
ਗਾਇਕ ਮਨਕਿਰਤ ਔਲਖ (Mankirt Aulakh) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਮਨਕਿਰਤ ਔਲਖ ਆਪਣੇ ਦੋਸਤ (Friend) ਦਾ ਬਰਥਡੇ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਨਕਿਰਤ ਔਲਖ ਆਪਣੇ ਦੋਸਤ ਦੇ ਚਿਹਰੇ ‘ਤੇ ਸਾਰਾ ਕੇਕ ਲਗਾ ਦਿੰਦੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਵੀ ਇਸ ‘ਤੇ ਲਗਾਤਾਰ ਪ੍ਰਤੀਕਰਮ ਦੇ ਰਹੇ ਹਨ ।
image From instagramਹੋਰ ਪੜ੍ਹੋ : ਐਮੀ ਵਿਰਕ ਅਤੇ ਗੁੱਗੂ ਗਿੱਲ ਦੇ ਭੰਗੜੇ ਨੇ ਜਿੱਤਿਆ ਹਰ ਕਿਸੇ ਦਾ ਦਿਲ. ਵੀਡੀਓ ਐਮੀ ਵਿਰਕ ਨੇ ਕੀਤਾ ਸਾਂਝਾ
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਹੈਪੀ ਬਰਥਡੇ ਡਾਰਲਿੰਗ, ਰਵਿੰਦਰ ਸਰਾਂ’। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਲੋਕ ਇਸ ‘ਤੇ ਕਮੈਂਟਸ ਕਰ ਰਹੇ ਹਨ ਕਿ ਭਾਈ ਕਿਸੇ ਨੂੰ ਖੁਆ ਦਿੰਦੇ, ਬਾਕੀ ਹਮੇਸ਼ਾ ਤੁਹਾਨੂੰ ਸਪੋਰਟ ਰਹੇਗੀ’।ਮਨਕਿਰਤ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਅਨੇਕਾਂ ਹੀ ਹਿੱਟ ਗੀਤ ਦਿੱਤੇ ਹਨ ।

ਇਨ੍ਹਾਂ ਗੀਤਾਂ ਦੀ ਬਦੌਲਤ ਉਨ੍ਹਾਂ ਨੇ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਹੈ । ਕੋਈ ਸਮਾਂ ਸੀ ਜਦੋਂ ਮਨਕਿਰਤ ਔਲਖ ਭਲਵਾਨੀ ਕਰਦੇ ਸਨ ਅਤੇ ਪਹਿਲਵਾਨ ਬਣਨਾ ਚਾਹੁੰਦੇ ਸਨ । ਪਰ ਬਾਅਦ ‘ਚ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਕਿਸਮਤ ਆਜ਼ਮਾਈ । ਮਨਕਿਰਤ ਔਲਖ ਪਹਿਲਾਂ ਕਾਫੀ ਹੈਲਥੀ ਹੁੰਦੇ ਸਨ, ਪਰ ਉਨ੍ਹਾਂ ਨੇ ਜਿੰਮ ‘ਚ ਖੂਬ ਪਸੀਨਾ ਵਹਾਇਆ ਹੈ ਅਤੇ ਖੁਦ ਨੂੰ ਫਿੱਟ ਰੱਖਿਆ ਅਤੇ ਉਹ ਹੁਣ ਇੰਡਸਟਰੀ ਦੇ ਮੋਸਟ ਹੈਂਡਸਮ ਬੁਆਏਜ਼ ਦੀ ਲਿਸਟ ‘ਚ ਸ਼ਾਮਿਲ ਹਨ ।
View this post on Instagram