ਜੈਜ਼ੀ ਬੀ ਮਾਪਿਆਂ ਨੂੰ ਯਾਦ ਕਰਕੇ ਹੋਏ ਭਾਵੁਕ  

written by Shaminder | January 18, 2019

ਦੁਨੀਆ 'ਚ ਤੁਸੀਂ ਕਿੰਨੀ ਵੀ ਦੌਲਤ ਸ਼ੌਹਰਤ ਹਾਸਲ ਕਰ ਲਓ ਪਰ ਜੋ ਸੁੱਖ ਮਾਪਿਆਂ ਦੀ ਮੌਜੂਦਗੀ 'ਚ ਹੁੰਦਾ ਹੈ । ਉਸ ਦਾ ਅਹਿਸਾਸ ਮਾਪਿਆਂ ਤੋਂ ਬਗੈਰ ਹੋਰ ਕਿਤੇ ਵੀ ਨਹੀਂ ਹੋ ਸਕਦਾ । ਕਿਉਂਕਿ ਜਦੋਂ ਬੱਚਾ ਕਿਸੇ ਮੇਲੇ ਜਾਂਦਾ ਹੈ ਤਾਂ ਜਦੋਂ ਤੱਕ ਉਹ ਆਪਣੇ ਪਿਤਾ ਦੀ ਉਂਗਲ ਫੜ ਕੇ ਮੇਲਾ ਵੇਖਦਾ ਹੈ ਤਾਂ ਦੁਨੀਆ ਦੀ ਹਰ ਸ਼ੈਅ ਉਸ ਨੂੰ ਵਧੀਆ ਲੱਗਦੀ ਹੈ ।ਪਰ ਜਦੋਂ ਪਿਤਾ ਨਾਲੋਂ ਉਸ ਦੀ ਉਂਗਲੀ ਛੁੱਟ ਜਾਂਦੀ ਹੈ ਤਾਂ ਉਸ ਨੂੰ ਹਰ ਉਹ ਸ਼ੈਅ ਬੁਰੀ ਲੱਗਣ ਲੱਗ ਜਾਂਦੀ ਹੈ ਜੋ ਪਿਤਾ ਦੀ ਮੌਜੂਦਗੀ 'ਚ ਉਸ ਨੂੰ ਖੁਸ਼ੀ ਦੇ ਰਹੀ ਸੀ । ਫਿਰ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਸ ਨੂੰ ਅਸਲ ਖੁਸ਼ੀ ਉਨ੍ਹਾਂ ਚੀਜ਼ਾਂ ਚੋਂ ਨਹੀਂ ਬਲਕਿ ਪਿਤਾ ਦਾ ਸਾਥ ਸੀ । ਹੋਰ ਵੇਖੋ   :ਕਾਕਾ ਜੀ ਦੇ ਹੱਕ ‘ਚ ਹਰਭਜਨ ਮਾਨ ਪਹੁੰਚੇ ਪਿੰਡ ਗਿੱਲ ਰੌਂਤਾ, ਵੇਖੋ ਵੀਡਿਓ https://www.instagram.com/p/Bsws2uKFlxl/ ਜੈਜ਼ੀ ਬੀ ਵੀ ਸ਼ਾਇਦ ਆਪਣੇ ਮਾਤਾ ਪਿਤਾ ਨੂੰ ਬਹੁਤ ਹੀ ਮਿਸ ਕਰ ਰਹੇ ਨੇ । ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਨੇ ।

jazzy b mother jazzy b mother
  ਉਨ੍ਹਾਂ ਨੇ ਆਪਣੇ ਮਾਤਾ ਪਿਤਾ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਿਆਂ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਉਹ ਆਪਣੇ ਮਾਤਾ ਅਤੇ ਪਿਤਾ ਨੂੰ ਬਹੁਤ ਹੀ ਮਿਸ ਕਰ ਰਹੇ ਨੇ । ਜੈਜ਼ੀ ਬੀ ਇੱਕ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਆਪਣੇ ਗੀਤਾਂ ਅਤੇ ਭੰਗੜੇ ਰਾਹੀਂ ਦੁਨੀਆਂ ਦੇ ਹਰ ਕੋਨੇ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ । ਉਹ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸਰਗਰਮ ਨੇ ਅਤੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤ ਦੇ ਰਹੇ ਨੇ । jazzy b parents jazzy b parents

0 Comments
0

You may also like