ਮਾਂ ਨੂੰ ਯਾਦ ਕਰਕੇ ਭਾਵੁਕ ਹੋਏ ਗਾਇਕ ਗੁਰਵਿੰਦਰ ਬਰਾੜ, ਕਿਹਾ-‘ਕਿੱਡੇ ਕਿੱਡੇ ਦੁੱਖ ਵੀ ਜਰ ਲਏ ਤੇਰੇ ਹੁੰਦਿਆਂ ਮਾਏ,ਤੇਰੇ ਬਿਨ ਘਰ ਖਾਲੀ ਹੋ ਗਿਆ ਹੁਣ ਤਾਂ ਖਾਣ ਨੂੰ ਆਏ’

written by Lajwinder kaur | March 17, 2021

ਹਰ ਬੱਚੇ ਲਈ ਉਸਦੇ ਮਾਪੇ ਬਹੁਤ ਹੀ ਖਾਸ ਹੁੰਦੇ ਨੇ। ਬੱਚੇ ਤੇ ਮਾਂ ਦੇ ਖੂਬਸੂਰਤ ਰਿਸ਼ਤੇ ਨੂੰ ਬਿਆਨ ਕਰਨ ਲਈ ਤਾਂ ਸ਼ਬਦ ਵੀ ਘੱਟ ਰਹਿ ਜਾਂਦੇ ਨੇ। ਇਨਸਾਨ ਜਿੰਨੀ ਮਰਜ਼ੀ ਵੱਡੀ ਸਖ਼ਸ਼ੀਅਤ ਬਣ ਜਾਏ ਪਰ ਉਹ ਆਪਣੀ ਮਾਂ ਲਈ ਬੱਚਾ ਹੀ ਹੁੰਦਾ ਹੈ। ਤਾਂਹੀ ਤਾਂ ਕਿਹਾ ਜਾਂਦਾ ਹੈ ਕਿ ਮਾਂ ਦੇ ਚਰਨਾਂ ‘ਚ ਜੰਨਤ ਹੁੰਦੀ ਹੈ। ਪਰ ਜੋ ਇਸ ਸੰਸਾਰ ‘ਚ ਆਇਆ ਹੈ ਉਸਨੇ ਜਾਣਾ ਹੀ ਹੈ। ਏਨੀਂ ਦਿਨੀਂ ਆਪਣੀ ਮਾਂ ਦੇ ਚਲੇ ਜਾਣੇ ਦੇ ਦੁੱਖ ‘ਚ ਲੰਘ ਰਹੇ ਨੇ ਪੰਜਾਬੀ ਗਾਇਕ ਗੁਰਵਿੰਦਰ ਬਰਾੜ।

inside pic of gurwiner brar with mother image source-instagram

ਹੋਰ ਪੜ੍ਹੋ : ਲੈਜੇਂਡ ਸਰਦੂਲ ਸਿਕੰਦਰ ਨੂੰ ਪੰਜਾਬੀ ਗਾਇਕ ਨੌਬੀ ਸਿੰਘ ਨੇ ਆਪਣੇ ਗੀਤ ਦੇ ਰਾਹੀਂ ਦਿੱਤੀ ਸ਼ਰਧਾਂਜਲੀ, ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ ਇਹ ਵੀਡੀਓ

INSIDE IMAGE OF GURWINDER BARAR image source-instagram

ਗਾਇਕ ਗੁਰਵਿੰਦਰ ਬਰਾੜ ਦੇ ਮਾਤਾ ਜੀ ਇਸ ਦੁਨੀਆ ਤੋਂ ਰੁਖਸਤ ਹੋ ਗਏ ਨੇ। ਜਿਸ ਕਰਕੇ ਉਨ੍ਹਾਂ ਦੇ ਘਰ ਸੋਗ ਦੀ ਲਹਿਰ ਛਾਈ ਹੋਈ ਹੈ। ਆਪਣੀ ਮਾਤਾ ਜੀ ਨੂੰ ਯਾਦ ਕਰਦੇ ਹੋਏ ਗਾਇਕ ਗੁਰਵਿੰਦਰ ਬਰਾੜ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾਈ ਹੈ।

instagram post of gurwinder brar about her mother image source-instagram

ਉਨ੍ਹਾਂ ਨੇ ਲਿਖਿਆ ਹੈ- -‘ਕਿੱਡੇ ਕਿੱਡੇ ਦੁੱਖ ਵੀ ਜਰ ਲਏ ਤੇਰੇ ਹੁੰਦਿਆਂ ਮਾਏ,ਤੇਰੇ ਬਿਨ ਘਰ ਖਾਲੀ ਹੋ ਗਿਆ ਹੁਣ ਤਾਂ ਖਾਣ ਨੂੰ ਆਏ’ । ਨਾਲ ਹੀ ਉਨ੍ਹਾਂ ਨੇ ਆਪਣੀ ਮਾਂ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਗਾਇਕ ਗੁਰਵਿੰਦਰ ਬਰਾੜ ਨੂੰ ਹੌਸਲਾ ਦੇ ਰਹੇ ਨੇ ।

 

0 Comments
0

You may also like