ਸੇਬਾਂ ਵਾਲੇ ਟਰੱਕ ਡਰਾਈਵਰ ਦੇ ਪੈਸੇ ਪੰਜਾਬ ਦੇ ਦੋ ਵੀਰਾਂ ਨੇ ਭਰੇ, ਗਾਇਕ ਹਰਜੀਤ ਹਰਮਨ ਨੇ ਸਾਂਝੀ ਕੀਤੀ ਤਸਵੀਰ

written by Shaminder | December 06, 2022 10:37am

ਬੀਤੇ ਦਿਨੀਂ ਇੱਕ ਟਰੱਕ ਡਰਾਈਵਰ (Truck Driver) ਦਾ ਟਰੱਕ ਫਤਿਹਗੜ੍ਹ ਸਾਹਿਬ ਦੇ ਨਜ਼ਦੀਕ ਪਲਟ ਗਿਆ ਸੀ ।ਜਿਸ ਤੋਂ ਬਾਅਦ ਕੁਝ ਲੋਕਾਂ ਨੇ ਟਰੱਕ ਵਿਚਲੇ ਸੇਬਾਂ ਦੀਆਂ ਪੇਟੀਆਂ ਲੁੱਟ ਲਈਆਂ ਸਨ । ਜਿਸ ਦੇ ਹੱਥ ਜੋ ਲੱਗਾ ਉਹ ਲੈ ਕੇ ਚੱਲਦਾ ਬਣਿਆ । ਜਦੋਂ ਤੱਕ ਟਰੱਕ ਡਰਾਈਵਰ ਪਹੁੰਚਿਆ ਤਾਂ ਟਰੱਕ ਡਰਾਈਵਰ ਦਾ ਸਾਰਾ ਮਾਲ ਲੁੱਟਿਆ ਜਾ ਚੁੱਕਿਆ ਸੀ । ਇਸ ਦਾ ਇੱਕ ਵੀਡੀਓ ਅੱਗ ਵਾਂਗ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ ।

Apple Vapari

ਹੋਰ ਪੜ੍ਹੋ : ਦੋ ਭੈਣਾਂ ਨੇ ਇੱਕੋ ਸ਼ਖਸ ਦੇ ਨਾਲ ਕਰਵਾਇਆ ਵਿਆਹ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਜਿਸ ‘ਚ ਟਰੱਕ ਡਰਾਈਵਰ ਰੋਂਦਾ ਹੋਇਆ ਨਜ਼ਰ ਆਇਆ ਸੀ । ਉਹ ਰੋਂਦਾ ਹੋਇਆ ਆਖ ਰਿਹਾ ਸੀ ਕਿ ਉਹ ਆਪਣੇ ਪੱਲਿਓਂ ਕਿਸ ਤਰ੍ਹਾਂ ਲੱਖਾਂ ਦੀ ਰਕਮ ਭਰੇਗਾ । ਜਿਸ ਤੋਂ ਬਾਅਦ ਇਸ ਟਰੱਕ ਡਰਾਈਵਰ ਦੀ ਮਦਦ ਦੇ ਲਈ ਦੋ ਵੀਰ ਸਾਹਮਣੇ ਆਏ ਜਿਨ੍ਹਾਂ ਨੇ ਲੱਖਾਂ ਦਾ ਚੈੱਕ ਵਪਾਰੀ ਨੂੰ ਬੁਲਾ ਕੇ ਸੌਂਪਿਆ ਹੈ ।

harjit-harman image From instagram

ਹੋਰ ਪੜ੍ਹੋ : ਵਰਕਸ਼ਾਪ ‘ਚ ਗਰੀਸ ਦੇ ਨਾਲ ਲਿੱਬੜੇ ਹੋਏ ਨਜ਼ਰ ਆਏ ਅਦਾਕਾਰ ਗੁਰਪ੍ਰੀਤ ਘੁੱਗੀ, ਪ੍ਰਸ਼ੰਸਕਾਂ ਨੇ ਕੀਤੇ ਇਸ ਤਰ੍ਹਾਂ ਦੇ ਸਵਾਲ

ਗਾਇਕ ਹਰਜੀਤ ਹਰਮਨ (Harjit Harman)  ਨੇ ਵੀ ਇਸ ਦੀ ਤਾਰੀਫ ਕੀਤੀ ਹੈ ਅਤੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਪੰਜਾਬ ਉਜਾੜਣ ਵਾਲੇ ਖੁਦ ਹੀ ਉੱਜੜ ਗਏ , ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਏ ਇਹ ਨੇ ਅਸਲ ਪੰਜਾਬੀ, ਇਹੋ ਜਿਹੇ ਪੰਜਾਬੀਆਂ ਤੇ ਪੰਜਾਬ ਹਮੇਸ਼ਾ ਮਾਣ ਕਰਦਾ ਆਇਆ ਤੇ ਮਾਣ ਕਰਦਾ ਰਹੇਗਾ , ਦਿਲੋਂ ਸਤਿਕਾਰ’ ।

Harjit harman -

ਫ਼ਤਹਿਗੜ੍ਹ ਸਾਹਿਬ ਦੀ ਐਸ.ਐਸ.ਪੀ ਡਾਕਟਰ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਪੁਲਿਸ ਨੇ ੧੦ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ। ਅਜਿਹੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਓਥੇ ਹੀ ਐਸਐਸਪੀ ਨੇ ਦੱਸਿਆ ਕਿ ਸੇਬਾਂ ਦੇ ਮਾਲਕ ਦਾ ੯ ਲੱਖ ੧੨ ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਸੀ, ਇਸ ਰਕਮ ਦਾ ਚੈੱਕ ਮਾਲਕ ਨੂੰ ਦਿੱਤਾ ਗਿਆ।

You may also like