ਦੇਸੀ ਕਰਿਊ ਵਾਲਿਆਂ ਨੂੰ ਨਵੇਂ ਸਟੂਡੀਓ ਦੀਆਂ ਵਧਾਈਆਂ ਦੇਣ ਪਹੁੰਚੇ ਗਾਇਕ ਜੱਸੀ ਗਿੱਲ, ਦੇਖੋ ਤਸਵੀਰਾਂ

written by Lajwinder kaur | June 16, 2021

ਸੱਤਾ ਤੇ ਗੋਲਡੀ ਪੰਜਾਬੀ ਇੰਡਸਟਰੀ ਦੀ ਉਹ ਜੋੜੀ ਹੈ ਜਿਹੜੀ ਲਗਾਤਾਰ ਹਿੱਟ ਗਾਣੇ ਦਿੰਦੀ ਆ ਰਹੀ ਹੈ । ਇਸ ਜੋੜੀ ਨੂੰ ‘ਦੇਸੀ ਕਰਿਊ’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ । ਪੰਜਾਬੀ ਗੀਤਾਂ ‘ਚ ਵੱਜਦਾ ਦੇਸੀ ਕਰਿਊ, ਜੋ ਕਿ ਆਪਣੇ ਮਿਊਜ਼ਿਕ ਉੱਤੇ ਦਰਸ਼ਕਾਂ ਨੂੰ ਨੱਚਣ ਦੇ ਲਈ ਮਜ਼ਬੂਰ ਕਰ ਦਿੰਦੇ ਹਨ । ਦੇਸੀ ਕਰਿਊ ਵਾਲਿਆਂ ਨੇ ਆਪਣੀ ਜ਼ਿੰਦਗੀ ਦਾ ਇੱਕ ਹੋਰ ਨਵਾਂ ਆਗਾਜ਼ ਕੀਤਾ ਹੈ। ਜਿਸ ਕਰਕੇ ਪ੍ਰਸ਼ੰਸਕ ਤੇ ਕਲਾਕਾਰ ਉਨ੍ਹਾਂ ਨੂੰ ਮੁਬਾਰਕਬਾਦ ਦੇ ਰਹੇ ਨੇ।

inside image of desi crew Image Source: Instagram
ਹੋਰ ਪੜ੍ਹੋ : ਗਾਇਕ ਹਰਫ ਚੀਮਾ ਲੈ ਕੇ ਆ ਰਹੇ ਨੇ ਹਰ ਕਿਸਾਨ ਦੀ ਜ਼ਿੰਦਗੀ ਨੂੰ ਬਿਆਨ ਕਰਦਾ ਗੀਤ ‘ZINDGI’, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ
: ਐਕਟਰੈੱਸ ਤਾਨੀਆ ਦਾ ਇਹ ਵੀਡੀਓ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਦਿਲਕਸ਼ ਅਦਾਵਾਂ ਬਿਖੇਰਦੀ ਆਈ ਨਜ਼ਰ, ਦੇਖੋ ਵੀਡੀਓ
desi crew posted his new studio image with jassie gill Image Source: Instagram
ਜੀ ਹਾਂ ਦੇਸੀ ਕਰਿਊ ਵਾਲਿਆਂ ਨੇ ਸੈਕਟਰ 82 B ਮੋਹਾਲੀ ‘ਚ ਆਪਣਾ ਨਵਾਂ ਸਟੂਡੀਓ ਖੋਲਿਆ ਹੈ। ਦੇਸੀ ਕਰਿਊ ਵਾਲਿਆਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਇਹ ਖੁਸ਼ਖਬਰੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ ।
desi crew congratulation comments Image Source: Instagram
ਉਨ੍ਹਾਂ ਨੇ ਜੱਸੀ ਗਿੱਲ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਨਵਾਂ ਸਟੂਡੀਓ ਦੀਆਂ ਮੁਬਾਰਕਾਂ ਦੇ ਦਿਓ ਜੀ ਦੇਸੀ ਕਰਿਊ ਵਾਲੇ ਮੁੰਡਿਆਂ ਨੂੰ 😍😍ਹਰ ਵਾਰ ਦੀ ਤਰ੍ਹਾਂ ਸਾਡੇ ਵੀਰ ਜੱਸੀ ਗਿੱਲ ਤੋਂ ਸਟੂਡੀਓ ਦੀ ਸ਼ੁਰੂਆਤ ❤️❤️ਧੰਨਵਾਦ ਤੁਹਾਡੇ ਸਾਰਿਆਂ ਦਾ ਹੁਣ ਤੱਕ ਏਨਾਂ ਪਿਆਰ ਤੇ ਸਪੋਰਟ ਕਰਨ ਲਈ ❤️❤️’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਦੇਸੀ ਕਰਿਊ ਵਾਲਿਆਂ ਨੂੰ ਵਧਾਈਆਂ ਦੇ ਰਹੇ ਨੇ। ਜੇ ਗੱਲ ਕਰੀਏ ਕਰੀਏ ਦੇਸੀ ਕਰਿਊ ਵਾਲਿਆਂ ਦੇ ਵਰਕ ਫਰੰਟ ਦੀ ਤਾਂ ਇਸ ਜੋੜੀ ਨੂੰ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਆਪਣੇ ਮਿਊਜ਼ਿਕ ਦੇ ਨਾਲ ਚਾਰ ਚੰਨ ਲਗਾ ਚੁੱਕੇ ਨੇ।  

0 Comments
0

You may also like