ਗਾਇਕ ਗੁਰੀ ਦੀ ਆਉਣ ਵਾਲੀ ਨਵੀਂ ਫ਼ਿਲਮ ‘LOVER’ ਇਸ ਦਿਨ ਬਣੇਗੀ ਸਿਨੇਮਾ ਘਰਾਂ ਦੀ ਰੌਣਕ

written by Lajwinder kaur | June 10, 2022

ਪੰਜਾਬੀ ਗਾਇਕ ਗੁਰੀ ਬਹੁਤ ਜਲਦ ਆਪਣੀ ਨਵੀਂ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਜੀ ਹਾਂ ਉਹ ਲਵਰ ਟਾਈਟਲ ਹੇਠ ਲਵ ਸਟੋਰੀ ਲੈ ਕੇ ਆ ਰਹੇ ਹਨ। ਇਹ ਫ਼ਿਲਮ ਜੋ ਕਿ ਇੱਕ ਜੁਲਾਈ ਨੂੰ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ।

ਹੋਰ ਪੜ੍ਹੋ : ਇਸ ਮੁਟਿਆਰ ਪਿੱਛੇ ਗੁਰੀ ਦਾ ਹੋਇਆ ਬੁਰਾ ਹਾਲ, ਇਸ ਵੀਡੀਓ 'ਚ ਰੋ-ਰੋ ਦੱਸ ਰਹੇ ਨੇ ਹਾਲ

inside image of guri movie lover

ਦੱਸ ਦਈਏ ਇਸ ਫ਼ਿਲਮ ਦਾ ਪਹਿਲਾਂ ਤੈਨੂੰ ਪਿਆਰ ਕਰਦਾ ਦਰਸ਼ਕਾਂ ਦੀ ਨਜ਼ਰ ਆ ਹੋ ਚੁੱਕਿਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਇਹ ਫ਼ਿਲਮ ਇੱਕ ਲਵ ਸਟੋਰੀ ਵਾਲੀ ਹੋਵੇਗੀ ਜਿਸ ‘ਚ ਪਿਆਰ ਤੇ ਜੁਦਾਈ ਵਰਗੇ ਕਈ ਰੰਗ ਦੇਖਣ ਨੂੰ ਮਿਲਣਗੇ।

ਦੱਸ ਦਈਏ ਫ਼ਿਲਮ ਦੇ ਮੋਸ਼ਨ ਪੋਸਟਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਜਿਸ ‘ਚ ਫ਼ਿਲਮ ਦਾ ਮੋਸ਼ਨ ਪੋਸਟਰ ਵੀ ਕਾਫੀ ਖ਼ੂਬਸੂਰਤ ਹੈ। ਜਿਸ ‘ਚ ਗੁਰੀ ਇੱਕ ਚੁਬਾਰੇ ਅਤੇ ਦੂਜੇ ਚੁਬਾਰੇ ਉੱਤੇ ਉਸਦੀ ਮਹਿਬੂਬਾ ਖੜ੍ਹੀ ਹੋਈ ਨਜ਼ਰ ਆਈ ਸੀ। ਇਸ ਫ਼ਿਲਮ ‘ਚ ਗੁਰੀ ਵੱਧੀ ਹੋਈ ਦਾੜ੍ਹੀ ਤੇ ਲੰਬੇ ਵਾਲਾਂ ਦੇ ਨਾਲ ਨਕਾਮ ਹੋਏ ਆਸ਼ਿਕ ਦੇ ਕਿਰਦਾਰ 'ਚ ਨਜ਼ਰ ਆਉਣਗੇ।

guri movie lover

ਇਸ ਫ਼ਿਲਮ ਦੀ ਕਹਾਣੀ ਹੀਰੋ ਗੁਰੀ ਤੇ ਅਦਾਕਾਰਾ ਰੌਣਕ ਜੋਸ਼ੀ ਦੇ ਆਲੇ-ਦੁਆਲੇ ਘੁੰਮਦੀ ਹੋਈ ਨਜ਼ਰ ਆਵੇਗੀ। ਇਹ ਫ਼ਿਲਮ ਇੱਕ ਜੁਲਾਈ 2022 ਨੂੰ ਰਿਲੀਜ਼ ਹੋਵੇਗੀ। ਜੇ ਗੱਲ ਕਰੀਏ ਫ਼ਿਲਮ ਦੀ ਤਾਂ ਉਸਦੀ ਸਟੋਰੀ ਤੇਜ ਨੇ ਲਿਖੀ ਹੈ । ਇਸ ਫ਼ਿਲਮ ਨੂੰ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਨੇ ਮਿਲਕੇ ਡਾਇਰੈਕਟ ਕੀਤੀ ਹੈ। ਫ਼ਿਲਮ 'ਚ ਗੁਰੀ ਤੋਂ ਇਲਾਵਾ ਰੌਣਕ ਜੋਸ਼ੀ, ਯਸ਼ਪਾਲ ਸ਼ਰਮਾ, ਅਵਤਾਰ ਗਿੱਲ, ਰੁਪਿੰਦਰ ਰੂਪੀ ਵਰਗੇ ਨਾਮੀ ਕਲਾਕਾਰ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

ਜੇ ਗੱਲ ਕਰੀਏ ਗੁਰੀ ਦੇ ਵਰਕ ਫਰੰਟ ਦੀ ਤਾਂ ਉਹ ਅਖੀਰਲੀ ਵਾਰ ‘ਜੱਟ ਬ੍ਰਦਰਸ’ ਚ ਨਜ਼ਰ ਆਏ ਸੀ। ਗੁਰੀ ਨੇ ਸਿਕੰਦਰ 2 ਦੇ ਨਾਲ ਅਦਾਕਾਰੀ ਦੇ ਖੇਤਰ ਚ ਕਦਮ ਰੱਖਿਆ ਸੀ। ਦੱਸ ਦਈਏ ਗੁਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਨੇ। ਜਿਨ੍ਹਾਂ ਨੇ ਨਿਰਾ ਇਸ਼ਕ, ਯਾਰ ਬੇਲੀ, ਬਿੱਲੀਆਂ ਬਿੱਲੀਆਂ ਅੱਖਾਂ, ਮਿਲ ਲੋ ਨਾ, ਜਿੰਮੀ ਚੂ ਚੂ, ਸੋਹਣਿਆ, ਦੂਰੀਆਂ, ਵਰਗੇ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

 

 

View this post on Instagram

 

A post shared by Guri (@officialguri_)

You may also like