ਗਾਇਕਾ ਜੈਸਮੀਨ ਜੱਸੀ ਨੇ ਪਿਆਰੀ ਜਿਹੀ ਪੋਸਟ ਪਾ ਕੇ ਸਾਂਝੀਆਂ ਕੀਤੀਆਂ ਆਪਣੇ ਪੁੱਤਰ ਦੇ ਪਹਿਲੇ ਜਨਮਦਿਨ ਦੀਆਂ ਤਸਵੀਰਾਂ

written by Lajwinder kaur | January 05, 2022

ਦੀਪ ਢਿੱਲੋਂ ਤੇ ਜੈਸਮੀਨ ਜੱਸੀ ਜੋ ਕਿ ਪਿਛਲੇ ਸਾਲ ਦੂਜੀ ਵਾਰ ਮਾਪੇ ਬਣੇ ਸੀ। ਜਿਸ ਦਾ ਖੁਲਾਸਾ ਇਸ ਜੋੜੀ ਨੇ ਇਸ ਸਾਲ ਕੀਤਾ ਹੈ। ਉਨ੍ਹਾਂ ਨੇ ਆਪਣੇ ਪੁੱਤਰ ਦੇ ਪਹਿਲੇ ਜਨਮਦਿਨ ਮੌਕੇ ‘ਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਇਹ ਖੁਸ਼ੀ ਸਾਂਝੀ ਕੀਤੀ ਹੈ। ਦੀਪ ਢਿੱਲੋਂ ਤੋਂ ਬਾਅਦ ਗਾਇਕਾ ਜੈਸਮੀਨ ਜੱਸੀ ਨੇ ਆਪਣੇ ਪੁੱਤਰ ਦੇ ਲਈ ਬਹੁਤ ਹੀ ਪਿਆਰੀ ਜਿਹੀ ਪੋਸਟ ਪਾਈ ਹੈ।

ਹੋਰ ਪੜ੍ਹੋ : ਇਸ ਜਵਾਨ ਨੇ ਕੀਤੇ ਅਜਿਹੇ ਕਮਾਲ ਦੇ ਸਟੰਟ, ਵਿਦਯੁਤ ਜਾਮਵਾਲ ਦੇ ਉੱਡੇ ਹੋਸ਼, ਟਰੈਂਡ ਕਰ ਰਿਹਾ ਹੈ ਇਹ ਵੀਡੀਓ

Deep Dhillon Image Source: Instagram

ਗਾਇਕਾ ਜੈਸਮੀਨ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਪੁੱਤਰ ਨਿਵਾਜ਼ ਦੀਪ ਸਿੰਘ ਢਿੱਲੋਂ (Nivaz Deep Singh Dhillon) ਦੇ ਪਹਿਲੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਬਹੁਤ ਹੀ ਪਿਆਰੀ ਜਿਹੀ ਕੈਪਸ਼ਨ ਵੀ ਪਾਈ ਹੈ। ਉਨ੍ਹਾਂ ਨੇ ਲਿਖਿਆ ਹੈ- ‘Surprise ...ਹੁਣ ਅਸੀਂ ਚਾਰ ਹੋ ਗਏ ਹਾਂ..... ਪੇਸ਼ ਕਰਦੇ ਹਾਂ ਸਾਡੇ ਪਰਿਵਾਰ ਦੇ ਕਿੰਗ ਨੂੰ... ਇੱਕ ਸਾਲ ਪਹਿਲਾਂ ਅੱਜ ਦੇ ਦਿਨ ਵਾਹਿਗੁਰੂ ਨੇ ਸਾਨੂੰ ਬੇਟੇ ਦੀ ਦਾਤ ਬਖਸ਼ੀ ਸੀ। ਅੱਜ, ਉਸਦੇ ਪਹਿਲੇ ਜਨਮਦਿਨ 'ਤੇ, ਤੁਹਾਡੇ ਨਾਲ ਆਪਣੀ ਖੁਸ਼ੀ ਸਾਂਝੀ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ ....ਸਾਡੇ ਛੋਟੇ ਬੱਚੇ ਨੂੰ ਆਪਣੀਆਂ ਅਸੀਸਾਂ ਦਿਓ .....ਇਸ ਪਿਆਰੇ ਜਿਹੇ ਤੋਹਫ਼ੇ ਲਈ ਪਰਮਾਤਮਾ ਦਾ ਧੰਨਵਾਦ! #ਜਨਮ ਦਿਨ ਮੁਬਾਰਕ.....ਨਿਵਾਜ਼ ਸਿੰਘ ਢਿੱਲੋਂ’। ਤਸਵੀਰਾਂ ਚ ਦੇਖ ਸਕਦੇ ਹੋ ਜੈਸਮੀਨ ਜੱਸੀ ਆਪਣੀ ਧੀ ਅਤੇ ਦੀਪ ਢਿੱਲੋਂ ਨੇ ਪੁੱਤਰ ਨੂੰ ਗੋਦੀ ਚੁੱਕਿਆ ਹੈ ਤੇ ਉਨ੍ਹਾਂ ਦੇ ਸਾਹਮਣੇ ਵਾਲੇ ਟੇਬਲ ਉੱਤੇ ਕੇਕ ਪਿਆ ਹੋਇਆ । ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਪੁੱਤਰ ਦੇ ਧੀ ਨਾਲ ਕੁਝ ਹੋਰ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ।

inside image of deep dhillon and jaismeen jassi

ਹੋਰ ਪੜ੍ਹੋ : ਗੁਰਬਾਜ਼ ਗਰੇਵਾਲ ਦੀ ਲੋਹੜੀ ਪ੍ਰੋਗਰਾਮ 'ਚ ਅਲਾਪ ਸਿਕੰਦਰ ਨੇ ਆਪਣੇ ਪਾਪਾ ਸਰਦੂਲ ਸਿਕੰਦਰ ਦਾ 'ਮਿੱਤਰਾ ਨੂੰ ਮਾਰ ਗਿਆ ਤੇਰਾ ਕੋਕਾ' ਗੀਤ ਗਾ ਕੇ ਬੰਨੇ ਰੰਗ, ਦੇਖੋ ਵੀਡੀਓ

ਜੇ ਗੱਲ ਕਰੀਏ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸੁਪਰ ਹਿੱਟ ਦੁਗਾਣਾ ਜੋੜੀ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਤਾਂ ਦੋਵਾਂ ਨੂੰ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ‘ਤੇਰੀ ਬੇਬੇ ਲਿਬੜੀ ਤਿਬੜੀ’, ‘ਰੇਡਰ’ ਮੁੱਛ ਦਾ ਸਵਾਲ, ‘ਜੋੜੀ’, ਵਰਗੇ ਕਈ ਕਮਾਲ ਦੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।

 

View this post on Instagram

 

A post shared by jaismeen jassi (@jaismeenj)

You may also like