
Harshdeep Kaur Birthday: ਬਾਲੀਵੁੱਡ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਰਸ਼ਦੀਪ ਕੌਰ ਅੱਜ ਆਪਣਾ ਨੂੰ 36ਵਾਂ ਜਨਮਦਿਨ ਮਨਾ ਰਹੀ ਹੈ। ਹਰਸ਼ਦੀਪ ਆਪਣੀ ਵਿਲੱਖਣ ਅਤੇ ਰੂਹਾਨੀ ਆਵਾਜ਼ ਲਈ ਮਸ਼ਹੂਰ ਹੈ। ਅੱਜ ਗਾਇਕਾ ਦੇ ਜਨਮਦਿਨ ਦੇ ਮੌਕੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਬਾਰੇ ਖ਼ਾਸ ਗੱਲਾਂ।

ਹਰਸ਼ਦੀਪ ਕੌਰ ਨਾਂ ਮਹਿਜ਼ ਆਪਣੇ ਗਾਉਣ ਦੇ ਢੰਗ ਦੇ ਨਾਲ-ਨਾਲ ਆਪਣੇ ਵਿਲੱਖਣ ਪਹਿਰਾਵੇ ਲਈ ਵੀ ਬਿਲਕੁਲ ਵੱਖਰਾ ਹੈ। ਤੁਸੀਂ ਜ਼ਿਆਦਾਤਰ ਹਰਸ਼ਦੀਪ ਨੂੰ ਸਿਰ 'ਤੇ ਪੱਗ ਬੰਨ੍ਹ ਕੇ ਪੂਰੇ ਦੇਸੀ ਸਟਾਈਲ ਦੇ ਪਹਿਰਾਵੇ 'ਚ ਪ੍ਰਦਰਸ਼ਨ ਕਰਦੇ ਦੇਖਿਆ ਹੋਵੇਗਾ।
16 ਦਸੰਬਰ 1986 ਨੂੰ ਦਿੱਲੀ ਵਿੱਚ ਜਨਮੀ ਹਰਸ਼ਦੀਪ ਕੌਰ ਨੇ ਸਿਰਫ਼ ਛੇ ਸਾਲ ਦੀ ਉਮਰ ਵਿੱਚ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਆਪਣੀ ਮੁੱਢਲੀ ਪੜ੍ਹਾਈ ਦਿੱਲੀ ਤੋਂ ਕੀਤੀ। ਉਹ ਅੱਜ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਹੈ ਪਰ ਇਸ ਤੋਂ ਇਲਾਵਾ ਉਸ ਨੇ ਚਾਰ ਹੋਰ ਭਾਸ਼ਾਵਾਂ ਪੰਜਾਬੀ, ਤਾਮਿਲ, ਮਲਿਆਲਮ ਅਤੇ ਉਰਦੂ ਵਿੱਚ ਵੀ ਗੀਤ ਗਾਏ ਹਨ।

ਹਰਸ਼ਦੀਪ ਲੰਬੇ ਸਮੇਂ ਤੋਂ ਸੰਗੀਤ ਦੀ ਦੁਨੀਆ 'ਚ ਸਰਗਰਮ ਸੀ ਪਰ ਉਸ ਨੂੰ ਸਭ ਤੋਂ ਪਹਿਲਾਂ ਫ਼ਿਲਮ 'ਰੰਗ ਦੇ ਬਸੰਤੀ' ਦੇ ਗੀਤ 'ਇਕ ਓਂਕਾਰ' ਅਤੇ 'ਕਤਿਆ ਕਰੂੰ' ਤੋਂ ਪਛਾਣ ਮਿਲੀ। ਇਸ ਤੋਂ ਇਲਾਵਾ ਹਰਸ਼ਦੀਪ ਨੇ ਰਾਜੀ ਦਾ ਗੀਤ ‘ਦਿਲਬਰਾਂ’ ਗਾ ਕੇ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ਦੂਜੇ ਪਾਸੇ ਹਰਸ਼ਦੀਪ ਦੇ ਗੀਤ 'ਜੁਗਨੀ', 'ਨੱਚਦੇ ਨੇ ਸਾਰੇ', 'ਜਾਲੀਮਾ', 'ਵਾਰੀ ਬਰਸੀ', ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ।
ਹਰਸ਼ਦੀਪ ਕੌਰ ਨੇ ਸਾਲ 2008 'ਚ ਗਾਇਕੀ ਮੁਕਾਬਲੇ 'ਜੂਨੋਂ ਕੁਝ ਕਰ ਦਿਖਾਨਾ ਕਾ' 'ਚ ਹਿੱਸਾ ਲਿਆ, ਇਸ ਸ਼ੋਅ 'ਚ ਉਸ ਨੇ ਆਪਣੇ ਉਸਤਾਦ ਰਾਹਤ ਫਤਿਹ ਅਲੀ ਖਾਨ ਨਾਲ ਸੂਫੀ ਸੁਲਤਾਨ ਗਾਇਕੀ ਦਾ ਮੁਕਾਬਲਾ ਕੀਤਾ ਅਤੇ ਜਿੱਤੀ। ਇਸ ਤੋਂ ਬਾਅਦ ਸ਼ੋਅ ਦੇ ਗ੍ਰੈਂਡ ਫਿਨਾਲੇ ਦੇ ਵਿਸ਼ੇਸ਼ ਮਹਿਮਾਨ ਰਹੇ ਮੈਗਾਸਟਾਰ ਅਮਿਤਾਭ ਬੱਚਨ ਨੇ ਉਨ੍ਹਾਂ ਨੂੰ 'ਸੂਫੀ ਕੀ ਸੁਲਤਾਨਾ' ਦੇ ਖਿਤਾਬ ਨਾਲ ਸਨਮਾਨਿਤ ਕੀਤਾ।

