ਗਾਇਕਾ ਹਰਸ਼ਦੀਪ ਕੌਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਤਸਵੀਰ ਸਾਂਝੀ ਕਰਦੇ ਹੋਏ ਪਰਮਾਤਮਾ ਅੱਗੇ ਇਸ ਮੁਸ਼ਕਿਲ ਸਮੇਂ ‘ਚ ਲੋਕਾਂ ‘ਤੇ ਮਿਹਰ ਕਰਨ ਦੇ ਲਈ ਕੀਤੀ ਅਰਦਾਸ

written by Lajwinder kaur | May 09, 2021

ਬਾਲੀਵੁੱਡ ਤੇ ਪਾਲੀਵੁੱਡ ਜਗਤ ਦੀ ਦਿੱਗਜ ਗਾਇਕ ਹਰਸ਼ਦੀਪ ਕੌਰ ਨੇ ਆਪਣੇ ਇੰਸਟਾਗ੍ਰਾਮ ਅਕਾਂਉਟ ਉੱਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ ਉਹ ਪਿਛਲੀ ਵਾਰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਈ ਸੀ।

bollywood singer harshdeep kaur Image Source: instagram

ਹੋਰ ਪੜ੍ਹੋ : ਦੇਬੀ ਮਖਸੂਸਪੁਰੀ ਨੇ ਸਾਂਝਾ ਕੀਤਾ ਕਿਊਟ ਜਿਹੀ ਬੱਚੀ ਦਾ ਵੀਡੀਓ, ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹੋਏ ਕਿਹਾ -ਕਿ ਹਮੇਸ਼ਾ ਇਸ ਬੱਚੀ ਦੇ ਸਿਰ ‘ਤੇ ਮਿਹਰ ਦਾ ਹੱਥ ਰੱਖੀਂ

inside image of singer harshdeep kaur Image Source: instagram

ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ- ਇਹ ਬਹੁਤ ਹੀ ਪ੍ਰੇਸ਼ਾਨ ਕਰਨ ਵਾਲਾ ਸਮਾਂ ਹੈ ਅਤੇ ਕੋਵਿਡ-19 ਸਾਡੀਆਂ ਜ਼ਿੰਦਗੀਆਂ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ ਤੇ ਨਾਲ ਹੀ ਸਾਡੇ ਪਿਆਰਿਆਂ ਦੀ ਵੀ ।

covid-19 in india image Image Source: instagram

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਵੱਡੀ ਗਿਣਤੀ ‘ਚ ਲੋਕ ਇਸ ਦੀ ਮਾਰ ਝੱਲ ਰਹੇ ਨੇ ਤੇ ਬਹੁਤ ਸਾਰੀਆਂ ਕੀਮਤੀਆਂ ਜਾਨਾਂ ਕੋਵਿਡ ਕਰਕੇ ਜਾ ਰਹੀਆਂ ਨੇ। ਇਸ ਮੁਸ਼ਕਿਲ ਸਮੇਂ ਵਿੱਚੋਂ ਲੰਘਣ ਦੇ ਲਈ ਮੈਂ ਤੁਹਾਡੇ ਅਤੇ ਤੁਹਾਡੇ ਪਿਆਰਿਆਂ ਦੇ ਲਈ ਸੁਰੱਖਿਅਤ ਰਹਿਣ ਦੇ ਲਈ ਅਰਦਾਸ ਕਰ ਰਹੀ ਹਾਂ 🙏🏼

ਸੁਰੱਖਿਅਤ ਰਹੋ...ਸਿਹਤਮੰਦ ਰਹੋ...ਵਾਹਿਗੁਰੂ ਮਿਹਰ ਕਰੇ..’ ।  ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਪਰਮਾਤਮਾ ਅੱਗੇ ਮਨੁੱਖਤਾ ‘ਤੇ ਮਿਹਰ ਕਰਨ ਦੇ ਲਈ ਅਰਦਾਸ ਕਰ ਰਹੇ ਨੇ।

harshdeep kaur instagram harshdeep kaur instagram

ਜੇ ਗੱਲ ਕਰੀਏ ਹਰਸ਼ਦੀਪ ਕੌਰ ਦੀ ਤਾਂ ਉਹ ਇਸ ਸਾਲ ਪਹਿਲੀ ਵਾਰ ਮਾਂ ਬਣੀ ਹੈ । ਪਰਮਾਤਮਾ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਦੇ ਨਾਲ ਨਿਵਾਜਿਆ ਹੈ। ਹਰਸ਼ਦੀਪ ਕੌਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਹਿੰਦੀ ਫ਼ਿਲਮੀ ਜਗਤ ‘ਚ ਆਪਣੀ ਗਾਇਕੀ ਦੇ ਝੰਡੇ ਗੱਡ ਚੁੱਕੀ ਹੈ।

 

 

View this post on Instagram

 

A post shared by Harshdeep Kaur (@harshdeepkaurmusic)

You may also like