Trending:
ਗਾਇਕ ਦਿਲਜੀਤ ਦੋਸਾਂਝ ਲੈ ਕੇ ਆ ਰਹੇ ਹਨ ਨਵੀਂ ਐਲਬਮ, ਸੋਸ਼ਲ ਮੀਡੀਆ ਤੇ ਦਿੱੱਤੀ ਜਾਣਕਾਰੀ
ਗਾਇਕ ਦਿਲਜੀਤ ਦੋਸਾਂਝ ਆਪਣੇ ਪ੍ਰਸ਼ੰਸਕਾਂ ਲਈ ਨਵੀਂ ਐਲਬਮ ਲੈ ਕੇ ਆ ਰਹੇ ਹਨ । ਜਿਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਦਿੱਤੀ ਹੈ । ਉਹਨਾਂ ਨੇ ਦੱਸਿਆ ਹੈ ਕਿ ਉਹ 'ਗੋਟ' ਐਲਬਮ ਦੇ ਸੁਪਰ ਹਿੱਟ ਹੋਣ ਤੋਂ ਬਾਅਦ ਨਵੀਂ ਐਲਬਮ ਲੈ ਕੇ ਆ ਰਹੇ ਹਨ ਜਿਸ ਦਾ ਮਿਊਜ਼ਿਕ ਇੰਟੈਂਸ ਮਿਊਜ਼ਿਕ ਤਿਆਰ ਕਰੇਗਾ ।

ਹੋਰ ਪੜ੍ਹੋ :
ਸੁਖਸ਼ਿੰਦਰ ਸ਼ਿੰਦਾ ਜਲਦ ਲੈ ਕੇ ਆ ਰਹੇ ਨੇ ਨਵਾਂ ਗੀਤ ‘The World Is Watching’, ਪੋਸਟਰ ਕੀਤਾ ਸਾਂਝਾ
ਰਾਜੀਵ ਕਪੂਰ ਦੇ ਚੌਥੇ ਵਿੱਚ ਨਜ਼ਰ ਆਇਆ ਪੂਰਾ ਖ਼ਾਨਦਾਨ, ਤਸਵੀਰਾਂ ਵਾਇਰਲ

ਜਦੋਂ ਕਿ ਗੀਤ ਮਲਟੀ ਟੈਲੇਂਟਿਡ ਰਾਜ ਰਣਜੋਧ iਲ਼ਖਣਗੇ । ਦਿਲਜੀਤ ਨੇ ਇਹਨਾਂ ਦੋਵਾਂ ਦੀ ਐਲਬਮ ਉਪਰ ਕੰਮ ਕਰਦੇ ਦੀ ਤਸਵੀਰ ਤੇ ਵੀਡੀਓ ਸ਼ੇਅਰ ਕੀਤੀ ਹੈ। ਦਿਲਜੀਤ ਦੋਸਾਂਝ ਵੀ ਖੁਦ ਕਈ ਵਾਰ ਖੁਲਾਸਾ ਕਰ ਚੁੱਕੇ ਹਨ ਕਿ ਉਨ੍ਹਾਂ ਨੂੰ ਰਾਜ ਰਣਜੋਧ ਦੀ ਕਲਮ ਨਾਲ ਕਾਫੀ ਪਿਆਰ ਹੈ।

ਦਿਲਜੀਤ ਦਾ ਹਾਲ ਹੀ ਦੇ ਵਿਚ ਹੌਲੀਵੁੱਡ ਪੌਪ ਸਟਾਰ ਰਿਹਾਨਾ ਨੂੰ ਡੈਡੀਕੇਟਡ ਗੀਤ ਵੀ ਰਾਜ ਰਣਜੋਧ ਦਾ ਲਿਖਿਆ ਹੋਇਆ ਹੀ ਸੀ। ਫਿਲਹਾਲ ਦੀ ਘੜੀ ਦਿਲਜੀਤ ਨੇ ਆਪਣੀ ਇਸ ਨਵੀਂ ਐਲਬਮ ਲਈ ਸਿਰਫ ਇੰਟੈਂਸ ਮਿਊਜ਼ਿਕ ਤੇ ਰਾਜ ਰਣਜੋਧ ਦਾ ਨਾਮ ਸਾਹਮਣੇ ਪੇਸ਼ ਕੀਤਾ ਹੈ। ਬਾਕੀ ਐਲਬਮ ਦੇ ਵਿੱਚ ਕੋਈ ਹੋਰ ਕਲਾਕਾਰ ਜੁੜਦਾ ਹੈ ਤਾਂ ਉਹ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲਗ ਹੀ ਜਾਏਗਾ।
View this post on Instagram