ਗਾਇਕ ਮੀਕਾ ਸਿੰਘ ਪਿਛਲੇ ਇੱਕ ਸਾਲ ਤੋਂ ਦਿੱਲੀ ਵਿੱਚ ਚਲਾ ਰਹੇ ਹਨ ਲੰਗਰ ਦੀ ਸੇਵਾ, ਹੁਣ ਮੁੰਬਈ ਵਿੱਚ ਵੀ ਲਗਾਇਆ ਲੰਗਰ

written by Rupinder Kaler | May 24, 2021

ਗਾਇਕ ਮੀਕਾ ਸਿੰਘ ਏਨੀਂ ਦਿਨੀਂ ਲਗਾਤਾਰ ਲੰਗਰ ਦੀ ਸੇਵਾ ਕਰ ਰਹੇ ਹਨ । ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ ।ਇਸ ਸਭ ਦੇ ਚਲਦੇ ਗਾਇਕ ਮੀਕਾ ਸਿੰਘ ਮੁੰਬਈ ਦੇ ਓਸ਼ੀਵਾੜਾ ਇਲਾਕੇ ਦੀ ਇੱਕ ਕਲੋਨੀ ਵਿੱਚ ਪਹੁੰਚੇ ।

Mika Singh Pic Courtesy: Instagram
ਹੋਰ ਪੜ੍ਹੋ : ਕੋਰੋਨਾ ਮਹਾਮਾਰੀ ਵਿੱਚ ਸੋਨੂੰ ਸੂਦ ਹੋਏ ਭਾਵੁਕ ਕਿਹਾ ‘ਮੇਰੇ ਮਾਪੇ ਸਹੀ ਸਮੇਂ ‘ਤੇ ਦੁਨੀਆ ਤੋਂ ਚਲੇ ਗਏ’
Pic Courtesy: Instagram
ਇਸ ਦੌਰਾਨ ਉਸਦੇ ਨਾਲ, ਪ੍ਰਸਿੱਧ ਗਾਇਕ ਭੂਮੀ ਤ੍ਰਿਵੇਦੀ ਅਤੇ ਅਦਾਕਾਰ ਵਿੰਦੂ ਦਾਰਾ ਸਿੰਘ ਵੀ ਗਰੀਬਾਂ ਨੂੰ ਖਾਣੇ ਦੇ ਪੈਕੇਟ ਵੰਡਦੇ ਵੇਖੇ ਗਏ। ਮੀਕਾ ਸਿੰਘ ਦੀ ਚੈਰਿਟੀ ਸੰਸਥਾ ਦਿਵਾ ਟਚ ਦੇ ਜ਼ਰੀਏ ਪਿਛਲੇ ਦੋ ਹਫ਼ਤਿਆਂ ਤੋਂ ਮੁੰਬਈ ਦੇ 1000 ਲੋਕਾਂ ਵਿਚ ਖਾਣੇ ਦੇ ਪੈਕੇਟ ਵੰਡੇ ਜਾ ਚੁੱਕੇ ਹਨ।
mika singh Pic Courtesy: Instagram
ਮੀਕਾ ਨੇ ਦੱਸਿਆ ਕਿ ਮੁੰਬਈ ਵਿਚ ਆਪਣੀ ‘ਡਿਵਾਈਨ ਟੱਚ’ ਫਾਉਂਡੇਸ਼ਨ ਰਾਹੀਂ ਪਿਛਲੇ ਦੋ ਹਫ਼ਤਿਆਂ ਤੋਂ ਗਰੀਬਾਂ ਨੂੰ ਭੋਜਨ ਵੰਡਣ ਦਾ ਕੰਮ ਚੱਲ ਰਿਹਾ ਹੈ, ਜਦੋਂਕਿ ਪਿਛਲੇ ਇਕ ਸਾਲ ਤੋਂ ਦਿੱਲੀ ਵਿਚ ਲੰਗਰ ਰਾਹੀਂ ਰੋਜ਼ਾਨਾ 1000 ਲੋਕਾਂ ਨੂੰ ਭੋਜਨ ਦਿੱਤਾ ਜਾ ਰਿਹਾ ਹੈ। ਕੰਮ ਨਿਰੰਤਰ ਜਾਰੀ ਹੈ।
 
View this post on Instagram
 

A post shared by Mika Singh (@mikasingh)

 
View this post on Instagram
 

A post shared by Mika Singh (@mikasingh)

0 Comments
0

You may also like