ਗਾਇਕ ਜੌਰਡਨ ਸੰਧੂ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਤਸਵੀਰਾਂ ਹੋ ਰਹੀਆਂ ਵਾਇਰਲ

Written by  Shaminder   |  January 20th 2022 02:34 PM  |  Updated: January 20th 2022 02:34 PM

ਗਾਇਕ ਜੌਰਡਨ ਸੰਧੂ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਤਸਵੀਰਾਂ ਹੋ ਰਹੀਆਂ ਵਾਇਰਲ

ਪੰਜਾਬੀ ਇੰਡਸਟਰੀ ‘ਚ ਏਨੀਂ ਦਿਨੀਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ । ਕੁਝ ਦਿਨ ਪਹਿਲਾਂ ਗਿੱਪੀ ਗਰੇਵਾਲ ਦੀ ਭਤੀਜੀ ਦਾ ਵਿਆਹ ਹੋਇਆ ਹੈ । ਜਿਸ ਤੋਂ ਬਾਅਦ ਗਾਇਕ ਜੌਰਡਨ ਸੰਧੂ ਦੇ ਘਰ ਸ਼ਹਿਨਾਈਆਂ ਵੱਜ ਰਹੀਆਂ ਹਨ । ਜੌਰਡਨ ਸੰਧੂ ਦਾ ਵਿਆਹ (Jordan Sandhu Wedding) ਹੈ । ਜਿਸ ਦੀਆਂ ਉਸ ਨੇ ਕੁਝ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਸ ਦੇ ਨਾਲ ਹੀ ਕੁਝ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ । ਜਿਸ ‘ਚ ਜੌਰਡਨ ਸੰਧੂ ਨੂੰ ਸ਼ਗਨ ਪੈ ਰਿਹਾ ਹੈ

jordan sandhu wedding image From instagram

ਹੋਰ ਪੜ੍ਹੋ : ਸਰਗੁਨ ਮਹਿਤਾ ਨੇ ਆਪਣੀ ਨਾਨੀ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਕੀਤਾ ਵੱਡਾ ਖੁਲਾਸਾ, ਕਿਹਾ ਹੁਣ ਦੁਨੀਆ ਸਵਰਨ ਬੇਦੀ ਨੂੰ ਜ਼ਿੰਦਗੀ ਭਰ ਨਹੀਂ ਭੁੱਲੇਗੀ

ਪੰਜਾਬੀ ਇੰਡਸਟਰੀ ਵਿੱਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਏ ਹਾਲ ਹੀ ਵਿੱਚ ਪਰਮੀਸ਼ ਵਰਮਾ, ਪੁਖਰਾਜ ਭੱਲਾ ਅਤੇ ਹੋਰ ਕਈ ਕਲਾਕਾਰਾਂ ਦੀ ਵਿਆਹ ਹੋਏ ਨੇ। ਇਸ ਸਭ ਦੇ ਚਲਦੇ ਹੁਣ ਪੰਜਾਬੀ ਗਾਇਕ ਜੌਰਡਨ ਸੰਧੂ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਨੇ । ਗਾਇਕ ਜੌਰਡਨ ਸੰਧੂ ਦੇ ਵਿਆਹ ਦੀਆਂ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ । ਇਹਨਾਂ ਵੀਡੀਓ ਵਿੱਚ ਗਾਇਕ ਜੌਰਡਨ ਸੰਧੂ ਨੂੰ ਸ਼ਗਨ ਲੱਗ ਰਿਹਾ ਏ ।

jordan sandhu ,,

ਗਾਇਕ ਜੌਰਡਨ ਸੰਧੂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਨੇ …ਹਰ ਕੋਈ ਇਹ ਜਾਨਣਾ ਚਾਹੁੰਦਾ ਏ ਕਿ ਗਾਇਕ ਜੌਰਡਨ ਸੰਧੂ ਕਿਸ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਨੇ ਕਿਉਂਕਿ ਗਾਇਕ ਜੌਰਡਨ ਸੰਧੂ ਦੀ ਹੋਣ ਵਾਲੀ ਪਤਨੀ ਦਾ ਨਾਮ ਅਜੇ ਪਤਾ ਨਹੀਂ ਚੱਲ ਸਕਿਆ ਏ ।ਖਬਰਾਂ ਦੀ ਮੰਨੀਏ ਤਾਂ ਜੌਰਡਨ ਸੰਧੂ ਦੀ ਦੁਲਹਨ ਕੈਨੇਡਾ ਤੋਂ ਏ ਅਤੇ ਉਸ ਦਾ ਪੰਜਾਬੀ ਇੰਡਸਟਰੀ ਨਾਲ ਦੂਰ ਦੂਰ ਤੱਕ ਦਾ ਵਾਸਤਾ ਨਹੀਂ । ਵਿਆਹ ਜਲੰਧਰ 'ਚ ਹੋਵੇਗਾ। ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਏ ਜੌਰਡਨ ਸੰਧੂ 21 ਜਨਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗਾ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network