ਕਾਕਾ ਜੀ ਦੇ ਹੱਕ 'ਚ ਹਰਭਜਨ ਮਾਨ ਪਹੁੰਚੇ ਪਿੰਡ ਗਿੱਲ ਰੌਂਤਾ, ਵੇਖੋ ਵੀਡਿਓ

Written by  Rupinder Kaler   |  January 17th 2019 09:10 PM  |  Updated: January 17th 2019 09:10 PM

ਕਾਕਾ ਜੀ ਦੇ ਹੱਕ 'ਚ ਹਰਭਜਨ ਮਾਨ ਪਹੁੰਚੇ ਪਿੰਡ ਗਿੱਲ ਰੌਂਤਾ, ਵੇਖੋ ਵੀਡਿਓ

ਹਰਭਜਨ ਮਾਨ ਦੀ ਰੌਂਤਾ ਵਾਲੇ ਗਿੱਲ ਨਾਲ ਬੜੀ ਪੱਕੀ ਯਾਰੀ ਹੈ ਅਤੇ ਇਸ ਲਈ ਉਹ ਉਨ੍ਹਾਂ ਦੇ ਪਿੰਡ ਵੀ ਪਹੁੰਚੇ । ਜੀ ਹਾਂ ਹਰਭਜਨ ਮਾਨ ਗਿੱਲ ਰੌਂਤਾ ਨੂੰ ਆਪਣੇ ਭਰਾਵਾਂ ਵਾਂਗ ਮੰਨਦੇ ਨੇ ਅਤੇ ਉਨ੍ਹਾਂ ਦੀ ਫਿਲਮ 'ਕਾਕਾ ਜੀ' ਕੱਲ੍ਹ ਰਿਲੀਜ਼ ਹੋਣ ਜਾ ਰਹੀ ਹੈ।ਅਜਿਹੇ 'ਚ  ਹਰਭਜਨ ਮਾਨ ਦੇਵ ਖਰੌੜ ਦੀ ਫਿਲਮ 'ਕਾਕਾ ਜੀ' ਦੀ ਪ੍ਰਮੋਸ਼ਨ 'ਚ ਜੁਟ ਗਏ ਨੇ ।

dev kharud And Arushi in kaka ji dev kharud And Arushi in kaka ji

ਇਸ ਫਿਲਮ ਦੀ ਕਹਾਣੀ ਗਿੱਲ ਰੌਂਤਾ ਨੇ ਲਿਖੀ ਹੈ ਅਤੇ ਹਰਭਜਨ ਮਾਨ ਵੀ ਉਨ੍ਹਾਂ ਦੇ ਪਿੰਡ ਪਹੁੰਚੇ ਅਤੇ ਫਿਲਮ ਨੂੰ ਸਪੋਰਟ ਕਰਨ ਦੀ ਅਪੀਲ ਦਰਸ਼ਕਾਂ ਨੂੰ ਉਨ੍ਹਾਂ ਨੇ ਕੀਤੀ । ਹਰਭਜਨ ਮਾਨ ਦਾ ਕਹਿਣਾ ਹੈ ਕਿ ਗਿੱਲ ਰੌਂਤਾ ਜਿੱਥੇ ਗੀਤ ਲਿਖਣ 'ਚ ਮਾਹਿਰ ਨੇ ,ਉੱਥੇ ਹੀ ਹੁਣ ਉਹ ੇ ਫਿਲਮ ਦੀਆਂ ਕਹਾਣੀਆਂ ਵੀ ਲਿਖ ਰਹੇ ਨੇ ਅਤੇ ਫਿਲਮ ਕਾਕਾ ਜੀ ਦੀ ਕਹਾਣੀ ਵੀ ਉਨ੍ਹਾਂ ਨੇ ਹੀ ਲਿਖੀ ਹੈ।

https://www.instagram.com/p/Bsp6zqwHGe0/?utm_source=ig_share_sheet&igshid=n8yo6j3g3gbw

