਆ ਰਹੇ ਹਨ । ‘ਐਨੀਵਰਸਰੀ’ (Anniversary)ਟਾਈਟਲ ਹੇਠ ਆਉਣ ਵਾਲੇ ਇਸ ਗੀਤ ਦਾ ਮਿਊਜ਼ਿਕ ਸਟਿੱਲ ਨੇ ਤਿਆਰ ਕੀਤਾ ਹੈ । ਜਿਸ ਦੇ ਬੋਲ ਗੀਤਾ ਕਾਹਲਾਂਵਾਲੀ ਨੇ ਲਿਖੇ ਹਨ ।

Deep kanwal image From Deep kanwal song

ਹੋਰ ਪੜ੍ਹੋ : ਆਪਣੇ ਪ੍ਰਸ਼ੰਸਕ ਨੂੰ ਮਿਲ ਕੇ ਭਾਵੁਕ ਹੋਏ ਗਾਇਕ ਹਰਭਜਨ ਮਾਨ, ਵੀਡੀਓ ਕੀਤਾ ਸਾਂਝਾ

ਜਲਦ ਹੀ ਪੂਰਾ ਗੀਤ ਰਿਲੀਜ਼ ਹੋਵੇਗਾ । ਇਸ ਗੀਤ ਦੇ ਟਾਈਟਲ ਤੋਂ ਤਾਂ ਇਹੀ ਜਾਪਦਾ ਹੈ ਕਿ ਇਹ ਗੀਤ ਰੋਮਾਂਟਿਕ ਹੋਵੇਗਾ । ਨਿਸ਼ਾ ਬਾਨੋ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਖੁਦ ਵੀ ਆਪਣੀ ਆਵਾਜ਼ ‘ਚ ਕਈ ਹਿੱਟ ਗੀਤ ਗਾਏ ਹਨ ।

Nisha Bano and smeer mahi image From Song

ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ਇੰਡਸਟਰੀ ‘ਚ ਵੀ ਸਰਗਰਮ ਹੈ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੀ ਹੈ । ਉਸ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਨਿਸ਼ਾ ਬਾਨੋ ਇੱਕ ਅਜਿਹੀ ਅਦਾਕਾਰਾ ਹੈ, ਜਿਸ ਨੇ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਖ਼ਾਸ ਜਗ੍ਹਾ ਬਣਾਈ ਹੈ । ਨਿਸ਼ਾ ਬਾਨੋ ਨੇ ਇੰਡਸਟਰੀ ‘ਚ ਜਗ੍ਹਾ ਬਨਾਉਣ ਦੇ ਲਈ ਕਰੜਾ ਸੰਘਰਸ਼ ਕੀਤਾ ਹੈ । ਉਨ੍ਹਾਂ ਨੂੰ ਆਪਣੇ ਕਰੀਅਰ ‘ਚ ਅੱਗੇ ਵੱਧਣ ਦੇ ਲਈ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਨੇ ਕਾਫੀ ਮਦਦ ਕੀਤੀ ਹੈ ।

You may also like