ਗਾਇਕ ਖ਼ਾਨ ਸਾਬ ਨੇ ਕੀਤਾ ਜਪੁਜੀ ਸਾਹਿਬ ਦਾ ਪਾਠ, ਨਿਹੰਗ ਸਿੰਘ ਸਰਵਣ ਕਰਦੇ ਆਏ ਨਜ਼ਰ

Written by  Shaminder   |  January 30th 2023 11:16 AM  |  Updated: January 30th 2023 11:26 AM

ਗਾਇਕ ਖ਼ਾਨ ਸਾਬ ਨੇ ਕੀਤਾ ਜਪੁਜੀ ਸਾਹਿਬ ਦਾ ਪਾਠ, ਨਿਹੰਗ ਸਿੰਘ ਸਰਵਣ ਕਰਦੇ ਆਏ ਨਜ਼ਰ

ਗਾਇਕ ਖ਼ਾਨ ਸਾਬ (Khan Saab) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਜਪੁਜੀ ਸਾਹਿਬ (Japji Sahib)ਦਾ ਪਾਠ ਕਰਦੇ ਹੋਏ ਨਜ਼ਰ ਆ ਰਹੇ ਹਨ । ਕੁਝ ਨਿਹੰਗ ਸਿੰਘ (Nihang Singh)  ਉਨ੍ਹਾਂ ਦੇ ਵੱਲੋਂ ਕੀਤਾ ਜਾ ਰਿਹਾ ਪਾਠ ਸਰਵਣ ਕਰਦੇ ਹੋਏ ਨਜ਼ਰ ਆ ਰਹੇ ਹਨ ।ਨਿਹੰਗ ਸਿੰਘਾਂ ਨੇ ਵੀ ਖ਼ਾਨ ਸਾਹਿਬ ਦੇ ਗੁਰਬਾਣੀ ਦਾ ਪਾਠ ਕਰਨ ਦੀ ਸ਼ਲਾਘਾ ਕੀਤੀ ਹੈ ।

Khan Saab image Source : Instagram

ਹੋਰ ਪੜ੍ਹੋ : ਅੱਜ ਹੈ ਅਮਰ ਨੂਰੀ ਅਤੇ ਸਰਦੂਲ ਸਿਕੰਦਰ ਦੀ ਵੈਡਿੰਗ ਐਨੀਵਰਸਰੀ, ਗਾਇਕਾ ਨੇ ਵੀਡੀਓ ਸਾਂਝਾ ਕਰ ਪਤੀ ਨੂੰ ਕੀਤਾ ਯਾਦ

ਲੋਕਾਂ ਨੇ ਦਿੱਤੇ ਰਿਐਕਸ਼ਨ

ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੇ ਵੱਲੋਂ ਵੀ ਇਸ ‘ਤੇ ਪ੍ਰਤੀਕਰਮ ਦਿੱਤੇ ਜਾ ਰਹੇ ਹਨ ।ਲਿਵਲੀਨ ਸਿੰਘ ਸੇਖੋਂ ਨਾਂਅ ਦੇ ਇੱਕ ਸ਼ਖਸ ਦੇ ਵੱਲੋਂ ਇਸ ਵੀਡੀਓ ਨੂੰ ਫੇਸਬੁੱਕ ਪੇਜ ‘ਤੇ ਸਾਂਝਾ ਕੀਤਾ ਗਿਆ ਹੈ ।

Khan Saab ,, image Source : Instagram

ਹੋਰ ਪੜ੍ਹੋ : ‘ਤੂੰ ਹੋਵੇਂ ਮੈਂ ਹੋਵਾਂ’ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼, ਵੇਖਣ ਨੂੰ ਮਿਲ ਰਹੀ ਹੈ ਜਿੰਮੀ ਸ਼ੇਰਗਿੱਲ ਅਤੇ ਕੁਲਰਾਜ ਰੰਧਾਵਾ ਦੀ ਖੱਟੀ ਮਿੱਠੀ ਨੋਕ ਝੋਕ

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਵਲੀਨ ਸਿੰਘ ਨੇ ਲਿਖਿਆ ਕਿ ਖ਼ਾਨ ਸਾਬ ਵਾਹਿਗੁਰੂ ਅਵਾਜ਼ ਨੂੰ ਹੋਰ ਬਰਕਤ ਬਖਸ਼ੇ... । ਕੀ ਤਹਾਨੂੰ ਵੀ ਲੱਗਦਾ ਹੈ ਕਿ ਖਾਨ ਸਾਬ ਨੂੰ ਇਹ ਸਾਹਿਬ ਜੀ ਦੇ ਪੂਰੇ ਪਾਠ ਦੀ ਇੱਕ ਕੈਸਿਟ ਕਰਨੀ ਚਾਹੀਦੀ ਹੈ । ਬਹੁਤ ਰਸ ਹੈ ਜ਼ੁਬਾਨ ਵਿੱਚ ਕਰ ਦਿਓ ਸ਼ੇਅਰ ਜੇਕਰ ਸਹਿਮਤ ਹੋ ਤਾਂ’।

Khan Saab ,,,. image Source : Instagram

ਕਈਆਂ ਨੇ ਤਾਂ ਖ਼ਾਨ ਸਾਬ ਨੂੰ ਪੂਰੇ ਨਿਤਨੇਮ ਦੀ ਆਡੀਓ ਕੈਸੇਟ ਕੱਢਣ ਦੀ ਸਲਾਹ ਵੀ ਦੇ ਦਿੱਤੀ ਹੈ । ਖ਼ਾਨ ਸਾਬ ਦੇ ਮਿਊਜ਼ਿਕ ਕਰੀਅਰ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਇਨ੍ਹਾਂ ਗੀਤਾਂ ਦੀ ਬਦੌਲਤ ਉਨ੍ਹਾਂ ਨੇ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network