Advertisment

ਗਾਇਕ ਜੈਲੀ ਦਾ ਜੱਗੀ ਖਰੌੜ ਨਾਲ ਵੀਡੀਓ ਆਇਆ ਸਾਹਮਣੇ,ਕੀ ਦੋਵੇਂ ਗਾਇਕ ਮਿਲ ਕੇ ਕਰਨ ਜਾ ਰਹੇ ਨੇ ਕੁਝ ਨਵਾਂ

author-image
By Shaminder
New Update
ਗਾਇਕ ਜੈਲੀ ਦਾ ਜੱਗੀ ਖਰੌੜ ਨਾਲ ਵੀਡੀਓ ਆਇਆ ਸਾਹਮਣੇ,ਕੀ ਦੋਵੇਂ ਗਾਇਕ ਮਿਲ ਕੇ ਕਰਨ ਜਾ ਰਹੇ ਨੇ ਕੁਝ ਨਵਾਂ
Advertisment
ਗਾਇਕ ਜੈਲੀ ਦਾ ਲੰਬੇ ਸਮੇਂ ਬਾਅਦ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ 'ਚ ਜੈਲੀ ਆਪਣਾ ਪ੍ਰਸਿੱਧ ਗਾਣਾ 'ਤੈਨੂੰ ਸੋਹਣੀਏ ਬੁਲਾਉਂਦੇ ਜਾਨ-ਜਾਨ ਗੱਭਰੂ ਦੇ ਬੁੱਲ ਸੁੱਕ ਗਏ" । ਇਸ ਵੀਡੀਓ ਨੂੰ ਜੱਗੀ ਖਰੋੜ ਨੇ ਆਪਣੇ ਫੇਸਬੁੱਕ ਪੇਜ ਸਾਂਝਾ ਕੀਤਾ ਹੈ। ਦੱਸ ਦਈਏ ਕਿ ਗਾਇਕ ਜੈਲੀ ਦਾ ਇਸ ਤਰ੍ਹਾਂ ਦਾ ਵੀਡੀਓ ਬਹੁਤ ਹੀ ਲੰਬੇ ਸਮੇਂ ਬਾਅਦ ਸਾਹਮਣੇ ਆਇਆ ਹੈ । ਹੋਰ ਵੇਖੋ :ਆ ਗਏ ਨੇ ਜੈਲੀ ਆਪਣਾ ਨਵਾਂ ਗੀਤ “ਵਿਆਹ ਦੀਆਂ ਟੂਮਾਂ” ਲੈਕੇ ਇਸ ਵੀਡੀਓ 'ਚ ਜੱਗੀ ਖਰੌੜ ਵੀ ਉਨ੍ਹਾਂ ਦੇ ਨਾਲ ਨਜ਼ਰ ਆ ਰਹੇ ਨੇ। ਜੈਲੀ ਇਸ ਵੀਡੀਓ 'ਚ ਕਾਫੀ ਖੁਸ਼ ਨਜ਼ਰ ਆਏ ਸਨ । ਦੱਸ ਦਈਏ ਕਿ ਗਾਇਕ ਜੈਲੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । ਪਰ ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ 'ਚ ਸਰਗਰਮ ਨਹੀਂ ਸਨ । ਪਰ ਜੱਗੀ ਖਰੌੜ ਨਾਲ ਉਨ੍ਹਾਂ ਦਾ ਵੀਡੀਓ ਸਾਹਮਣੇ ਆਉੇਣ 'ਤੇ ਇਹ ਕਿਆਸ ਲਗਾਏ ਜਾ ਰਹੇ ਨੇ ਕਿ ਸ਼ਾਇਦ ਇਹ ਦੋਵੇਂ ਗਾਇਕ ਮਿਲ  ਕੇ ਸ਼ਾਇਦ ਕੁਝ ਨਵਾਂ ਕਰਨ ਜਾ ਰਹੇ ਨੇ । ਖੈਰ ਜੋ ਵੀ ਹੋਵੇ ਇਸ ਵੀਡੀਓ ਨੇ ਜੈਲੀ ਦੇ ਪ੍ਰਸ਼ੰਸਕਾਂ ਦੇ ਚਿਹਰਿਆਂ 'ਤੇ ਖੁਸ਼ੀ ਲਿਆ ਦਿੱਤੀ ਹੈ ਅਤੇ ਇਹ ਵੀ ਆਸ ਜੈਲੀ ਦੇ ਪ੍ਰਸ਼ੰਸਕਾਂ ਨੂੰ ਹੋ ਗਈ ਹੈ ਕਿ ਸ਼ਾਇਦ ਜੈਲੀ ਦਾ ਕੋਈ ਨਵਾਂ ਗੀਤ ਉਨ੍ਹਾਂ ਨੂੰ ਸੁਣਨ ਨੂੰ ਮਿਲੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment