ਇਹ ਹੈ ਗਾਇਕ ਦਿਲਪ੍ਰੀਤ ਢਿੱਲੋਂ ਦੀ ਲਾਈਫ਼ ਲਾਈਨ,ਤਸਵੀਰ ਕੀਤੀ ਸਾਂਝੀ 

Written by  Shaminder   |  May 31st 2019 03:19 PM  |  Updated: May 31st 2019 03:19 PM

ਇਹ ਹੈ ਗਾਇਕ ਦਿਲਪ੍ਰੀਤ ਢਿੱਲੋਂ ਦੀ ਲਾਈਫ਼ ਲਾਈਨ,ਤਸਵੀਰ ਕੀਤੀ ਸਾਂਝੀ 

ਗਾਇਕ ਦਿਲਪ੍ਰੀਤ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਲਿਖਿਆ ਕਿ ਲਾਈਫ਼ ਲਾਈਨ । ਇਹ ਤਸਵੀਰ ਉਨ੍ਹਾਂ ਦੀ ਪਤਨੀ ਦੀ ਹੈ ਜਿਸ ਨਾਲ ਉਹ ਅਕਸਰ ਪਿਆਰ ਜਤਾਉਂਦੇ ਰਹਿੰਦੇ ਹਨ ।

ਹੋਰ ਵੇਖੋ :ਚੰਗੇ ਗਾਇਕ, ਵਧੀਆ ਨਿਰਦੇਸ਼ਕ ਤੇ ਲੇਖਕ ਹਨ ਪ੍ਰੋ. ਮਦਨ ਗੋਪਾਲ ਸਿੰਘ, ਸੂਫ਼ੀ ਸੰਗੀਤ ਕਰਕੇ ਹਨ ਦੁਨੀਆਂ ਭਰ ‘ਚ ਮਸ਼ਹੂਰ

https://www.instagram.com/p/BwTeOxTnU89/

ਫ਼ਿਲਹਾਲ ਦਿਲਪ੍ਰੀਤ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਨੂੰ ਲੋਕ ਪਸੰਦ ਕਰ ਰਹੇ ਨੇ ।ਲੋਕਾਂ ਨੂੰ ਅਕਸਰ ਆਪਣੇ ਪਸੰਦੀਦਾ ਕਲਾਕਾਰਾਂ ਦੀ ਨਿੱਜੀ ਜ਼ਿੰਦਗੀ ਨੂੰ ਜਾਨਣ ਦੀ ਉਤਸੁਕਤਾ ਰਹਿੰਦੀ ਹੈ ਅਤੇ ਦਿਲਪ੍ਰੀਤ ਢਿੱਲੋਂ ਨੇ ਲੰਬੇ ਸਮੇਂ ਬਾਅਦ ਆਪਣੀ ਪਤਨੀ ਨਾਲ ਤਸਵੀਰ ਨੂੰ ਸਾਂਝਾ ਕੀਤਾ ਹੈ । ਦਿਲਪ੍ਰੀਤ ਢਿੱਲੋਂ ਦਾ ਸਬੰਧ ਫਤਿਹਗੜ੍ਹ ਸਾਹਿਬ ਨਾਲ ਹੈ ।

https://www.instagram.com/p/ByHnU8oHfqd/

ਦਿਲਪ੍ਰੀਤ ਜੱਟ ਸਿੱਖ ਪਰਿਵਾਰ ਨਾਲ ਸੰਬਧ ਰੱਖਦਾ ਹੈ। ਉਹ ਸਵਰਗਵਾਸੀ ਗਾਇਕ ਕੁਲਵਿੰਦਰ ਢਿੱਲੋਂ ਤੋਂ ਖ਼ਾਸੇ ਪ੍ਰਭਾਵਿਤ ਹਨ , ਅਤੇ ਹਮੇਸ਼ਾ ਉਸ ਵਰਗਾ ਗਾਇਕ ਬਣਨਾ ਚਾਹੁੰਦਾ ਸੀ। ਉਨ੍ਹਾਂ ਦਾ ਬਚਪਨ ਪੰਜਾਬ ਦੇ ਪਿੰਡ ਜਰਗ ਵਿੱਚ ਬੀਤਿਆ।ਉਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network