ਨਾਮੀ ਗਾਇਕਾ ਕਮਲਜੀਤ ਨੀਰੂ ਦੇ ਪਿਤਾ ਦਾ ਹੋਇਆ ਦਿਹਾਂਤ, ਪਿਤਾ ਦੀ ਤਸਵੀਰ ਸਾਂਝੀ ਕਰਦੇ ਹੋਏ ਭਾਵੁਕ ਹੋਈ ਗਾਇਕਾ

written by Lajwinder kaur | November 13, 2022 03:40pm

Kamaljit Neeru news: ਹਾਲ ਹੀ ‘ਚ ਗਾਇਕਾ ਕਮਲਜੀਤ ਨੀਰੂ ਆਪਣੇ ਪੁੱਤਰ ਦੇ ਵਿਆਹ ਨੂੰ ਲੈ ਕੇ ਖ਼ੂਬ ਸੁਰਖੀਆਂ ਵਿੱਚ ਬਣੀ ਹੋਈ ਸੀ।ਘਰ ਵਿੱਚ ਖੁਸ਼ੀਆਂ ਦਾ ਮਾਹੌਲ ਛਾਇਆ ਹੋਇਆ ਸੀ। ਪਰ ਹੁਣ ਇੱਕ ਦੁਖਦਾਇਕ ਖ਼ਬਰ ਗਾਇਕਾ ਕਮਲਜੀਤ ਨੀਰੂ ਦੇ ਘਰ ਤੋਂ ਹੀ ਆਈ ਹੈ। ਦੱਸ ਦਈਏ ਕਮਲਜੀਤ ਨੀਰੂ ਦੇ ਪਿਤਾ ਅਕਾਲ ਚਲਾਣਾ ਕਰ ਗਏ ਹਨ। ਇਹ ਜਾਣਕਾਰੀ ਖੁਦ ਗਾਇਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਇੱਕ ਇਮੋਸ਼ਨਲ ਪੋਸਟ ਪਾ ਕੇ ਦਿੱਤੀ ਹੈ।

ਹੋਰ ਪੜ੍ਹੋ : ਇਸ ਪੁਰਾਣੀ ਤਸਵੀਰ ‘ਚ ਰਿਬਨ ਨਾਲ ਗੁੰਦੀਆਂ ਦੋ ਗੁੱਤਾਂ ਨਾਲ ਨਜ਼ਰ ਆ ਰਹੀ ਇਹ ਬੱਚੀ ਅੱਜ ਹੈ ਬਾਲੀਵੁੱਡ ਦੀ ਨਾਮੀ ਅਦਾਕਾਰ, ਕੀ ਪਹਿਚਾਣਿਆ?

inside image of kamljit neeru with father image source: Instagram

ਗਾਇਕਾ ਕਮਲਜੀਤ ਨੀਰੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਪਿਤਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਇਹ ਦੁੱਖ ਭਰੀ ਖ਼ਬਰ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ- ‘ਮੈਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਮੇਰੇ ਪਿਆਰੇ ਪਿਤਾ ਅਤੇ ਮੇਰੇ ਸਭ ਤੋਂ ਚੰਗੇ ਦੋਸਤ ਨੇ ਇਸ ਧਰਤੀ 'ਤੇ ਆਪਣੀ ਯਾਤਰਾ ਪੂਰੀ ਕਰ ਲਈ ਹੈ... ਅਸੀਂ ਤੁਹਾਨੂੰ ਪਾਪਾ...ਹਮੇਸ਼ਾ ਲਈ ਯਾਦ ਕਰਾਂਗੇ’। ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਕਮੈਂਟ ਕਰਕੇ ਕਮਲਜੀਤ ਨੀਰੂ ਨੂੰ ਹਿੰਮਤ ਦੇ ਰਹੇ ਹਨ।

inside image of kamljit neeru image source: Instagram

ਇਹ ਸਮਾਂ ਗਾਇਕਾ ਕਮਲਜੀਤ ਨੀਰੂ ਲਈ ਬਹੁਤ ਹੀ ਦੁੱਖ ਨਾਲ ਭਰਿਆ ਹੋਇਆ ਹੈ। ਕੋਈ ਵੀ ਸਖ਼ਸ਼ ਜਿੰਨਾ ਮਰਜ਼ੀ ਵੱਡਾ ਹੋ ਜਾਵੇ, ਪਰ ਉਹ ਆਪਣੇ ਮਾਪਿਆਂ ਲਈ ਬੱਚਾ ਹੀ ਰਹਿੰਦਾ ਹੈ। ਵੈਸੇ ਵੀ ਧੀਆਂ ਦਾ ਆਪਣੇ ਪਿਤਾ ਨਾਲ ਖ਼ਾਸ ਲਗਾਅ ਹੁੰਦਾ ਹੈ। ਪਰ ਮਾਪਿਆਂ ਵਿੱਚੋਂ ਕਿਸੇ ਇੱਕ ਨੂੰ ਵੀ ਗੁਆ ਦੇਣ ਬਹੁਤ ਹੀ ਦੁਖਦਾਇਕ ਹੁੰਦਾ ਹੈ। ਅਜਿਹੇ ਹੀ ਦੁੱਖ ਅਤੇ ਦਰਦ ਵਿੱਚ ਲੰਘ ਰਹੀ ਹੈ ਗਾਇਕਾ ਕਮਲਜੀਤ ਨੀਰੂ। ਪਰਮਾਤਮਾ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ।

kamljit neeru father image source: Instagram

 

You may also like