ਅਜੇ ਵੀ ਗਾਇਕ ਇੰਦਰਜੀਤ ਨਿੱਕੂ ਨੂੰ ਪੈ ਜਾਂਦੀ ਹੈ ਮਾਂ ਤੋਂ ਮਾਰ, ਗਾਇਕ ਨੇ ਸਾਂਝਾ ਕੀਤਾ ਵੀਡੀਓ

written by Lajwinder kaur | January 07, 2022

ਮਾਂ ਬਾਪ ਦੀਆਂ ਗਾਲਾਂ, ਦੁੱਧ ਘਿਓ ਦੀਆਂ ਨਾਲਾਂ

ਬੱਚੇ ਜਿੰਨੇ ਮਰਜ਼ੀ ਵੀ ਵੱਡੇ ਕਿਉਂ ਨਾ ਹੋ ਜਾਣ ਹਰ ਮਾਂ ਲਈ ਬੱਚੇ ਬੱਚੇ ਹੀ ਰਹਿੰਦੇ ਨੇ। ਅਜਿਹਾ ਹੀ ਮਾਂ-ਪੁੱਤ ਦਾ ਪਿਆਰ ਵਾਲਾ ਖੂਬਸੂਰਤ ਵੀਡੀਓ ਦੇਖਣ ਨੂੰ ਮਿਲ ਰਿਹਾ ਹੈ । ਇਹ ਵੀਡੀਓ ਖੁਦ ਗਾਇਕ ਇੰਦਰਜੀਤ ਨਿੱਕੂ  inderjit nikku ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ।

ਹੋਰ ਪੜ੍ਹੋ : ਜਨਮਦਿਨ ‘ਤੇ ਦਿਲਜੀਤ ਦੋਸਾਂਝ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਆਪਣੀ ਨਵੀਂ ਮਿਊਜ਼ਿਕ ਐਲਬਮ 'Drive Thru' ਦਾ ਤੋਹਫਾ, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ

punjabi Singer inderjit nikku shared his family image and wished happy birthday to his fathera image credit: instagram

ਇਸ ਵੀਡੀਓ 'ਚ ਇੰਦਰਜੀਤ ਨਿੱਕੂ ਆਪਣੀ ਮਾਂ ਤੋਂ ਮਾਰ ਖਾਂਦੇ ਹੋਏ ਨਜ਼ਰ ਆ ਰਹੇ ਨੇ। ਉਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਨੇ ਲਫੜ(ਤਪੜ) ਨਾ ਮਾਰ ਮੰਮੀਏ..ਮੈਂ ਨੀਂ ਨਹਾਉਣਾ ਨਾ ਮੰਮੀਏ..ਠੰਢ ਅੱਜ ਬਹੁਤ ਹੋ ਗਈ, ਮੈਨੂੰ ਹੋ ਜਾਣਾ ਬੁਖਾਰ ਮੰਮੀਏ..’। ਇਹ ਵੀਡੀਓ ਉਨ੍ਹਾਂ ਨੇ ਇੰਸਟਾ ਰੀਅ ‘ਤੇ ਬਣਾਈ ਹੈ। ਇਹ ਵੀਡੀਓ ਉਨ੍ਹਾਂ ਨੇ ਮਸਤੀ-ਮਜ਼ਾਕ ਚ ਬਣਾਈ ਹੈ। ਵੀਡੀਓ ਇੰਦਰਜੀਤ ਨਿੱਕੂ ਆਪਣੀ ਮੰਮੀ ਤੋਂ ਮਾਰ ਖਾਉਂਦੇ ਹੋਏ ਨਜ਼ਰ ਆ ਰਹੇ ਨੇ। ਵੀਡੀਓ ਚ ਦੇਖ ਸਕਦੇ ਹੋ ਇੰਦਰਜੀਤ ਨਿੱਕੂ ਕੰਬਲ ਚ ਲੁੱਕ ਕੇ ਬੈਠੇ ਹੋਏ ਨੇ । ਮਾਂ-ਪੁੱਤ ਦਾ ਇਹ ਪਿਆਰਾ ਜਿਹਾ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

Inderjit Nikku Parents

ਹੋਰ ਪੜ੍ਹੋ : ਬੱਬਲ ਰਾਏ ਨੇ ਸਾਂਝਾ ਕੀਤਾ ਗੀਤ TERE LAYI ਲਈ ਦਾ ਉਹ ਖ਼ਾਸ ਪੈਰਾ ਜੋ ਕਿ ਵੀਡੀਓ ‘ਚ ਨਹੀਂ ਸੀ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਇਹ ਵੀਡੀਓ

ਇੰਦਰਜੀਤ ਨਿੱਕੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਲੰਮੇ ਅਰਸੇ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ । ਨਿੱਕੂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਜਿਸ ‘ਚ ਮੁੱਖ ਤੌਰ ‘ਤੇ ਤੈਨੂੰ ਯਾਦ ਤਾਂ ਕਰਾਂ ਜੇ ਕਦੇ ਭੁੱਲਿਆ ਹੋਵਾਂ, ਮੁਮਤਾਜ, ਨਾਮ , ਮੁੰਡੇ ਚੁੰਮ ਚੁੰਮ ਸੁੱਟਦੇ ਰੁਮਾਲ, ਰੁੱਸਣ ਨੂੰ ਜੀ ਕਰਦਾ, ਪੰਜੇਬਾਂ ਵਾਲੀ ਕੌਣ ਏ ਕੁਝ ਚੋਣਵੇਂ ਗੀਤ ਹਨ, ਜੋ ਅੱਜ ਵੀ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ । ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ 'ਚ ਕੰਮ ਕਰ ਚੁੱਕੇ ਹਨ।

 

 

You may also like