ਪਿਤਾ ਦੀ ਤਸਵੀਰ ਸਾਂਝੀ ਕਰਕੇ ਭਾਵੁਕ ਹੋਈ ਗਾਇਕਾ ਗੁਰਲੇਜ਼ ਅਖ਼ਤਰ, ਪਿਤਾ ਦੀ ਕਮੀ ਨੂੰ ਸ਼ਬਦਾਂ ’ਚ ਇਸ ਤਰ੍ਹਾਂ ਕੀਤਾ ਬਿਆਨ
ਆਪਣੇ ਗੀਤਾਂ ਨਾਲ ਹਰ ਇੱਕ ਦੇ ਦਿਲ ’ਤੇ ਰਾਜ ਕਰਨ ਵਾਲੀ ਗਾਇਕਾ ਗੁਰਲੇਜ਼ ਅਖ਼ਤਰ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਖ਼ਾਸ ਤਸਵੀਰ ਸਾਂਝੀ ਕੀਤੀ ਹੈ । ਇਹ ਤਸਵੀਰ ਆਪਣੇ ਆਪ ਵਿੱਚ ਖ਼ਾਸ ਇਸ ਲਈ ਵੀ ਹੈ ਕਿਉਂਕਿ ਇਸ ਤਸਵੀਰ ਨਾਲ ਗੁਰਲੇਜ਼ ਅਖ਼ਤਰ ਦੀਆਂ ਭਾਵਨਾਵਾਂ ਵੀ ਜੁੜੀਆਂ ਹੋਈਆਂ ਹਨ । ਗੁਰਲੇਜ਼ ਅਖ਼ਤਰ ਵੱਲੋਂ ਸ਼ੇਅਰ ਕੀਤੀ ਇਸ ਤਸਵੀਰ ਵਿੱਚ ਉਹਨਾਂ ਦਾ ਪੂਰਾ ਪਰਿਵਾਰ ਦਿਖਾਈ ਦੇ ਰਿਹਾ ਹੈ ।
https://www.instagram.com/p/CEcYcBCFY9J/?utm_source=ig_web_copy_link
ਇਸ ਤਸਵੀਰ ਵਿੱਚ ਗੁਰਲੇਜ਼ ਅਖ਼ਤਰ ਉਹਨਾਂ ਦੇ ਭਰਾ, ਭੈਣ ਤੇ ਪਤੀ ਕੁਲਵਿੰਦਰ ਕੈਲੀ, ਬੇਟਾ ਦਾਨਵੀਰ ਨਜ਼ਰ ਆ ਰਹੇ ਹਨ । ਇਸ ਪੂਰੇ ਪਰਿਵਾਰ ਨੇ ਹੱਥ ਵਿੱਚ ਗੁਰਲੇਜ਼ ਅਖ਼ਤਰ ਦੇ ਪਿਤਾ ਦੀ ਤਸਵੀਰ ਫੜੀ ਹੋਈ ਹੈ । ਤਸਵੀਰ ਸਾਂਝੀ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ‘ਤੁਹਾਡੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ ਡੈਡ …ਮਿਸ ਯੂ ਸੋ ਮੱਚ ਆਲਵੇਜ਼’ ।
https://www.instagram.com/p/CEUh79wFTvl/
ਤੁਹਾਨੂੰ ਦੱਸ ਦਿੰਦੇ ਹਾਂ ਕਿ ਗੁਰਲੇਜ਼ ਅਖ਼ਤਰ ਜਦੋਂ ਛੋਟੀ ਉਮਰ ਦੀ ਸੀ ਤਾਂ ਉਹਨਾਂ ਦੇ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਸੀ । ਜਿਸ ਦੀ ਵਜ੍ਹਾ ਕਰਕੇ ਗੁਰਲੇਜ਼ ਅਖ਼ਤਰ ਦਾ ਜੀਵਨ ਬਹੁਤ ਹੀ ਸ਼ੰਘਰਸ਼ ਪੂਰਨ ਰਿਹਾ ਹੈ । ਕਿਸੇ ਧੀ ਨੂੰ ਪਿਤਾ ਦੀ ਕਮੀ ਕਿਸ ਤਰ੍ਹਾਂ ਮਹਿਸੂਸ ਹੁੰਦੀ ਹੈ ਉਹ ਗੁਰਲੇਜ਼ ਅਖ਼ਤਰ ਤੋਂ ਵੱਧ ਕੌਣ ਜਾਣ ਸਕਦਾ ਹੈ ।
https://www.instagram.com/p/CD179LZlrh_/