ਹਰਭਜਨ ਮਾਨ ਪ੍ਰਸ਼ੰਸਕਾਂ ਨੂੰ ਦੇਣ ਜਾ ਰਹੇ ਸਪੈਸ਼ਲ ਸਰਪ੍ਰਾਈਜ਼, ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਦਿੱਤੀ ਜਾਣਕਾਰੀ

written by Lajwinder kaur | November 04, 2022 12:34pm

Harbhajan Mann News: ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਰਭਜਨ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਸਾਫ਼ ਸੁਥਰੀ ਤੇ ਵਿਰਸੇ ਨਾਲ ਜੁੜੀ ਗਾਇਕੀ ਲਈ ਜਾਣੇ ਜਾਂਦੇ ਹਨ। ਹਾਲ ਹੀ ‘ਚ ਉਹ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਸ਼ੋਅਜ਼ ਕਰਕੇ ਆਏ ਹਨ। ਉਨ੍ਹਾਂ ਨੇ ਇਨ੍ਹਾਂ ਦੇਸ਼ਾਂ ਵਿੱਚ ਕੁੱਲ 16 ਸ਼ੋਅਜ਼ ਕੀਤੇ ਤੇ ਸਾਰੇ ਹੀ ਸ਼ੋਅਜ਼ ਹਾਊਸਫੁੱਲ ਰਹੇ ਸੀ।

ਅਜਿਹਾ ਰਿਕਾਰਡ ਬਣਾਉਣ ਵਾਲੇ ਉਹ ਪਹਿਲੇ ਏਸ਼ੀਅਨ ਕਲਾਕਾਰ ਹਨ। ਉਨ੍ਹਾਂ ਦੇ ਸ਼ੋਅਜ਼ ਸੁਪਰ ਹਿੱਟ ਰਹੇ, ਜਿਸ ਕਰਕੇ ਉਹ ਬਹੁਤ ਜਲਦ ਆਪਣੇ ਫੈਨਜ਼ ਦੇ ਲਈ ਕੁਝ ਨਵਾਂ ਲੈ ਕੇ ਆ ਰਹੇ ਹਨ। ਜੀ ਹਾਂ ਜਿਸ ਦੀ ਜਾਣਕਾਰੀ ਖੁਦ ਹਰਭਜਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਰਾਹੀਂ ਦਿੱਤੀ ਹੈ।

ਹੋਰ ਪੜ੍ਹੋ : Mili Screening: ਕਾਫੀ ਸਮੇਂ ਬਾਅਦ ਨਜ਼ਰ ਆਈ ਬਾਲੀਵੁੱਡ ਦੀ ਦਿੱਗਜ ਅਦਾਕਾਰਾ ਰੇਖਾ, ਜਾਨ੍ਹਵੀ ਕਪੂਰ ‘ਤੇ ਲੁਟਾਇਆ ਖੂਬ ਪਿਆਰ

harbhajan-maans with -wife-harman-mann-min Image Source :Instagram

ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਨਵੀਂ ਪੋਸਟ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਉਨ੍ਹਾਂ ਦੇ ਫ਼ੈਨਜ਼ ਕਾਫ਼ੀ ਉਤਸੁਕ ਨਜ਼ਰ ਆ ਰਹੇ ਹਨ। ਹਰਭਜਨ ਮਾਨ ਨੇ ਆਪਣੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, "ਕੁਝ ਖ਼ਾਸ, ਜਾਣੀ ਕਿ 💐🙏🏻 ⤵️ 9 ਨਵੰਬਰ ਨੂੰ ਲੈਕੇ ਆ ਰਿਹਾ ਹਾਂ ਕੁਝ ਖਾਸ 🙌🏼।" ਇਸ ਪੋਸਟ ਤੋਂ ਇਹ ਤਾਂ ਸਾਫ਼ ਹੈ ਕਿ ਹਰਭਜਨ ਮਾਨ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਦੇਣ ਦੀ ਯੋਜਨਾ ਬਣਾ ਰਹੇ ਹਨ। ਇਸ ਪੋਸਟ ਉੱਤੇ ਪ੍ਰਸ਼ੰਸਕ ਖੂਬ ਪਿਆਰ ਲੁਟਾ ਰਹੇ ਹਨ। ਹੁਣ ਹਰਭਜਨ ਮਾਨ 9 ਨਵੰਬਰ ਨੂੰ ਪ੍ਰਸ਼ੰਸਕਾਂ ਨੂੰ ਕੀ ਸਰਪ੍ਰਾਈਜ਼ ਦਿੰਦੇ ਹਨ, ਇਹ ਦੇਖਣਾ ਮਜ਼ੇਦਾਰ ਰਹੇਗਾ।

singer harbhajan mann Image Source :Instagram

ਜੇ ਗੱਲ ਕਰੀਏ ਹਰਭਜਨ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਇਸੇ ਸਾਲ ਪੀ.ਆਰ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਸਨ, ਉਹ ਲੰਬੇ ਸਮੇਂ ਬਾਅਦ ਵੱਡੇ ਪਰਦੇ ਉੱਤੇ ਨਜ਼ਰ ਆਏ ਸਨ। ਹਰਭਜਨ ਮਾਨ ਪੰਜਾਬੀ ਮਿਊਜ਼ਿਕ ਦੇ ਦਿੱਗਜ ਗਾਇਕ ਹਨ, ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦਾ ਪੁੱਤਰ ਅਵਕਾਸ਼ ਮਾਨ ਵੀ ਪੰਜਾਬੀ ਮਿਊਜ਼ਿਕ ਜਗਤ ‘ਚ ਕਦਮ ਰੱਖ ਚੁੱਕਿਆ ਹੈ। ਅਵਕਾਸ਼ ਕਈ ਸ਼ਾਨਦਾਰ ਗੀਤਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਚੁੱਕਿਆ ਹੈ।

avkash and harbhajan mann Image Source :Instagram

 

You may also like