ਹੋਰ ਪੜ੍ਹੋ: ਤੈਮੂਰ ਦੇ 6ਵੇਂ ਜਨਮਦਿਨ ਦੇ ਜਸ਼ਨ ਦੀ ਤਿਆਰੀਆਂ ਹੋਈਆਂ ਸ਼ੁਰੂ, ਕਰੀਨਾ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਤਸਵੀਰਾਂ
ਆਖਿਰ ਕਿਉਂ ਪੱਗ ਪਹਿਨਦੀ ਹੈ ਹਰਸ਼ਦੀਪ ਕੌਰ
ਹਰਸ਼ਦੀਪ ਜਿਆਦਾਤਰ ਪੱਗ ਬੰਨ੍ਹ ਕੇ ਪਰਫਾਰਮ ਕਰਦੀ ਹੋਈ ਨਜ਼ਰ ਆਉਂਦੀ ਹੈ। ਅਸਲ 'ਚ ਇਸ ਦਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਕੰਪੀਟੀਸ਼ਨ 'ਜਨੂੰਨ ਕੁਛ ਕਰ ਦਿਖਨਾ ਕਾ' 'ਚ ਹਰਸ਼ਦੀਪ ਸਿਰ ਢੱਕ ਕੇ ਗਾਉਣਾ ਚਾਹੁੰਦੀ ਸੀ, ਇਹ ਵੀ ਕਿਹਾ ਜਾਂਦਾ ਹੈ ਕਿ ਇਹ ਧਾਰਮਿਕ ਕਾਰਨਾਂ ਕਰਕੇ ਵੀ ਜ਼ਰੂਰੀ ਸੀ। ਇਸ ਲਈ ਉਸ ਨੇ ਆਪਣਾ ਸਿਰ ਸਕਾਰਫ਼ ਨਾਲ ਢੱਕਣ ਦਾ ਫੈਸਲਾ ਕੀਤਾ ਪਰ ਉਸ ਦੇ ਜੀਜਾ ਨੇ ਉਸ ਨੂੰ ਪੱਗ ਬੰਨ੍ਹ ਕੇ ਜਾਣ ਦੀ ਸਲਾਹ ਦਿੱਤੀ। ਉਸ ਦੌਰਾਨ ਸ਼ੋਅ ਦੇ ਮਾਹੌਲ ਮੁਤਾਬਕ ਹਰਸ਼ਦੀਪ ਨੇ ਲੰਬਾ ਸੂਫੀ ਪਹਿਰਾਵਾ ਪਹਿਨੀਆ ਸੀ ਅਤੇ ਨਾਲ ਹੀ ਪੱਗ ਬੰਨ੍ਹੀ ਸੀ। ਇਸ ਸ਼ੋਅ ਨੂੰ ਜਿੱਤਣ ਤੋਂ ਬਾਅਦ ਇਹ ਪੱਗ ਉਨ੍ਹਾਂ ਦੇ ਪਹਿਰਾਵੇ ਦਾ ਹਿੱਸਾ ਬਣ ਗਈ ਜੋ ਅੱਜ ਵੀ ਕਾਇਮ ਹੈ।