ਹਰਫ ਚੀਮਾ ਦਾ ਨਵਾਂ ਕਿਸਾਨੀ ਗੀਤ ‘Zindgi’ ਹਰ ਇੱਕ ਨੂੰ ਕਰ ਰਿਹਾ ਹੈ ਭਾਵੁਕ, ਗਾਇਕ ਨੇ ਬਿਆਨ ਕੀਤਾ ਕਿਸਾਨ ਦੀ ਜ਼ਿੰਦਗੀ ਦੇ ਦਰਦ ਨੂੰ, ਦੇਖੋ ਵੀਡੀਓ

written by Lajwinder kaur | June 18, 2021

ਪੰਜਾਬੀ ਗਾਇਕ ਹਰਫ ਚੀਮਾ ਜੋ ਕੇ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਕਿਸਾਨੀ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਇਹ ਗੀਤ ਉਨ੍ਹਾਂ ਨੇ ਧਰਨਾ ਦੇ ਰਹੇ ਕਿਸਾਨਾਂ ਨੂੰ ਸਮਰਪਿਤ ਕੀਤਾ ਹੈ। ਇਸ ਗੀਤ ‘ਚ ਉਨ੍ਹਾਂ ਨੇ ਕਿਸਾਨ ਦੀ ਜ਼ਿੰਦਗੀ ਦੀਆਂ ਦੁੱਖ-ਤਕਲੀਫਾਂ ਨੂੰ ਬਹੁਤ ਹੀ ਭਾਵੁਕ ਢੰਗ ਦੇ ਨਾਲ ਬਿਆਨ ਕੀਤਾ ਹੈ।

poster of harf cheema upcoming song zindgi image source-instagram

ਹੋਰ ਪੜ੍ਹੋ : ਦੇਬੀ ਮਖਸੂਸਪੁਰੀ ਨੇ ਵੀ ਸਾਂਝਾ ਕੀਤਾ ਆਪਣੀ ਮਿਊਜ਼ਿਕ ਐਲਬਮ ‘Tera Naam’ ਦੇ ਪਹਿਲੇ ਗੀਤ ਦਾ ਪੋਸਟਰ, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ

:ਨਿੰਜਾ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਆਪਣੇ ਨਵੇਂ ਗੀਤ ‘TERE NAALON’ ਦਾ ਪੋਸਟਰ, ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਖੂਬ ਪਸੰਦ

inside image of harf cheema new song zindgi image source-youtube

ਗਾਇਕ ਹਰਫ ਚੀਮਾ ਦਾ ਜ਼ਿੰਦਗੀ (Zindgi) ਗੀਤ ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ। ਇਸ ਗੀਤ ਦੇ ਰਾਹੀਂ ਉਨ੍ਹਾਂ ਨੇ ਸਭ ਨੂੰ ਕਿਸਾਨੀ ਸੰਘਰਸ਼ ਦਾ ਸਾਥ ਦੇਣ ਲਈ ਕਿਹਾ ਹੈ। ਇਸ ਗੀਤ ਦੇ ਬੋਲ ਖੁਦ ਹਰਫ ਚੀਮਾ ਨੇ ਹੀ ਲਿਖੇ ਨੇ ਤੇ ਮਿਊਜ਼ਿਕ Bhai Manna Singh ਨੇ ਦਿੱਤਾ ਹੈ। ਇਸ ਗੀਤ ਨੂੰ ਗਾਇਕ ਹਰਫ ਚੀਮਾ ਦੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਕਿਸਾਨੀ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

zindgi song out now image source-youtube

ਦੱਸ ਦਈਏ ਹਰਫ ਚੀਮਾ ਤੇ ਕੰਵਰ ਗਰੇਵਾਲ ਦੋਵੇਂ ਗਾਇਕ ‘ਪੇਚਾ ਪੈ ਗਿਆ ਸੈਂਟਰ ਨਾਲ’, ‘ਬੱਲੇ ਸ਼ੇਰਾ’, ‘ਪਾਤਸ਼ਾਹ’, ਮਿੱਟੀ ਵਰਗੇ ਕਈ ਕਿਸਾਨੀ ਗੀਤਾਂ ਦੇ ਨਾਲ ਕਿਸਾਨਾਂ ਦੇ ਹੌਸਲੇ ਬੁਲੰਦ ਕਰ ਚੁੱਕੇ ਨੇ। ਦੇਸ਼ ਦਾ ਕਿਸਾਨ ਪਿਛਲੇ ਛੇ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਸ਼ਾਂਤਮਈ ਢੰਗ ਦੇ ਨਾਲ ਸੰਘਰਸ਼ ਕਰਦੇ ਹੋਏ । ਗਾਇਕ ਹਰਫ ਚੀਮਾ ਤੇ ਕੰਵਰ ਗਰੇਵਾਲ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ।

You may also like