ਟਰੈਂਡਿੰਗ ‘ਚ ਛਾਇਆ ਗਾਇਕ ਕਾਕਾ ਦਾ ਨਵਾਂ ਗੀਤ ‘Viah Di Khabar’, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

written by Lajwinder kaur | June 21, 2021

‘ਕਹਿ ਲੈਣ ਦੇ’ ਗੀਤ ਦੇ ਨਾਲ ਹਰ ਇੱਕ ਦਾ ਦਿਲ ਜਿੱਤਣ ਵਾਲਾ ਗਾਇਕ ਕਾਕਾ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ। ਜੀ ਹਾਂ ਇੱਕ ਵਾਰ ਫਿਰ ਤੋਂ ਸੈਡ ਸੌਂਗ ਦੇ ਨਾਲ ਉਹ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਿਰ ਹੋਇਆ ਹੈ। ਵਿਆਹ ਦੀ ਖਬਰ (Viah Di Khabar) ਟਾਈਟਲ ਹੇਠ ਉਹ ਦਰਦ ਭਰਿਆ ਗੀਤ ਲੈ ਕੇ ਆਏ ਨੇ।

singer kaka Image Source: youtube
ਹੋਰ ਪੜ੍ਹੋ : ਰਾਜਵੀਰ ਜਵੰਦਾ ਤੇ ਸੁਦੇਸ਼ ਕੁਮਾਰੀ ਦਾ ਨਵਾਂ ਗੀਤ ‘ਪਟਿਆਲੇ ਵਾਲਾ’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ
: ਗਾਇਕ ਜੱਸੀ ਗਿੱਲ ਨੇ ਆਪਣੀ ਧੀ ਰੋਜਸ ਕੌਰ ਗਿੱਲ ਦੇ ਨਾਲ ਪੰਜਾਬੀ ਗੀਤ ‘ਤੇ ਬਣਾਈ ਪਿਆਰੀ ਜਿਹੀ ਵੀਡੀਓ, ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਪਿਉ-ਧੀ ਦਾ ਇਹ ਅੰਦਾਜ਼, ਦੇਖੋ ਵੀਡੀਓ
viah di khabar song out now Image Source: youtube
ਇਸ ਗੀਤ ‘ਚ ਪੇਸ਼ ਕੀਤਾ ਗਿਆ ਹੈ ਕਿਵੇਂ ਦੋ ਪਿਆਰ ਕਰਨ ਵਾਲਿਆਂ ਦਾ ਇਸ਼ਕ ਪਰਵਾਨ ਨਹੀਂ ਚੜ੍ਹਦਾ। ਗਾਇਕੀ ਤੋਂ ਲੈ ਕੇ ਬੋਲ ਖੁਦ ਗਾਇਕ ਕਾਕਾ ਨੇ ਹੀ ਖੁਦ ਤਿਆਰ ਕੀਤਾ ਹੈ। ਗੀਤ ਦੇ ਵਿਚ ਫੀਮੇਲ ਵੋਕਲ Sana Aziz ਨੇ ਦਿੱਤੀ ਹੈ।  ਗਾਣੇ ਦੇ ਵੀਡੀਓ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਕਾਕਾ ਤੇ ਫੀਮੇਲ ਮਾਡਲ ਪ੍ਰਿਯੰਕਾ ਖਹਿਰਾ । ਗਾਣੇ ਦਾ ਸ਼ਾਨਦਾਰ ਵੀਡੀਓ ਰਿੰਪੀ ਪ੍ਰਿੰਸ ਨੇ ਤਿਆਰ ਕੀਤਾ ਹੈ। Single Track Studio ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜਿਸ ਕਰਕੇ ਯੂਟਿਊਬ ਉੱਤੇ ਇਹ ਗੀਤ ਟਰੈਂਡਿੰਗ ‘ਚ ਚੱਲ ਰਿਹਾ ਹੈ।
inside image of kaka new song viah di khabar Image Source: youtube
ਜੇ ਗੱਲ ਕਰੀਏ ਗਾਇਕ ਕਾਕਾ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤ ਦੇ ਚੁੱਕਿਆ ਹੈ। ਕਾਕਾ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ।

0 Comments
0

You may also like