ਗਾਇਕ ਹਰਦੀਪ ਗਰੇਵਾਲ ਇੱਕ ਵਾਰ ਫਿਰ ਤੋਂ ਲੈ ਕੇ ਆ ਰਹੇ ਨੇ ਮੋਟੀਵੇਸ਼ਨਲ ਗੀਤ ‘YES YOU CAN’, ਫੈਨਜ਼ ਦੇ ਨਾਲ ਸ਼ੇਅਰ ਕੀਤਾ ਪੋਸਟਰ

written by Lajwinder kaur | October 18, 2021

ਠੋਕਰ, ਬੁਲੰਦੀਆਂ, ਆਜਾ ਜ਼ਿੰਦਗੀ ਵਰਗੇ ਮੋਟੀਵੇਸ਼ਨਲ ਗੀਤਾਂ ਦੇ ਨਾਲ ਹਰ ਇੱਕ ਦਾ ਦਿਲ ਜਿੱਤਣ ਵਾਲੇ ਗਾਇਕ ਹਰਦੀਪ ਗਰੇਵਾਲ Hardeep Grewal ਜੋ ਕਿ ਬਹੁਤ ਜਲਦ ਮੋਟੀਵੇਸ਼ਨਲ ਗੀਤ ਲੈ ਕੇ ਆ ਰਹੇ ਹਨ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਗੀਤ ਦਾ ਫਰਸਟ ਲੁੱਕ ਪੋਸਟਰ ਸ਼ੇਅਰ ਕਰ ਦਿੱਤਾ ਹੈ। ਉਹ ‘ਯੈਸ ਯੂ ਕੇਨ’ (Yes You Can) ਟਾਈਟਲ ਹੇਠ ਪ੍ਰੇਰਣਾ ਦੇਣ ਵਾਲਾ ਗੀਤ ਲੈ ਕੇ ਆ ਰਹੇ ਹਨ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੇ ਅਖੀਰਲੇ ਗੀਤ 'ਅਧੂਰਾ' ਦਾ ਪੋਸਟਰ ਰਿਲੀਜ਼, ਸ਼੍ਰੇਆ ਘੋਸ਼ਾਲ ਨੇ ਕਿਹਾ-‘ਇਹ ਅਧੂਰਾ ਹੈ ਪਰ ਪੂਰਾ ਹੋ ਜਾਵੇਗਾ’

Hardeep Grewal Image Source – instagram

ਇਸ ਗੀਤ ਦੇ ਬੋਲ ਖੁਦ ਹਰਦੀਪ ਗਰੇਵਾਲ ਨੇ ਹੀ ਲਿਖੇ ਹਨ । ਗਾਣੇ ‘ਚ ਮਿਊਜ਼ਿਕ ਹੋਵੇਗਾ ਜੈਜ਼ ਡੀ ਦਾ । ਗੈਰੀ ਖਟਰਾਓ ਵੱਲੋਂ ਇਸ ਗੀਤ ਦਾ ਮਿਊਜ਼ਿਕ ਵੀਡੀਓ ਤਿਆਰ ਕੀਤਾ ਗਿਆ ਹੈ। ਇਹ ਪੂਰਾ ਗੀਤ 20 ਅਕਤੂਬਰ ਨੂੰ ਰਿਲੀਜ਼ ਹੋ ਜਾਵੇਗਾ। ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਹਰਦੀਪ ਨੇ ਲਿਖਿਆ ਹੈ- ‘“ YES YOU CAN“
ਮੇਰਾ ਨਵਾਂ motivational ਗਾਣਾ 20 oct ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਉਮੀਦ ਏ ਪਹਿਲਾਂ ਵਾਲੇ ਗਾਣਿਆਂ ਵਾਂਗ ਇਸ ਨੂੰ ਵੀ ਪਸੰਦ ਕਰੋਗੇ...Keep supporting’ । ਗੀਤ ਦੇ ਪੋਸਟਰ ਉੱਤੇ ਹਰਦੀਪ ਗਰੇਵਾਲ ਦੀ ਦਿਲਚਸਪ ਲੁੱਕ ਦੇਖਣ ਨੂੰ ਮਿਲ ਰਹੀ ਹੈ । ਉਹ ਕੁਝ ਸੋਚਦੇ ਹੋਏ ਨਜ਼ਰ ਆ ਰਹੇ ਨੇ ਉਨ੍ਹਾਂ ਦੀ ਦਾੜ੍ਹੀ ਅਤੇ ਵਾਲਾਂ ‘ਚ ਹਲਕੀ ਸਫੈਦੀ ਵੀ ਦੇਖਣ ਨੂੰ ਮਿਲ ਰਹੀ ਹੈ, ਜਿਸ ਤੋਂ ਲੱਗ ਰਿਹਾ ਹੈ ਕਿ ਉਹ ਅਧੇੜੀ ਉਮਰ ਦੇ ਸ਼ਖ਼ਸ਼ ਦਾ ਕਿਰਦਾਰ ਪੇਸ਼ ਕਰਦੇ ਹੋਏ ਨਜ਼ਰ ਆਉਣਗੇ।

feature image of hardeep grewal next movie swat poster Image Source – instagram

ਹੋਰ ਪੜ੍ਹੋ :  Yes I Am Student : ਪਿਆਰ ਦੇ ਰੰਗਾਂ ਨਾਲ ਭਰਿਆ ‘ਜਾਨ’ ਗੀਤ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖਣ ਨੂੰ ਮਿਲ ਰਹੀ ਹੈ ਸਿੱਧੂ ਮੂਸੇਵਾਲਾ ਅਤੇ ਮੈਂਡੀ ਤੱਖਰ ਦੀ ਰੋਮਾਂਟਿਕ ਕਮਿਸਟਰੀ

ਜੇ ਗੱਲ ਕਰੀਏ ਹਰਦੀਪ ਗਰੇਵਾਲ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਬਿਹਤਰੀਨ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ‘ਤੁਣਕਾ ਤੁਣਕਾ’ ਫ਼ਿਲਮ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਅਗਲੀ ਫ਼ਿਲਮ ‘S.W.A.T PUNJAB’ ਦਾ ਐਲਾਨ ਕਰ ਦਿੱਤਾ ਹੈ।

 

You may also like