ਗੁਰੂ ਪੂਰਨਿਮਾ ਦੇ ਮੌਕੇ ‘ਤੇ ਗੁਰਲੇਜ਼ ਅਖਤਰ ਨੇ ਆਪਣੇ ਸ਼ਾਗਿਰਦ ਦੇ ਨਾਲ ਸਾਂਝੀ ਕੀਤੀ ਤਸਵੀਰ

Reported by: PTC Punjabi Desk | Edited by: Shaminder  |  July 06th 2020 03:33 PM |  Updated: July 06th 2020 03:33 PM

ਗੁਰੂ ਪੂਰਨਿਮਾ ਦੇ ਮੌਕੇ ‘ਤੇ ਗੁਰਲੇਜ਼ ਅਖਤਰ ਨੇ ਆਪਣੇ ਸ਼ਾਗਿਰਦ ਦੇ ਨਾਲ ਸਾਂਝੀ ਕੀਤੀ ਤਸਵੀਰ

ਅੱਜ ਗੁਰੂ ਪੂਰਨਿਮਾ ਹੈ । ਗੁਰੂ ਇਕ ਅਜਿਹੀ ਹਸਤੀ ਹੁੰਦੀ ਹੈ ਜੋ ਸਾਨੂੰ ਹਨੇਰੇ ਤੋਂ ਪ੍ਰ੍ਰਕਾਸ਼ ਦਾ ਰਾਹ ਵਿਖਾਉਂਦੀ ਹੈ ।‘ਗੁਰੂ’ ਸ਼ਬਦ ਦਾ ਅਰਥ ਹੀ ਹੈ ਗੂ ਮਤਲਬ ਹਨੇਰਾ ਅਤੇ ਰੂ ਦਾ ਭਾਵ ਪ੍ਰਕਾਸ਼ ਉਸ ਹਨੇਰੇ ਤੋਂ ਪ੍ਰਕਾਸ਼ ਵੱਲ ਲਿਜਾਣ ਵਾਲਾ ਗੁਰੂ ਹੀ ਹੁੰਦਾ ਹੈ । ਜ਼ਿੰਦਗੀ ਦੇ ਹਰ ਮੋੜ ‘ਤੇ ਸਾਨੂੰ ਗੁਰੂ ਦੀ ਜ਼ਰੂਰਤ ਪੈਂਦੀ ਹੈ ।ਭਾਵੇਂ ਗੱਲ ਭੌਤਿਕ ਸੰਸਾਰ ਦੀ ਹੋਵੇ ਜਾਂ ਫਿਰ ਅਧਿਆਤਮਿਕ ਸੰਸਾਰ ਦੀ ।

https://www.instagram.com/p/CCQ-BzkFKQw/

ਅੱਜ ਗੁਰੂ ਪੂਰਨਿਮਾ ਦੇ ਮੌਕੇ ‘ਤੇ ਗੁਰਲੇਜ਼ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ।ਇਸ ਤਸਵੀਰ ‘ਚ ਉਹ ਆਪਣੇ ਸ਼ਾਗਿਰਦ ਦੇ ਨਾਲ ਨਜ਼ਰ ਆ ਰਹੀ ਹੈ ।ਭਿੰਦਾ ਬਾਵਾਖੇਲ ਨਾਂਅ ਦੇ ਇਸ ਸ਼ਖਸ ਦੀ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ “ Thanku @bhinda_bawakhel putt for this beautiful surprise.god bless u putt waheguru tenu tandrusti chardikala bakshe."

https://www.instagram.com/p/CCO13thlrrg/

ਦੱਸ ਦਈਏ ਕਿ ਗੁਰੂ ਪੂਰਨਿਮਾ ਦੇ ਮੌਕੇ ਹਰ ਸ਼ਾਗਿਰਦ ਆਪਣੇ ਗੁਰੂ ਨੂੰ ਯਾਦ ਕਰਦਾ ਹੈ ਅਤੇ ਭਿੰਦਾ ਬਾਵਾਖੇਲ ਵੀ ਇਸੇ ਮੌਕੇ ‘ਤੇ ਗੁਰਲੇਜ਼ ਅਖਤਰ ਦੇ ਘਰ ਪਹੁੰਚੇ ਸਨ । ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਗੁਰੂ ਗੁਰਲੇਜ਼ ਅਖਤਰ ਦੇ ਨਾਲ ਕੇਕ ਕੱਟਿਆ ।

https://www.instagram.com/p/CB0tXSGFPw5/

ਗੁਰਲੇਜ਼ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ ਅਤੇ ਲੱਗਪਗ ਹਰੇਕ ਪੰਜਾਬੀ ਗਾਇਕ ਨਾਲ ਉਨ੍ਹਾਂ ਨੇ ਗੀਤ ਗਾਏ ਹਨ । ਆਰ ਨੇਤ ਦੇ ਨਾਲ ਵੀ ਉਹ ਜਲਦ ਹੀ ਗੀਤ ਲੈ ਕੇ ਆ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network