ਗਾਇਕ ਹੈਪੀ ਰਾਏਕੋਟੀ ਲੈ ਕੇ ਆ ਰਹੇ ਨੇ ਮਾਂ-ਪੁੱਤ ਦੇ ਰਿਸ਼ਤੇ ਨੂੰ ਬਿਆਨ ਕਰਦਾ ਖ਼ੂਬਸੂਰਤ ਗੀਤ ‘ਮਾਂ ਦਾ ਦਿਲ’, ਦਰਸ਼ਕਾਂ ਵੱਲੋਂ ਪੋਸਟਰ ਨੂੰ ਮਿਲ ਰਿਹਾ ਹੈ ਰੱਜ ਕੇ ਪਿਆਰ

written by Lajwinder kaur | June 24, 2021

ਹਰ ਕਿਸੇ ਨੂੰ ਆਪਣੀ ਮਿੱਠੀ ਆਵਾਜ਼ ਦੇ ਨਾਲ ਮੋਹ ਲੈਣ ਵਾਲੇ ਪੰਜਾਬੀ ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ ਬਹੁਤ ਜਲਦ ਇੱਕ ਬਹੁਤ ਹੀ ਖ਼ੂਬਸੂਰਤ ਗੀਤ ਲੈ ਆ ਰਹੇ ਨੇ। ਜੀ ਹਾਂ ਇਸ ਵਾਰ ਇੱਕ ਮਾਂ ਦੇ ਪਿਆਰ ਨੂੰ ਸਮਰਪਿਤ ਗੀਤ ਲੈ ਕੇ ਆ ਰਹੇ ਨੇ।

Happy Raikoti First Religious Shabad 'Wah Guru' Released Image Source: Instagram
ਹੋਰ ਪੜ੍ਹੋ :  ਸ਼ਹਿਨਾਜ਼ ਗਿੱਲ ਨੇ ਆਪਣੇ ਭਰਾ ਦੇ ਨਵੇਂ ਗੀਤ ‘little star’ ‘ਤੇ ਬਣਾਇਆ ਪਿਆਰਾ ਜਿਹਾ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ, ਦੇਖੋ ਵੀਡੀਓ
: ਬੀ ਪਰਾਕ ਨੇ ਸਾਂਝਾ ਕੀਤਾ ‘ਫਿਲਹਾਲ 2’ ਦਾ ਨਵਾਂ ਪੋਸਟਰ, ਵੀਡੀਓ ‘ਚ ਨਜ਼ਰ ਆਉਣਗੇ ਅਕਸ਼ੇ ਕੁਮਾਰ, ਨੂਪੁਰ ਸੈਨਨ ਤੇ ਐਮੀ ਵਿਰਕ
singer happy raikoti shared poster with maa da dil instagram Image Source: Instagram
ਰਾਏਕੋਟੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ‘ਮਾਂ ਦਾ ਦਿਲ’ ਗੀਤ ਦਾ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ-ਮਾਂ ਦਿਲ ਤਾਂ ਸਭ ਤੋਂ ਵੱਡਾ, ਮਾਂ ਦਿਲ ਤਾਂ ਰੱਬ ਤੋਂ ਵੱਡਾ..ਪੈੜ ਚੁੰਮ ਲਾ ਮੈਂ ਇੰਨਾ ਸੁੱਚੀਆਂ ਥਾਵਾਂ ਦੀ ..ਕਰਿਆ ਕਰੋ ਕਦਰ ਸਭ ਆਪਣੀ ਮਾਵਾਂ ਦੀ...ਇੱਕ ਬਹੁਤ ਸੋਹਣਾ ਗੀਤ ਆਪਣੇ ਸਭ ਲਈ ਲੈ ਕੇ ਆ ਰਿਹਾ ਹਾਂ..ਕੁਝ ਇਮੋਸ਼ਨਲ ਜ਼ਰੂਰ ਹੋ ਜਾਵੋਗੇ..ਦਾਤਾ ਸੁੱਖ ਰੱਖੇ 30 ਤਾਰੀਖ ਨੂੰ ਆ ਰਿਹਾ ਹੈ So Suneo Dekheo Te Apply Kareo Apne Te🙏🏻’ । ਪੋਸਟਰ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਗਾਇਕ ਨਿੰਜਾ ਤੇ ਰਘਬੀਰ ਬੋਲੀ ਨੇ ਵੀ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ ਨੇ।
comments of happy raikoti Image Source: Instagram
ਜੇ ਗੱਲ ਕਰੀਏ ਇਸ ਗੀਤ ਦੀ ਤਾਂ ਬੋਲਾਂ ਤੋਂ ਲੈ ਕੇ ਗਾਇਕ ਖੁਦ ਹੈਪੀ ਰਾਏਕੋਟੀ ਨੇ ਕੀਤੀ ਹੈ। ਇਸ ਗੀਤ ਨੂੰ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ ਤੇ ਵੀਡੀਓ Sudh Singh ਨੇ ਤਿਆਰ ਕੀਤਾ ਹੈ। ਇਸ ਤੋਂ ਪਹਿਲਾਂ ਵੀ ਗਾਇਕ ਹੈਪੀ ਰਾਏਕੋਟੀ ਕਈ ਕਮਾਲ ਦੇ ਗੀਤ ਦਰਸ਼ਕਾਂ ਦੀ ਨਜ਼ਰ ਕਰ ਚੁੱਕੇ ਨੇ। ਇਸ ਗੀਤ ਨੂੰ ਲੈ ਕੇ ਫੈਨਜ਼ ਵੀ ਕਾਫੀ ਉਤਸੁਕ ਨੇ।

0 Comments
0

You may also like