ਅੱਧੀ ਰਾਤ ਨੂੰ ਰੋਡ ‘ਤੇ ਖਰਾਬ ਹੋਈ ਗਾਇਕ ਮੀਕਾ ਸਿੰਘ ਦੀ ਗੱਡੀ, ਮਦਦ ਲਈ ਪਹੁੰਚੇ ਵੱਡੀ ਗਿਣਤੀ ‘ਚ ਲੋਕ, ਵੀਡੀਓ ਵਾਇਰਲ

written by Shaminder | July 19, 2021

ਗਾਇਕ ਮੀਕਾ ਸਿੰਘ ਦੀ ਗੱਡੀ ਅੱਧੀ ਰਾਤ ਨੂੰ ਰੋਡ ‘ਤੇ ਅਚਾਨਕ ਖਰਾਬ ਹੋ ਗਈ । ਜਿਸ ਤੋਂ ਬਾਅਦ ਗਾਇਕ ਦੀ ਮਦਦ ਲਈ ਵੱਡੀ ਗਿਣਤੀ ‘ਚ ਲੋਕ ਪਹੁੰਚ ਗਏ । ਜਿਸ ਨੂੰ ਦੇਖ ਕੇ ਮੀਕਾ ਸਿੰਘ ਹੈਰਾਨ ਰਹਿ ਗਏ । ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮੀਕਾ ਸਿੰਘ ਦੀ ਗੱਡੀ ਰੋਡ ‘ਤੇ ਫਸੀ ਹੋਈ ਹੈ ।

Image From Instagram
ਹੋਰ ਪੜ੍ਹੋ : ਗੁਰੂ ਰੰਧਾਵਾ ਦਾ ਨਵਾਂ ਗੀਤ ‘ਨੈਣ ਬੰਗਾਲੀ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ 
Mika Singh Image From Instagram
ਉਨ੍ਹਾਂ ਦੇ ਆਲੇ ਦੁਆਲੇ ਪ੍ਰਸ਼ੰਸਕਾਂ ਦਾ ਜਮਾਵੜਾ ਲੱਗਿਆ ਹੋਇਆ ਹੈ । ਮੀਕਾ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਨੇ ‘ਸਾਵਨ ਮੇਂ ਲੱਗ ਗਈ ਆਗ’ ਵਰਗੇ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।
Mika Singh Image From Instagram
ਇਸ ਤੋਂ ਇਲਾਵਾ ਮੀਕਾ ਸਿੰਘ ਨੇ ਕਈ ਹਿੱਟ ਪੰਜਾਬੀ ਗੀਤ ਵੀ ਗਾਏ ਹਨ । ਮੀਕਾ ਸਿੰਘ ਦਰਿਆਦਿਲ ਇਨਸਾਨ ਹਨ । ਬੀਤੇ ਸਾਲ ਉਨ੍ਹਾਂ ਨੇ ਲਾਕਡਾਊਨ ਦੌਰਾਨ ਦਿਲ ਖੋਲ ਕੇ ਲੋਕਾਂ ਦੀ ਮਦਦ ਕੀਤੀ ਸੀ ਅਤੇ ਹੁਣ ਮੁੜ ਤੋਂ ਇਸ ਸਾਲ ਵੀ ਲਾਕਡਾਊਨ ਦੌਰਾਨ ਦਿਲ ਖੋਲ ਕੇ ਉਨ੍ਹਾਂ ਨੇ ਜ਼ਰੂਰਤਮੰਦਾਂ ਦੀ ਮਦਦ ਕੀਤੀ ਹੈ ।
 
View this post on Instagram
 

A post shared by Viral Bhayani (@viralbhayani)

0 Comments
0

You may also like