
ਸਿੱਧੂ ਮੂਸੇਵਾਲਾ (Sidhu Moose Wala ) ਦਾ ਬੀਤੇ ਦਿਨ ਜਨਮ ਦਿਨ ਸੀ । ਇਸ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਨੂੰ ਭਰੇ ਮਨ ਦੇ ਨਾਲ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਸਿੱਧੂ ਮੂਸੇਵਾਲਾ ਦੇ ਨਾਲ ਬਿਤਾਏ ਪਲਾਂ ਨੂੰ ਸਾਂਝਾ ਕੀਤਾ । ਗਾਇਕਾ ਜੈਨੀ ਜੌਹਲ (Jenny Johal) ਨੇ ਵੀ ਬਹੁਤ ਹੀ ਭਾਵੁਕ ਪੋਸਟ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਗਾਇਕਾ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਤੇਰੇ ਵਰਗਾ ਤੂੰ ਹੀ ਆ ਕੋਈ ਹੋਰ ਨਹੀਂ।
ਹੋਰ ਪੜ੍ਹੋ : ਮੁੰਬਈ ‘ਚ ਸਿੱਧੂ ਮੂਸੇਵਾਲਾ ਨੂੰ ਜਿੰਮੀ ਸ਼ੇਰਗਿੱਲ, ਸਲੀਮ ਮਰਚੈਂਟ ਸਮੇਤ ਕਈ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ
ਰਹਿੰਦੀ ਦੁਨੀਆ ਤੱਕ ਹਰ ਕਿਸੇ ਦੇ ਦਿਲ ‘ਚ ਧੜਕਦਾ ਰਹੇਂਗਾ।ਤੇਰੀ ਆਵਾਜ ਤੇਰੇ ਗੀਤ ਪੰਜਾਬ ਦੀਆਂ ਹਵਾਵਾਂ ਵਿੱਚ ਸਦਾ ਗੂੰਜਦੇ ਰਹਿਨਗੇ। ਇਸ ਤੋਂ ਇਲਾਵਾ ਗਾਇਕਾ ਨੇ ਇਸ ਪੋਸਟ ‘ਚ ਸਿੱਧੂ ਮੂਸੇਵਾਲਾ ਦੇ ਸੁਭਾਅ ਦੇ ਬਾਰੇ ਵੀ ਜਿਕਰ ਕੀਤਾ ਹੈ । ਦੱਸ ਦਈਏ ਕਿ 29ਮਈ ਨੂੰ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ ।
ਕੁਝ ਹਥਿਆਰਬੰਦ ਲੋਕਾਂ ਨੇ ਉਸ ਵੇਲੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਸੀ, ਜਦੋਂ ਉਹ ਮਾਸੀ ਕੋਲ ਜਾ ਰਿਹਾ ਸੀ । ਪਰ ਰਸਤੇ ‘ਚ ਹੀ ਹਥਿਆਰਬੰਦ ਬਦਮਾਸ਼ਾਂ ਨੇ ਗਾਇਕ ਨੂੰ ਚੁਫੇਰਿਓਂ ਘੇਰਾ ਪਾ ਕੇ ਉਸ ਦਾ ਕਤਲ ਕਰ ਦਿੱਤਾ ਸੀ । ਜਿਸ ਤੋਂ ਬਾਅਦ ਇਸ ਮਾਮਲੇ ‘ਚ ਕਈ ਗ੍ਰਿਫਤਾਰੀਆਂ ਹੋਈਆਂ ਹਨ ।

ਸਿੱਧੂ ਮੂਸੇਵਾਲਾ ਦੀ ਬੇਵਕਤੀ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਪਰ ਸਿੱਧੂ ਮੂਸੇਵਾਲਾ ਦੇ ਮਾਪੇ ਇਸ ਗਮ ਚੋਂ ਨਿਕਲ ਨਹੀਂ ਪਾ ਰਹੇ । ਜਿਸ ਜਵਾਨ ਪੁੱਤਰ ਨੇ ਮਾਪਿਆਂ ਦੇ ਬੁਢਾਪੇ ‘ਚ ਉਨ੍ਹਾਂ ਦੀ ਦੇਖਭਾਲ ਕਰਨੀ ਸੀ । ਉਸੇ ਪੁੱਤਰ ਨੂੰ ਹੱਥੀਂ ਤੋਰਿਆ । ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਇਸੇ ਮਹੀਨੇ ਵਿਆਹ ਸੀ, ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜੂਰ ਸੀ ।
View this post on Instagram