ਗਾਇਕ ਕਾਕਾ ਦਾ ਨਵਾਂ ਰੋਮਾਂਟਿਕ ਗੀਤ ‘ਇੱਕ ਕਹਾਣੀ’ ਰਿਲੀਜ਼,ਸਰੋਤਿਆਂ ਨੂੰ ਆ ਰਿਹਾ ਪਸੰਦ

written by Shaminder | January 14, 2022 04:49pm

ਗਾਇਕ ਕਾਕਾ (Kaka ) ਜੋ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ । ਉਨ੍ਹਾਂ ਦਾ ਨਵਾਂ ਗੀਤ(Song)  ‘ਇੱਕ ਕਹਾਣੀ’ (Ik Kahani) ਰਿਲੀਜ਼ ਹੋ ਚੁੱਕਿਆ ਹੈ । ਇਹ ਗੀਤ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਛਾ ਗਿਆ ਹੈ । ਇਸ ਗੀਤ ‘ਚ ਇਕ ਨਾਕਾਮ ਪ੍ਰੇਮ ਕਹਾਣੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਗੀਤ ਦਾ ਸੰਗੀਤ ਖੁਦ ਕਾਕਾ ਵਲੋਂ ਤਿਆਰ ਕੀਤਾ ਗਿਆ ਹੈ ।ਗੀਤ ਦੇ ਬੋਲ ਵੀ ਖੁਦ ਕਾਕਾ ਦੇ ਵੱਲੋਂ ਹੀ ਲਿਖੇ ਗਏ ਹਨ। ਸਾਰੇਗਾਮਾ ਮਿਊਜ਼ਿਕ ਲੇਬਲ ਦੇ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਗੀਤ ‘ਚ ਕਾਕਾ ਦੇ ਨਾਲ ਹੈਲੀ ਸ਼ਾਹ ਨਜ਼ਰ ਆ ਰਹੀ ਹੈ ।

kaka song image From kaka song

ਹੋਰ ਪੜ੍ਹੋ : ਅਦਾਕਾਰ ਗੁੱਗੂ ਗਿੱਲ ਨੇ ਜਨਮ ਦਿਨ ‘ਤੇ ਪ੍ਰਸ਼ੰਸਕ ਨਾਲ ਸਾਂਝੀ ਕੀਤੀ ਇਹ ਖ਼ਾਸ ਤਸਵੀਰ

ਹੈਲੀ ਨੇ ਕੁਝ ਮਸ਼ਹੂਰ ਟੈਲੀਵਿਜ਼ਨ ਸ਼ੋਅ ਜਿਵੇਂ ਕਿ ‘ਸਵਰਾਗਿਨੀ’, ‘ਦੇਵਾਂਸ਼ੀ’, ‘ਸੂਫੀਆਨਾ ਪਿਆਰ ਮੇਰਾ’, ਇਸ਼ਕ ਮੇਂ ਮਰਜਾਵਾਂ’ ਤੇ ਹੋਰ ਨਾਟਕਾਂ ’ਚ ਕੰਮ ਕੀਤਾ ਹੈ। ਉਸ ਨੇ ਅਜੇ ਤੱਕ ਬਹੁਤ ਵਧੀਆ ਕੰਮ ਕੀਤਾ ਹੈ ਤੇ ਹੁਣ ਉਹਨਾਂ ਦਾ ਪੰਜਾਬੀ ਗਾਇਕ ਕਾਕਾ ਨਾਲ ਗੀਤ ਆਇਆ ਹੈ। ਹਾਲਾਂਕਿ ਇਸ ਗੀਤ ਦਾ ਵੀਡੀਓ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ ਜੋ ਕਿ ਬਹੁਤ ਹੀ ਖੂਬਸੂਰਤ ਲੋਕੇਸ਼ਨਾਂ ‘ਤੇ ਫ਼ਿਲਮਾਇਆ ਗਿਆ ਹੈ ।

kaka song,,,, image From kaka song

ਗੀਤ ‘ਚ ਇੱਕ ਮੁੰਡੇ ਦੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਮੁੰਡਾ ਕੁੜੀ ਦੇ ਪਿਆਰ ‘ਚ ਦੀਵਾਨਾ ਹੋਇਆ ਉਸ ਦੇ ਅੱਗੇ ਪਿੱਛੇ ਘੁੰਮਦਾ ਹੈ, ਪਰ ਜਦੋਂ ਤੱਕ ਉਹ ਕੁੜੀ ਨੂੰ ਪ੍ਰਪੋਜ਼ ਕਰਨ ਦੀ ਸੋਚਦਾ ਹੈ ਉਦੋਂ ਤੱਕ ਬਹੁਤ ਹੀ ਜ਼ਿਆਦਾ ਦੇਰ ਹੋ ਜਾਂਦੀ ਹੈ । ਪਰ ਇਹ ਮੁੰਡਾ ਉਦਾਸ ਨਹੀਂ ਹੁੰਦਾ, ਹਾਲਾਂਕਿ ਉਸ ਕੁੜੀ ਦੀਆਂ ਯਾਦਾਂ ਸਦੀਵੀ ਉਸ ਦੇ ਨਾਲ ਹੁੰਦੀਆਂ ਹਨ ਪਰ ਉਹ ਇਨ੍ਹਾਂ ਯਾਦਾਂ ਨੂੰ ਆਪਣੀ ਕਲਮ ਦੇ ਨਾਲ ਗੀਤਾਂ ‘ਚ ਪਿਰੋਂਦਾ ਹੈ ਤਾਂ ਹਰ ਕਿਸੇ ਨੂੰ ਇਹ ਖੂਬ ਪਸੰਦ ਆਉਂਦੀਆਂ ਹਨ । ਸੋ ਇਸ ਗੀਤ ‘ਚ ਬਹੁਤ ਹੀ ਖੂਬਸੂਰਤ ਸੁਨੇਹਾ ਵੀ ਦੇਣ ਦੀ ਕੋਸ਼ਿਸ ਕੀਤੀ ਗਈ ਹੈ ਕਿ ਪਿਆਰ ਨੂੰ ਤੁਸੀਂ ਆਪਣੀ ਕਮਜ਼ੋਰੀ ਨਹੀਂ ਬਲਕਿ ਤਾਕਤ ਬਣਾ ਲਓ ।

 

View this post on Instagram

 

A post shared by Kaka (@kaka._.ji)

You may also like