
ਪਿਛਲੇ ਇੱਕ ਸਾਲ ਤੋਂ ਤਿੰਨ ਖੇਤੀ ਕਾਨੂੰਨ ਨੂੰ ਲੈ ਕੇ ਕਿਸਾਨ ਮੋਦੀ ਸਰਕਾਰ ਖਿਲਾਫ ਲਗਾਤਾਰ ਧਰਨੇ ਦੇ ਰਹੇ ਹਨ । ਇਸ ਧਰਨੇ ਵਿੱਚ ਹੁਣ ਤੱਕ ਸੈਂਕੜੇ ਕਿਸਾਨਾਂ ਦੀ ਮੌਤ ਹੋ ਗਈ ਹੈ ਪਰ ਮੋਦੀ ਸਰਕਾਰ ਇਹਨਾਂ ਬਿੱਲਾਂ ਨੂੰ ਵਾਪਿਸ ਲੈਣ ਲਈ ਕੋਈ ਵੀ ਕਦਮ ਨਹੀਂ ਉਠਾ ਰਹੀ । ਹਰ ਬੰਦਾ ਕਿਸਾਨਾਂ ਦੇ ਇਸ ਧਰਨੇ ਦਾ ਸਾਥ ਦੇ ਰਿਹਾ ਹੈ । ਖ਼ਾਸ ਕਰਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਿਤਾਰੇ ਇਸ ਧਰਨੇ ਵਿੱਚ ਹਾਜ਼ਰੀ ਲਗਵਾ ਰਹੇ ਹਨ ।

ਹੋਰ ਪੜ੍ਹੋ :
ਧੰਨਤੇਰਸ ਵਾਲੇ ਦਿਨ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਭੁੱਲ ਕੇ ਵੀ ਨਾ ਕਰੋ ਅਜਿਹਾ ਕੰਮ

ਇਸ ਸਭ ਦੇ ਚਲਦੇ ਦਿੱਲੀ ਵਿੱਚ ਲੱਗੇ ਮੋਰਚੇ ਦੇ ਸਮਰਥਨ ਵਿੱਚ ਮਸ਼ਹੂਰ ਪੰਜਾਬੀ ਲੋਕ ਗਾਇਕ ਮਨਮੋਹਨ ਵਾਰਿਸ (manmohan waris) ਤੇ ਕਮਲ ਹੀਰ (kamal heer) ਦਿੱਲੀ ਕਿਸਾਨ ਅੰਦੋਲਨ ਵਿਖੇ ਪਹੁੰਚ ਰਹੇ ਹਨ । ਉਨ੍ਹਾਂ ਨੇ ਦੋ ਨੰਬਵਰ ਨੂੰ ਸਵੇਰੇ ਚਾਰ ਵਜੇ ਆਪਣੇ ਪਿੰਡੋਂ ਕਾਫਲਾ ਲੈ ਕੇ ਦਿੱਲੀ ਮੋਰਚੇ ਵਿੱਚ ਪਹੁੰਚਣ ਦਾ ਐਲਾਨ ਕੀਤਾ ਹੈ ।
ਮਨਮੋਹਨ ਵਾਰਿਸ (manmohan waris) ਨੇ ਚਿੰਤਾ ਜਾਹਿਰ ਕੀਤੀ ਹੈ ਕਿ ਪਿਛਲੇ ਲੰਬੇ ਸਮੇਂ ਸੰਘਰਸ਼ ਦੇ ਬਾਵਜੂਦ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਰੱਦ ਨਹੀਂ ਕੀਤੇ । ਉਨ੍ਹਾਂ ਕਿਹਾ ਕਿ ਉਹ ਤੇ ਵਿਦੇਸ਼ਾਂ ਵਿੱਚ ਬੈਠਾ ਪੰਜਾਬੀ ਭਾਈਚਾਰਾ ਕਿਸਾਨਾਂ ਦੇ ਨਾਲ ਖੜ੍ਹੇ ਹਨ । ਇਸ ਤੋਂ ਪਹਿਲਾਂ ਵੀ ਵਾਰਿਸ ਭਰਾਵਾਂ ਨੇ ਕਿਸਾਨੀ ਦੇ ਹੱਕ ਵਿੱਚ ਗੀਤ ਗਾਏ ਹਨ, ਜਿਹੜੇ ਸੋਸ਼ਲ ਮੀਡੀਆ ਉੱਤੇ ਕਾਫੀ ਪੰਸਦ ਕੀਤੇ ਗਏ ਹਨ ।