ਗਾਇਕ ਗੁਰਸ਼ਬਦ ਨੇ ਆਸਟ੍ਰੇਲੀਆ ‘ਚ ਵੱਸਦੇ ਪੰਜਾਬੀਆਂ ਨੂੰ ਦਿੱਤਾ ਖ਼ਾਸ ਸੁਨੇਹਾ, ਕਿਹਾ ਜੇ ਕਰਨਗੇ ਇਹ ਕੰਮ ਤਾਂ ਪੰਜਾਬੀ ਮਾਂ-ਬੋਲੀ ਨੂੰ ਮਿਲੇਗਾ ਮਾਣ

written by Lajwinder kaur | July 20, 2021

ਪੰਜਾਬੀ ਗਾਇਕ ਤੇ ਐਕਟਰ ਗੁਰਸ਼ਬਦ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣਾ ਇੱਕ ਨਵਾਂ ਵੀਡੀਓ ਸੁਨੇਹਾ ਸਾਂਝਾ ਕੀਤਾ ਹੈ। ਇਸ ਵੀਡੀਓ ਸੁਨੇਹਾ ਚ ਉਨ੍ਹਾਂ ਨੇ ਆਸਟ੍ਰੇਲੀਆ ‘ਚ ਰਹਿੰਦੇ ਪੰਜਾਬੀ ਵੀਰਾਂ ਤੇ ਭੈਣਾਂ ਨੂੰ ਬੇਨਤੀ ਕੀਤੀ ਹੈ।

inside image of gurshabad Image Source: Instagram
ਹੋਰ ਪੜ੍ਹੋ : ਅਦਾਕਾਰਾ ਨੀਆ ਸ਼ਰਮਾ ਦਾ ਇਹ ਵੀਡੀਓ ਛਾਇਆ ਸੋਸ਼ਲ ਮੀਡੀਆ ‘ਤੇ, ਪੰਜਾਬੀ ਗੀਤ ‘ਤੂੰ ਨੀਂ ਬੋਲਦੀ’ ਉੱਤੇ ਭੰਗੜਾ ਪਾਉਂਦੀ ਆਈ ਨਜ਼ਰ, ਦੇਖੋ ਇਹ ਵੀਡੀਓ
ਹੋਰ ਪੜ੍ਹੋ : ਕਰਨਵੀਰ ਬੋਹਰਾ ਨੇ ਆਪਣੀ ਧੀਆਂ ਦੇ ਨਾਲ ਕਰਵਾਇਆ ਪਿਆਰਾ ਜਿਹਾ ਫੋਟੋਸ਼ੂਟ, ਤੀਜੀ ਧੀ ਹੋਈ ਸੱਤ ਮਹੀਨਿਆਂ ਦੀ
Punjabi singer Gurshabad Latest Song Delhi De Bhulekhe Released Image Source: Instagram
ਉਨ੍ਹਾਂ ਨੇ ਕਿਹਾ ਹੈ ਕਿ ਅਗਸਤ ਮਹੀਨੇ ਆਸਟ੍ਰੇਲੀਆ ‘ਚ ਹੋਣ ਜਾ ਰਹੀ ਮਰਦਮਸ਼ੁਮਾਰੀ ਵਿੱਚ ਸਾਰੇ ਪੰਜਾਬੀ ਆਪਣੀ ਬੋਲੀ ਪੰਜਾਬੀ ਲਿਖਾਵੋ, ਤਾਂ ਜੋ ਪੰਜਾਬੀ ਮਾਂ ਬੋਲੀ ਨੂੰ ਬਣਦਾ ਮਾਣ ਦਿਵਾ ਸਕੀਏ। ਇਸ ਵੀਡੀਓ ਦੇ ਰਾਹੀਂ ਉਨ੍ਹਾਂ ਨੇ ਵਿਦੇਸ਼ਾਂ ‘ਚ ਵੱਸਦੇ ਸਾਰੇ ਹੀ ਪੰਜਾਬੀਆਂ ਨੂੰ ਖ਼ਾਸ ਸੁਨੇਹਾ ਦਿੱਤਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।
gurshab and amrinder gill Image Source: Instagram
ਜੇ ਗੱਲ ਕਰੀਏ ਗੁਰਸ਼ਬਦ ਦੀ ਤਾਂ ਉਹ ਕਿਸਾਨੀ ਗੀਤ ‘ਦਿੱਲੀ ਦੇ ਭੁਲੇਖੇ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸੀ। ਇਸ ਤੋਂ ਇਲਾਵਾ ਉਹ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕਮਾਲ ਦਾ ਕੰਮ ਕਰ ਰਹੇ ਨੇ। ਉਹ ਅਖੀਰਲੀ ਵਾਰ ਚੱਲ ਮੇਰਾ ਪੁੱਤ-2 ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ।  

0 Comments
0

You may also like