ਗਾਇਕ ਹਰਭਜਨ ਮਾਨ ਨੇ ਆਪਣੇ ਵੱਡੇ ਭਰਾ ਜਸਬੀਰ ਮਾਨ ਦੀ ਬਰਸੀ ‘ਤੇ ਪਾਈ ਭਾਵੁਕ ਪੋਸਟ, ਨਮ ਅੱਖਾਂ ਦੇ ਨਾਲ ਸਾਂਝੀਆਂ ਕੀਤੀਆਂ ਖਾਸ ਤਸਵੀਰਾਂ

written by Lajwinder kaur | June 08, 2021

ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਵੱਡੇ ਭਰਾ ਨੂੰ ਯਾਦ ਕਰਦੇ ਹੋਏ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ।

inside pic of harbhajan mann image source-instagram
ਉਨ੍ਹਾਂ ਨੇ ਆਪਣੇ ਭਰਾ ਦੀ 8ਵੀਂ ਬਰਸੀ 'ਤੇ ਭਾਵੁਕ ਪੋਸਟ ਪਾਉਂਦੇ ਲਿਖਿਆ ਹੈ- ‘ਪੇਟੋਂ ਇੱਕ ਮਾਤਾ ਦਿਉਂ, ਮੁੜਕੇ ਜਨਮ ਨੀ ਲੈਣਾ ਵੀਰਾ। ਅੱਜ ਵੱਡੇ ਬਾਈ ਜਸਬੀਰ ਮਾਨ ਨੂੰ ਸਾਥੋਂ ਵਿੱਛੜਿਆਂ 8 ਸਾਲ ਹੋਗੇ ਨੇ। ਇੱਕ-ਇੱਕ ਸਾਹ ਵਿੱਚ ਹਮੇਸ਼ਾਂ ਨਾਲ ਰਹੇਗਾ ਵੱਡੇ ਵੀਰ ਭੋਲੇ’। ਹਰਭਜਨ ਮਾਨ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਵੱਡੇ ਭਰਾ ਦੀ ਮੌਤ ਕੈਂਸਰ ਬਿਮਾਰੀ ਦੇ ਕਾਰਨ ਹੋਈ ਸੀ। ਉਨ੍ਹਾਂ ਦੇ ਭਰਾ ਬਹੁਤ ਹਿੰਮਤ ਵਾਲੇ ਸੀ। ਇੱਕ ਹਾਦਸੇ ਚ ਉਨ੍ਹਾਂ ਦੇ ਭਰਾ ਨੇ ਆਪਣੀ ਇੱਕ ਬਾਂਹ ਗੁਆ ਦਿੱਤੀ ਸੀ। ਪਰ ਫਿਰ ਵੀ ਹਿੰਮਤ ਦੇ ਨਾਲ ਉਨ੍ਹਾਂ ਨੇ ਕਈ ਖੇਡਾਂ ਜਿਵੇਂ ਸ਼ਾਟਪੁਟ, ਡਿਸਕਸ ਥ੍ਰੋ ਵਰਗੀ ਕਈ ਖੇਡਾਂ ‘ਚ ਮੈਡਲ ਜਿੱਤੇ।
harbhajan maan emotional post his older brother image source-instagram
ਇਸ ਪੋਸਟ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਹਰਭਜਨ ਮਾਨ ਨੂੰ ਹੌਸਲਾ ਦੇ ਰਹੇ ਨੇ। ਦੱਸ ਦਈਏ ਇਸ ਮਹੀਨੇ ਹੀ ਉਨ੍ਹਾਂ ਦੇ ਪਿਤਾ ਦੀ 5ਵੀਂ ਬਰਸੀ ਸੀ । ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਭਾਵੁਕ ਪੋਸਟ ਪਾਈ ਸੀ।
singer harbhajan mann post emotional post on his father's 5th death anniversary image source-instagram
 

0 Comments
0

You may also like