ਗਾਇਕ ਹਰਜੀਤ ਹਰਮਨ ਦਾ ਨਵਾਂ ਗਾਣਾ ‘ਕਿਸਾਨ ਬੋਲਦਾ’ ਹੋਇਆ ਰਿਲੀਜ਼
ਕਿਸਾਨ ਮੋਰਚੇ ਨੂੰ ਸਮਰਪਿਤ ਪੰਜਾਬੀ ਮਿਊਜ਼ਿਕ ਇੰਡਸਟਰੀ ਵੱਲੋਂ ਆਏ ਦਿਨ ਕੋਈ ਨਾ ਕੋਈ ਨਵਾਂ ਗਾਣਾ ਰਿਲੀਜ਼ ਕੀਤਾ ਜਾ ਰਿਹਾ ਹੈ । ਇਸ ਸਭ ਦੇ ਚਲਦੇ ਗਾਇਕ ਹਰਜੀਤ ਹਰਮਨ ਵੀ ਨਵਾਂ ਗਾਣਾ ਲੈ ਕੇ ਆਏ ਹਨ ।ਕਿਸਾਨ ਬੋਲਦਾ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।
ਹੋਰ ਪੜ੍ਹੋ :
26 ਜਨਵਰੀ ਨੂੰ ਟ੍ਰੈਕਟਰ ਮਾਰਚ ਲਈ ਕਿਸਾਨਾਂ ਨੇ ਕੀਤੇ ਪੁਖਤਾ ਇੰਤਜ਼ਾਮ, ਵੀਡੀਓ ਹੋ ਰਹੇ ਵਾਇਰਲ
ਮਾਤਾ ਦਾ ਭਜਨ ਨਾ ਗਾਉਣ ਕਰਕੇ ਕੁਦਰਤ ਨੇ ਦਿੱਤੀ ਸੀ ਨਰਿੰਦਰ ਚੰਚਲ ਨੂੰ ਸਜ਼ਾ, ਖੁਦ ਕੀਤਾ ਸੀ ਇੰਟਰਵਿਊ ਵਿੱਚ ਖੁਲਾਸਾ
ਬਾਬੂ ਸਿੰਘ ਮਾਨ ਵੱਲੋਂ ਲਿਖੇ ਇਸ ਗੀਤ ਦੇ ਬੋਲ ਕਿਸਾਨਾਂ ਦੇ ਮੌਜੂਦਾ ਹਲਾਤਾਂ ਨੂੰ ਬਿਆਨ ਕਰੇ ਹਨ । ਅਤੁਲ ਸ਼ਰਮਾ ਵੱਲੋਂ ਤਿਆਰ ਕੀਤਾ ਗਿਆ ਮਿਊਜ਼ਿਕ ਹਰ ਇੱਕ ਨੂੰ ਝੂਮਣ ਲਗਾ ਦਿੰਦਾ ਹੈ । ਗੀਤ ਦੇ ਬੋਲ ਹਰ ਕਿਸੇ ਵਿੱਚ ਨਵਾਂ ਜ਼ਜਬਾ ਭਰਦੇ ਹਨ ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਹਰਜੀਤ ਹਰਮਨ ਖੇਤੀ ਬਿੱਲਾਂ ਦੇ ਖਿਲਾਫ ਕਿਸਾਨਾਂ ਦੇ ਨਾਲ ਲਗਾਤਾਰ ਡਟੇ ਹੋਏ ਹਨ । ਉਹਨਾਂ ਨੂੰ ਦਿੱਲੀ ਮੋਰਚੇ ਵਿੱਚ ਕਿਸਾਨਾਂ ਲਈ ਚਲਾਏ ਜਾ ਰਹੇ ਲੰਗਰ ਵਿੱਚ ਸੇਵਾ ਕਰਦੇ ਦੇਖਿਆ ਜਾ ਸਕਦਾ ਹੈ । ਹਰਜੀਤ ਹਰਮਨ ਤੋਂ ਇਲਾਵਾ ਹੋਰ ਵੀ ਕਈ ਗਾਇਕ ਕਿਸਾਨ ਮੋਰਚੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ।
View this post on Instagram