ਕਾਕਾ ਜੀ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਇਸ ਫਿਲਮ ‘ਚ ਮੁੱਖ ਭੂਮਿਕਾ ‘ਚ ਦੇਵ ਖਰੋੜ ਨੂੰ ਆਪਣੀ ਇਮੇਜ਼ ਨੂੰ ਬਦਲਣ ਦਾ ਮੌਕਾ ਮਿਲਿਆ ਹੈ । ਕਾਕਾ ਜੀ ਇੱਕ ਅਮੀਰ ਪਰਿਵਾਰ ਨਾਲ ਸਬੰਧ ਰੱਖਦਾ ਹੈ । ਜਿਸ ਨੂੰ ਇੱਕ ਕੁੜੀ ਨਾਲ ਪਿਆਰ ਹੋ ਜਾਂਦਾ ਹੈ । ਪਰ ਇਸ ਕਾਕੇ ਦਾ ਲੋਕਾਂ ਨਾਲ ਬੇਹੱਦ ਮਿਲਵਰਤਨ ਹੈ । ਗਿੱਲ ਰਣੌਤਾਂ ਵੱਲੋਂ ਫਿਲਮ ਦੀ ਕਹਾਣੀ ਤਿਆਰ ਕੀਤੀ ਗਈ ਹੈ ਜੋ ਬੇਹੱਦ ਦਿਲਚਸਪ ਹੈ।ਇਸ ਵਿੱਚ ਕਾਮੇਡੀ ਦੀ ਗੱਲ ਕੀਤੀ ਜਾਵੇ ਤਾਂ ਕਾਮੇਡੀ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਪਰ ਫਿਲਮ ‘ਚ ਸਥਿਤੀਆਂ ਅਜਿਹੀਆਂ ਬਣ ਜਾਣਗੀਆਂ ਕਿ ਤੁਸੀਂ ਖੁਦ-ਬ-ਖੁਦ ਇਸ ‘ਤੇ ਹੱਸੋਗੇ ।

https://www.youtube.com/watch?v=UK0iOGM1nQs

ਡਾਕੂਆਂ ਦੇ ਮੁੰਡੇ ਤੋਂ ਬਾਅਦ ਦੇਵ ਖਰੋੜ ਨੇ ਚੁਸਤ ਚਲਾਕ ਸਰਦਾਰ ਦਾ ਕਿਰਦਾਰ ਨਿਭਾਇਆ ਹੈ । ਇਸ ‘ਚ ਦੇਵ ਖਰੋੜ ਦੇ ਨਾਲ ਅਰੁਸ਼ੀ ਸ਼ਰਮਾ ਦੇ ਨਾਲ ਨਜ਼ਰ ਆਉਣਗੇ । ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਰਵਨੀਤ ਕੌਰ ਚਾਹਲ ਨੇ ਅਤੇ ਰਾਜੇਸ਼ ਕੁਮਾਰ ਨੇ ।ਜਦਕਿ ਡਾਇਰੈਕਟ ਕੀਤਾ ਹੈ ਮਨਦੀਪ ਬੈਨੀਪਾਲ ਨੇ ।ਫਿਲਮ ‘ਚ ਦੇਵ ਖਰੋੜ ਤੋਂ ਇਲਾਵਾ ਅਰੁਸ਼ੀ ਸ਼ਰਮਾ ,ਅਨੀਤਾ ਮੀਤ ,ਗੁਰਮੀਤ ਸੱਜਣ ,ਜਗਜੀਤ ਸੰਧੂ ,ਲੱਕੀ ਧਾਲੀਵਾਲ ਸਣੇ ਹੋਰ ਕਈ ਅਦਾਕਾਰ ਆਪਣੀ ਅਦਾਕਾਰੀ ਦੇ ਜਲਵੇ ਦਿਖਾਉਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network