ਗਾਇਕ ਕੋਰਾਲਾ ਮਾਨ ਨੇ ਖਰੀਦੀ ਨਵੀਂ ਕਾਰ, ਪ੍ਰਸ਼ੰਸਕ ਦੇ ਰਹੇ ਵਧਾਈ

written by Shaminder | February 09, 2022

ਪੰਜਾਬੀ ਗਾਇਕ ਕੋਰਾਲਾ ਮਾਨ (Korala Maan)ਨੇ ਨਵੀਂ ਕਾਰ (New Car) ਲਈ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ।ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਕੋਰਾਲਾ ਮਾਨ ਆਪਣੀ ਨਵੀਂ ਕਾਰ ਦੇ ਨਾਲ ਨਜ਼ਰ ਆ ਰਹੇ ਹਨ । ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਕੋਰਾਲਾ ਮਾਨ ਨੂੰ ਉਸ ਦੇ ਪ੍ਰਸ਼ੰਸਕ ਵਧਾਈ ਦੇ ਰਹੇ ਹਨ । ਕੋਰਾਲਾ ਮਾਨ ਦਾ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਹੈ ਅਤੇ ਵਿਆਹ ਤੋਂ ਬਾਅਦ ਉਨ੍ਹਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਹਨ ।

Korala Maan

ਹੋਰ ਪੜ੍ਹੋ : ਨੀਰੂ ਬਾਜਵਾ ਨੇ ਵੈਡਿੰਗ ਐਨੀਵਰਸਰੀ ਤੇ ਪਤੀ ਦੇ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ

ਇਨ੍ਹਾਂ ਤਸਵੀਰਾਂ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ ।ਕੋਰਾਲਾ ਮਾਨ ਦੇ ਵਿਆਹ 'ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਪਹੁੰਚੇ ਸਨ ।ਜਿਸ 'ਚ ਕੁਲਵਿੰਦਰ ਕੈਲੀ, ਗੁਰਲੇਜ ਅਖਤਰ, ਆਰ ਨੇਤ ਸਣੇ ਕਈ ਕਲਾਕਾਰ ਨਜ਼ਰ ਆਏ ਸਨ । ਹੁਣ ਕੋਰਾਲਾ ਮਾਨ ਨੂੰ ਦੂਹਰੀਆਂ ਵਧਾਈਆਂ ਮਿਲ ਰਹੀਆਂ ਹਨ ।

 korala maan image From instagram

ਇੱਕ ਤੇ ਉਨ੍ਹਾਂ ਦੇ ਵਿਆਹ ਦੀਆਂ ਅਤੇ ਦੂਜਾ ਉਨ੍ਹਾਂ ਦੀ ਨਵੀਂ ਕਾਰ ਦੀਆਂ । ਦੱਸ ਦਈਏ ਕਿ ਪੰਜਾਬੀ ਇੰਡਸਟਰੀ 'ਚ ਏਨੀਂ ਦਿਨੀਂ ਖੂਬ ਵਿਆਹ ਹੋ ਰਹੇ ਹਨ ਅਤੇ ਜਲਦ ਹੀ ਵਿਆਹੇ ਹੋਏ ਸੈਲੀਬ੍ਰੇਟੀਜ਼ ਦੀ ਸੂਚੀ 'ਚ ਅਫਸਾਨਾ ਖ਼ਾਨ ਵੀ ਸ਼ਾਮਿਲ ਹੋਣ ਵਾਲੀ ਹੈ । ਉਸ ਦੇ ਵਿਆਹ ਦੀਆਂ ਤਿਆਰੀਆਂ ਵੀ ਪੂਰੇ ਜ਼ੋਰ ਸ਼ੋਰ ਦੇ ਨਾਲ ਚੱਲ ਰਹੀਆਂ ਹਨ । ਕੋਰਾਲਾ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਨ੍ਹਾਂ ਦਾ ਗੀਤ ਹਲਚਲ ਆਇਆ ਸੀ । ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ । ਖਾਸ ਗੱਲ ਹੈ ਕਿ ਇਸ ਗੀਤ 'ਚ ਉਰਫੀ ਜਾਵੇਦ ਬਤੌਰ ਮਾਡਲ ਨਜ਼ਰ ਆਈ ਸੀ ।

 

View this post on Instagram

 

A post shared by Instant Pollywood (@instantpollywood)

You may also like