
Taimur's 6th birthday preparations: ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਅਕਸਰ ਆਪਣੇ ਬੱਚਿਆਂ ਦੇ ਨਾਲ ਸਪਾਟ ਹੁੰਦੀ ਹੈ। ਇਨ੍ਹੀਂ ਦਿਨੀਂ ਪਟੌਦੀ ਖ਼ਾਨਦਾਨ ਵਿੱਚ ਜਸ਼ਨ ਦਾ ਮਾਹੌਲ ਹੈ , ਕਿਉਂਕਿ ਕੁਝ ਦਿਨਾਂ ਬਾਅਦ ਕਰੀਨਾ ਕਪੂਰ ਖ਼ਾਨ ਤੇ ਸੈਫ ਅਲੀ ਖ਼ਾਨ ਆਪਣੇ ਬੇਟੇ ਤੈਮੂਰ ਅਲੀ ਖ਼ਾਨ ਦਾ ਜਨਮਦਿਨ ਮਨਾਉਣਗੇ। ਅਦਾਕਾਰਾ ਕਰੀਨਾ ਕਪੂਰ ਨੇ ਬੇਟੇ ਦੇ ਜਨਮਦਿਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਦੱਸ ਦਈਏ ਕਿ ਕਰੀਨਾ ਕਪੂਰ ਖ਼ਾਨ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਸੋਸ਼ਲ 'ਤੇ ਆਪਣੀ ਜ਼ਿੰਦਗੀ ਨਾਲ ਜੁੜੀ ਅਪਡੇਟ ਸਾਂਝੀ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਕਰੀਨਾ ਨੇ ਬੇਟੇ ਤੈਮੂਰ ਦੇ ਜਨਮਦਿਨ ਦੇ ਜਸ਼ਨ ਦੀ ਤਿਆਰੀਆਂ ਨਾਲ ਸਬੰਧਤ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਤਸਵੀਰ ਵਿੱਚ ਸੈਫ ਤੇ ਕਰੀਨਾ ਦੇ ਨਾਲ ਤੈਮੂਰ ਪਾਰਟੀ ਲਈ ਸਜਾਵਟ ਦਾ ਮੁਆਇਨਾ ਕਰਦੇ ਹੋਏ ਨਜ਼ਰ ਆ ਰਹੇ ਹਨ। ਇੱਕ ਹੋਰ ਤਸਵੀਰ ਦੇ ਵਿੱਚ ਤੈਮੂਰ ਪਾਰਟੀ ਲਈ ਲਗਾਈ ਗਈ ਸਲਾਈਡਿੰਗ ਦਾ ਆਨੰਦ ਮਾਣ ਰਹੇ ਹਨ। ਕਰੀਨਾ ਕਪੂਰ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, "Ok a clear sign the party was a hit ❤️🥳🥳My Jedi Tim❤️"

ਹੋਰ ਪੜ੍ਹੋ: 'ਬਿੱਗ ਬੌਸ 16' ਦੇ ਮੇਕਰਸ 'ਤੇ ਭੱੜਕੇ ਅੱਬਦੁ ਰੌਜ਼ਿਕ ਦੇ ਮੈਨੇਜਰ, ਬਿਆਨ ਜਾਰੀ ਕਰ ਆਖੀ ਇਹ ਗੱਲ
ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਦੇ ਮੁਤਾਬਕ ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ, 20 ਦਸੰਬਰ ਨੂੰ ਆਪਣੇ ਵੱਡੇ ਬੇਟੇ ਤੈਮੂਰ ਦਾ 6ਵਾਂ ਜਨਮਦਿਨ ਮਨਾਉਣ ਜਾ ਰਹੇ ਹਨ। ਇਸ ਜਸ਼ਨ ਲਈ ਕਰੀਨਾ ਤੇ ਸੈਫ ਨੇ ਸਟਾਰ ਵਾਰਜ਼-ਥੀਮ ਦੀ ਚੋਣ ਕੀਤੀ ਹੈ। ਫੈਨਜ਼ ਕਰੀਨਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।