ਗਾਇਕਾ ਕੌਰ ਬੀ ਨੇ ਏਨਾਂ ਕੁਝ ਦੇਣ ਲਈ ‘ਵਾਹਿਗੁਰੂ ਜੀ’ ਦਾ ਸ਼ੁਕਰਾਨਾ ਅਦਾ ਕਰਦੇ ਹੋਏ ਕੀਤਾ ਪਾਠ

Written by  Lajwinder kaur   |  June 01st 2021 11:46 AM  |  Updated: June 01st 2021 11:48 AM

ਗਾਇਕਾ ਕੌਰ ਬੀ ਨੇ ਏਨਾਂ ਕੁਝ ਦੇਣ ਲਈ ‘ਵਾਹਿਗੁਰੂ ਜੀ’ ਦਾ ਸ਼ੁਕਰਾਨਾ ਅਦਾ ਕਰਦੇ ਹੋਏ ਕੀਤਾ ਪਾਠ

ਆਪਣੀ ਮਿੱਠੀ ਆਵਾਜ਼ ਦੇ ਨਾਲ ਹਰ ਇੱਕ ਦਾ ਦਿਲ ਜਿੱਤਣ ਵਾਲੀ ਗਾਇਕਾ ਕੌਰ ਬੀ, ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣਾ ਖੁਦ ਦਾ ਨਵਾਂ ਘਰ ਲਿਆ ਹੈ । ਆਪਣੇ ਨਵੇਂ ਘਰ ‘ਚ ਉਨ੍ਹਾਂ ਨੇ ਸਭ ਤੋਂ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਸੀ। ਏਨੀਂ ਦਿਨੀਂ ਉਹ ਆਪਣੇ ਨਵੇਂ ਘਰ ‘ਚ ਖੁਸ਼ਨੁਮਾ ਪਲਾਂ ਨੂੰ ਬਿਤਾ ਰਹੀ ਹੈ । ਉਹ ਅਕਸਰ ਹੀ ਆਪਣੇ ਵੀਡੀਓਜ਼ ਤੇ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

Kaur b image source-instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਆਪਣੇ ਪੁੱਤਰ ਗੁਰਬਾਜ਼ ਤੋਂ ਮੰਗੀ ਪਾਰੀ, ਦੇਖੋ ਗੁਰਬਾਜ਼ ਨੇ ਦਿੱਤੀ ਕੀ ਪ੍ਰਤੀਕਿਰਿਆ, ਵਾਇਰਲ ਵੀਡੀਓ

singer kaur b image image source-instagram

ਉਨ੍ਹਾਂ ਨੇ ਆਪਣੀ ਇੱਕ ਨਵੀਂ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ਸ਼ੁਕਰ ਸਾਹਿਬ?...ਏਨੇ ਜੋਗੇ ਨਹੀਂ ਸੀ ਜਿੰਨਾ ਕੁਝ ਦਿੱਤਾ ਮੇਰੇ ਸਾਹਿਬ ਨੇ ਮੇਹਰ ਕਰੀਂ ਮਾਲਕਾ

#Blessed ??। ਇਸ ਤਸਵੀਰ ‘ਚ ਉਹ ਪਾਠ ਕਰਦੇ ਹੋਏ ਨਜ਼ਰ ਆ ਰਹੇ ਨੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਾਥਨਾ ਵਾਲੇ ਇਮੋਜ਼ੀ ਪੋਸਟ ਕਰ ਰਹੇ ਨੇ।

Kaur b with family image source-instagram

ਜੇ ਗੱਲ ਕਰੀਏ ਕੌਰ ਬੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਕਮਾਲ ਦੀ ਗਾਇਕਾਵਾਂ ਚੋਂ ਇੱਕ ਹੈ। ਕੌਰ ਬੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਫ਼ਿਲਮ "ਡੈਡੀ ਕੂਲ ਮੁੰਡੇ ਫੂਲ" ਵਿੱਚ ਜੱਸੀ ਗਿੱਲ ਦੇ ਨਾਲ ਇੱਕ ਡਿਊਟ ਗੀਤ "ਕਲਾਸਮੇਟ" ਗਾਉਣ ਰਾਹੀਂ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਜਿਵੇਂ ਪੀਜ਼ਾ ਹੱਟ, ਮਿੱਤਰਾਂ ਦੇ ਬੂਟ, ਜਸਟ ਦੇਸੀ, ਮਾਂ ਨੂੰ ਚਿੱਠੀ, ਫੁਲਕਾਰੀ, ਮਿਸ ਯੂ, ਦਿਲ ਧੜਕੇ ਵਰਗੇ, ਪਰਾਂਦਾ ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੀ ਹੈ।

 

 

View this post on Instagram

 

A post shared by KaurB? (@kaurbmusic)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network