ਦੇਖੋ ਵੀਡੀਓ : ਕੌਰ ਬੀ ਆਪਣੇ ਨਵੇਂ ਕਿਸਾਨੀ ਗੀਤ “ਨਿਸ਼ਾਨ ਝੂਲਦੇ” ਦੇ ਨਾਲ ਹੋਈ ਦਰਸ਼ਕਾਂ ਦੇ ਰੁਬਰੂ, ਪੰਜਾਬੀਆਂ ਦੀ ਦਲੇਰੀ ਤੇ ਅਣਖਾਂ ਨੂੰ ਕੀਤਾ ਬਿਆਨ

written by Lajwinder kaur | December 31, 2020

ਪੰਜਾਬੀ ਗਾਇਕਾ ਕੌਰ ਬੀ ਜੋ ਕਿ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜੀ ਹਾਂ ਉਹ ਕਿਸਾਨੀ ਗੀਤ 'ਨਿਸ਼ਾਨ ਝੂਲਦੇ' (Nishan Jhulde) ਦੇ ਨਾਲ ਬਿਆਨ ਕਰ ਰਹੇ ਨੇ ਪੰਜਾਬੀਆਂ ਦੇ ਅਣਖਾਂ ਤੇ ਦਲੇਰੀਆਂ ਨੂੰ । inside pic of karur b ਹੋਰ ਪੜ੍ਹੋ : ਸਵੀਤਾਜ ਬਰਾੜ ਨੇ ਕਿਸਾਨਾਂ ਦੀ ਕਾਮਯਾਬੀ ਲਈ ਕੀਤੀ ਅਰਦਾਸ ਤੇ ਨਾਲ ਹੀ ਪ੍ਰਸ਼ੰਸਕਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਮਰਹੂਮ ਗਾਇਕ ਰਾਜ ਬਰਾੜ ਦੀ ਯਾਦ ‘ਚ ਕਰਵਾਏ ਜਾ ਰਹੇ ਸਹਿਜ ਪਾਠ ‘ਚ ਹੋਣ ਸ਼ਾਮਿਲ
ਇਸ ਜੋਸ਼ੀਲੇ ਗੀਤ ਨੂੰ ਕੌਰ ਬੀ ਨੇ ਆਪਣੀ ਦਮਦਾਰ ਆਵਾਜ਼ ‘ਚ ਗਾਇਆ ਹੈ । ਗੀਤ ਦੇ ਬੋਲ ਸੁੱਖ ਸੰਧੂ ਨੇ ਲਿਖੇ ਨੇ ਤੇ ਮਿਊਜ਼ਿਕ  Beat Inspector ਨੇ ਦਿੱਤਾ ਹੈ । ਗਾਣੇ ਦਾ ਵੀਡੀਓ ਟੀਮ ਕੌਰ ਬੀ ਵੱਲੋਂ ਤਿਆਰ ਕੀਤਾ ਗਿਆ ਹੈ । ਕੌਰ ਬੀ ਵੀ ਦਿੱਲੀ ਕਿਸਾਨੀ ਅੰਦੋਲਨ ਚ ਆਪਣੀ ਹਾਜ਼ਰੀ ਲਗਾ ਚੁੱਕੀ ਹੈ । ਉਹ ਸੋਸ਼ਲ ਮੀਡੀਆ ਦੇ ਰਾਹੀਂ ਵੀ ਕਿਸਾਨਾਂ ਦੇ ਹੱਕਾਂ ਲਈ ਪੋਸਟਾਂ ਪਾਉਂਦੇ ਰਹਿੰਦੇ ਨੇ । nishan jhulde punjabi song ਦੱਸ ਦਈਏ ਦੇਸ਼ ਦਾ ਅਨੰਦਾਤਾ ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਦਿੱਲੀ ਦੀ ਸਰਹੱਦਾਂ ਉੱਤੇ ਬੈਠਾ ਸ਼ਾਂਤਮਈ ਢੰਗ ਦੇ ਪ੍ਰਦਰਸ਼ਨ ਕਰ ਰਿਹਾ ਹੈ । ਕਿਸਾਨਾਂ ਦੀ ਇੱਕ ਹੀ ਮੰਗ ਹੈ ਕਿ ਇਨ੍ਹਾਂ ਮਾਰੂ ਖੇਤੀ ਬਿੱਲਾਂ ਨੂੰ ਰੱਦ ਕੀਤਾ ਜਾਵੇ inside pic of kaur b farming song  

 
View this post on Instagram
 

A post shared by KaurB? (@kaurbmusic)

0 Comments
0

You may also like