
ਗਾਇਕ ਗੁਰਨਜ਼ਰ ਚੱਠਾ (Gurnazar chattha) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਮਾਂ (Mother) ਦੀ ਤਸਵੀਰ ਸਾਂਝੀ ਕਰਦੇ ਹੋਏ ਬਹੁਤ ਹੀ ਭਾਵੁਕ ਪੋਸਟ ਸਾਂਝੀ ਕੀਤੀ ਹੈ ।ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਇਹ ਅੱਜ ਤੋਂ ਛੇ ਮਹੀਨੇ ਪੁਰਾਣੀ ਤਸਵੀਰ ਹੈ। ਜਦੋਂ ਜ਼ਿੰਦਗੀ ਅਤੇ ਮੌਤ ‘ਚ 15-20 ਮਿੰਟ ਦਾ ਹੀ ਫਰਕ ਸੀ । ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰ ਹੈ ਕਿ ਹੁਣ ਉਹ ਠੀਕ ਠਾਕ ਹੈ। ਅੱਜ ਦਿਲ ‘ਚ ਆਇਆ ਕਿ ਇਹ ਗੱਲ ਜ਼ਰੂਰ ਸ਼ੇਅਰ ਕਰਾਂ ਤੁਹਾਡੇ ਨਾਲ ਕਿ ਇਹ ਸਮਾਈਲ ਉਨ੍ਹਾਂ ਨੇ ਮੈਨੂੰ ਇਸ ਲਈ ਦਿੱਤੀ ਸੀ ਕਿ ਤਾਂ ਕਿ ਮੈਂ ਅਰਾਮ ਨਾਲ ਸਂੌ ਜਾਵਾਂ ਨਿਸ਼ਚਿੰਤ ਹੋ ਕੇ’।

ਹੋਰ ਪੜ੍ਹੋ : ਗਾਇਕ ਗੁਰਨਜ਼ਰ ਚੱਠਾ ਨੇ ਆਪਣੀ ਮੰਮੀ ਦੇ ਨਾਲ ਮਨਾਇਆ ਜਨਮਦਿਨ , ਦਿਲਜੀਤ ਦੋਸਾਂਝ ਦੇ ਗੀਤਾਂ ‘ਤੇ ਥਿਰਕੀ ਗਾਇਕ ਦੀ ਮੰਮੀ
ਗਾਇਕ ਨੇ ਇਸ ਤੋਂ ਇਲਾਵਾ ਵੀ ਹੋਰ ਬਹੁਤ ਕੁਝ ਇਸ ਪੋਸਟ ‘ਚ ਲਿਖਿਆ ਹੈ । ਇਸ ਪੋਸਟ ‘ਚ ਗਾਇਕ ਨੇ ਆਪਣੇ ਮਾਪਿਆਂ ਦੀ ਅਹਿਮੀਅਤ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ । ਇਸ ਦੇ ਨਾਲ ਹੀ ਗਾਇਕ ਨੇ ਇਹ ਵੀ ਦੱਸਿਆ ਹੈ ਕਿ ਕਦੇ ਵੀ ਆਪਣਿਆਂ ਨੂੰ ਪਿੱਛੇ ਨਹੀਂ ਛੱਡਣਾ ਚਾਹੀਦਾ ਕਿਉਂਕਿ ਆਪਣੇ ਹੀ ਹਨ ਜੋ ਕਿ ਔਖੇ ਸੌਖੇ ਵੇਲੇ ਸਾਥ ਦਿੰਦੇ ਹਨ ।

ਗਾੁਇਕ ਗੁਰਨਜ਼ਰ ਚੱਠਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।ਗੁਰਨਜ਼ਰ ਚੱਠਾ ਨੇ ਪੰਜਾਬੀ ਗੀਤਾਂ ਦੇ ਨਾਲ ਨਾਲ ਕਈ ਹਿੰਦੀ ਗੀਤ ਵੀ ਦਿੱਤੇ ਹਨ । ਗਾਇਕ ਨੇ ਕੁਝ ਦਿਨ ਪਹਿਲਾਂ ਹੀ ਆਪਣਾ ਜਨਮ ਦਿਨ ਮਨਾਇਆ ਹੈ । ਜਿਸ ਦਾ ਇੱਕ ਵੀਡੀਓ ਵੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਸੀ । ਜਿਸ ‘ਚ ਉਹ ਆਪਣੀ ਮੰਮੀ ਦੇ ਨਾਲ ਆਪਣਾ ਜਨਮ ਦਿਨ ਮਨਾਉਂਦੇ ਹੋਏ ਨਜ਼ਰ ਆਏ ਸਨ ।
View this post on Instagram