ਗਾਇਕ ਗੈਰੀ ਸੰਧੂ ਨੇ ਇਸ ਮੁਸ਼ਕਿਲ ਸਮੇਂ ‘ਚ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਇਹ ਸਲਾਹ, ਵਾਮਿਕਾ ਗੱਬੀ ਤੇ ਮਿਸ ਪੂਜਾ ਨੇ ਇਸ ਗੱਲ ਦਾ ਕੀਤਾ ਸਮਰਥਨ

written by Lajwinder kaur | April 30, 2021 10:42am

ਆਪਣੇ ਗੀਤਾਂ ਦੇ ਨਾਲ ਹਰ ਇੱਕ ਦਾ ਦਿਲ ਜਿੱਤਣ ਵਾਲੇ ਗਾਇਕ ਗੈਰੀ ਸੰਧੂ ਜਿਨ੍ਹਾਂ ਨੂੰ ਆਪਣੇ ਬੇਬਾਕ ਬੋਲਣ ਵਾਲੇ ਅੰਦਾਜ਼ ਕਰਕੇ ਵੀ ਜਾਣਿਆ ਜਾਂਦਾ ਹੈ । ਗੈਰੀ ਸੰਧੂ ਜੋ ਕਿ ਅਕਸਰ ਹੀ ਆਪਣੇ ਸਟੇਜ਼ ਸ਼ੋਅਜ਼ ‘ਚ ਵੀ ਆਪਣੇ ਪ੍ਰਸ਼ੰਸਕਾਂ ਨੂੰ ਪਰਿਵਾਰ ਤੇ ਖ਼ਾਸ ਰਿਸ਼ਤਿਆਂ ਦੀ ਅਹਿਮੀਅਤ ਦੱਸਦੇ ਰਹਿੰਦੇ ਨੇ। ਇਸ ਤੋਂ ਇਲਾਵਾ ਉਹ ਆਪਣੇ ਮਜ਼ਾਕੀਆ ਪੋਸਟਾਂ ਦੇ ਨਾਲ ਵੀ ਦਰਸ਼ਕਾਂ ਨੂੰ ਸਿੱਖਿਆ ਦਿੰਦੇ ਰਹਿੰਦੇ ਨੇ।

garry sandhu with white tiger image source- instagram

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੀ ਭਤੀਜੀ ਅੰਬਰ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਅਣਦੇਖੀ ਵੀਡੀਓ, ਕਿਹਾ- ‘ਚਾਚੂ ਕਰਦੇ ਨੇ ਬਹੁਤ ‘Miss’

image of garry sandhu post on instagram image source- instagram

ਇਸ ਵਾਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਬਹੁਤ ਹੀ ਸਮਝਦਾਰੀ ਵਾਲੀ ਪੋਸਟ ਪਾਈ ਹੈ। ਜਿਵੇਂ ਕਿ ਸਭ ਜਾਣਦੇ ਹੀ ਨੇ ਇੰਡੀਆ ਇਸ ਸਮੇਂ ਬਹੁਤ ਹੀ ਮੁਸ਼ਕਿਲ ਦੌਰ ‘ਚ ਲੰਘ ਰਿਹਾ ਹੈ। ਵੱਡੀ ਗਿਣਤੀ ‘ਚ ਲੋਕ ਕੋਵਿਡ-19 ਦੀ ਲਪੇਟ ‘ਚ ਆ ਰਹੇ ਨੇ। ਇਹ ਮਹਾਂਮਾਰੀ ਲੋਕਾਂ ਦੀਆਂ ਜਾਨਾਂ ਬਹੁਤ ਤੇਜ਼ੀ ਦੇ ਨਾਲ ਲੈ ਰਹੀ ਹੈ। ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਗਾਇਕ ਗੈਰੀ ਸੰਧੂ ਨੇ ਪੋਸਟ ਪਾਉਂਦੇ ਹੋਏ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਹੈ ਕਿ- ‘ਇਸ ਮੁਸ਼ਕਿਲ ਸਮੇਂ ‘ਚ ਆਪਣੇ ਪਰਿਵਾਰ ਤੇ ਦੋਸਤਾਂ ਦਾ ਸਾਥ ਦੇਵੋ ਜਿਵੇਂ ਤੁਸੀਂ ਸੈਲੀਬ੍ਰੇਟੀ ਨੂੰ ਸਮਰਥਨ ਦਿੰਦੇ ਹੋ...ਜਿਨੂੰ ਇਹ ਵੀ ਨਹੀਂ ਪਤਾ ਕਿ ਤੁਸੀਂ ਹੋਂਦ ‘ਚ ਹੋ । ਉਨ੍ਹਾਂ ਦਾ ਇਹ ਸੁਨੇਹਾ ਹਰ ਇੱਕ ਨੂੰ ਪਸੰਦ ਆ ਰਿਹਾ ਹੈ। ਐਕਟਰੈੱਸ ਵਾਮਿਕਾ ਗੱਬੀ ਤੇ ਗਾਇਕਾ ਮਿਸ ਪੂਜਾ ਨੇ ਵੀ ਕਮੈਂਟ ਕਰਕੇ ਗੈਰੀ ਸੰਧੂ ਦੀ ਇਸ ਗੱਲ ਦਾ ਸਮਰਥਨ ਕੀਤਾ ਹੈ।

garry sandhu instagram post commnets by wamiqa gabbi and miss pooja image source- instagram

ਜੇ ਗੱਲ ਕਰੀਏ ਗੈਰੀ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਕਮਾਲ ਦੇ ਗਾਇਕਾਂ ‘ਚੋਂ ਇੱਕ ਨੇ। ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਹੇ ਨੇ।

 

 

You may also like