ਨਵਰਾਜ ਹੰਸ ਨੇ ਗਾਇਕ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਕੁਝ ਇਸ ਤਰ੍ਹਾਂ ਦਿੱਤੀ ਨਸੀਹਤ,ਗਾਇਕ ਦਾ ਦੂਜਾ ਵੀਡੀਓ ਜਾਰੀ ਕਰਕੇ ਫ਼ੈਸਲਾ ਮਜ਼ਾਕ ਉਡਾਉਣ ਵਾਲਿਆਂ 'ਤੇ ਛੱਡਿਆ

Written by  Shaminder   |  August 13th 2019 10:40 AM  |  Updated: August 13th 2019 10:40 AM

ਨਵਰਾਜ ਹੰਸ ਨੇ ਗਾਇਕ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਕੁਝ ਇਸ ਤਰ੍ਹਾਂ ਦਿੱਤੀ ਨਸੀਹਤ,ਗਾਇਕ ਦਾ ਦੂਜਾ ਵੀਡੀਓ ਜਾਰੀ ਕਰਕੇ ਫ਼ੈਸਲਾ ਮਜ਼ਾਕ ਉਡਾਉਣ ਵਾਲਿਆਂ 'ਤੇ ਛੱਡਿਆ

ਨਵਰਾਜ ਹੰਸ ਨੇ ਆਪਣੇ ਫੇਸਬੁਕ ਪੇਜ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "ਸਤਿ ਸ਼੍ਰੀ ਅਕਾਲ ਸਭ ਨੂੰ ਮੈਂ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਵੇਖਿਆ ਸੀ ਅਤੇ ਲੋਕ ਇਸ ਬਹਾਦਰ ਕਲਾਕਾਰ ਦਾ ਮਜ਼ਾਕ ਉਡਾ ਰਹੇ ਸਨ ।ਪਰ ਇਸ ਬਹਾਦਰ ਕਲਾਕਾਰ ਕੋਲ ਸਟੇਜ 'ਤੇ ਜਾਣ ਅਤੇ ਗਾਉਣ ਦੀ ਹਿੰਮਤ ਸੀ ਉਹ ਬਿਮਾਰ ਨਹੀਂ ਸੀ ਮਜ਼ਾਕ ਨਾ ਬਣਾਇਆ ਕਰੋ ਕਿਸ ਦਾ ਵੀ ।

ਹੋਰ ਵੇਖੋ:ਗਾਇਕ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਖਰੀਦੀ ਨਵੀਂ ਕਾਰ, ਭਰਾ ਨਵਰਾਜ ਹੰਸ ਨੇ ਕੁਝ ਇਸ ਤਰ੍ਹਾਂ ਦਿੱਤੀ ਵਧਾਈ !

ਜਿਹੜੇ ਆਪਣੇ ਆਪ ਨੂੰ ਸੁਰੀਲੇ ਗਾਇਕ ਸਮਝਦੇ ਨੇ ਅਤੇ ਦੂਜਿਆਂ ਦੀਆਂ ਕਮੀਆਂ ਨੂੰ ਦਰਸਾਉਂਦੇ ਨੇ ਉਨ੍ਹਾਂ ਨੂੰ ਖ਼ਾਸ ਤੌਰ 'ਤੇ ਬੇਨਤੀ ਹੈ ਕਿ ਗਾਇਕੀ ਰੱਬ ਦਾ ਦਿੱਤਾ ਹੋਇਆ ਤੋਹਫਾ ਹੈ ਮਾਣ ਨਾ ਕਰਿਆ ਕਰੋ,ਹਰ ਕਿਸੇ ਦੇ ਸੰਗੀਤ ਦੇ ਅਨੰਦ ਮਾਣੋ ਆਦਰ ਕਰੋ ਜੀ ਰੱਬ ਨੇ ਤੁਹਾਨੂੰ ਸੁਰ ਦਾ ਤੋਹਫ਼ਾ ਦਿੱਤਾ ਹੈ,ਹਰ ਕਿਸੇ ਦਾ ਆਪੋ ਆਪਣਾ ਅੰਦਾਜ਼ ਹੈ ਕੋਈ ਘੱਟ ਵੱਧ ਨਹੀਂ ਹੁੰਦਾ ਸਤਿਕਾਰ ਕਰੋ ਸਾਰਿਆਂ ਦਾ"।

ਨਵਰਾਜ ਹੰਸ ਨੇ ਇਸ ਪੋਸਟ ਦੇ ਜ਼ਰੀਏ ਇਸ ਵਾਇਰਲ ਹੋਏ ਗਾਇਕ 'ਤੇ ਟਿੱਪਣੀਆਂ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਹੋਰ ਪੋਸਟ ਪਾਈ ਹੈ । ਉਨ੍ਹਾਂ ਨੇ ਲਿਖਿਆ 'ਗਲਾ ਖਰਾਬ ਹੋਣ ਕਰਕੇ ਉਹ ਸਹੀ ਤਰ੍ਹਾਂ ਨਹੀਂ ਸੀ ਗਾ ਸਕਿਆ ਹਾਲਾਂਕਿ ਉਸ ਨੇ ਕੋਸ਼ਿਸ਼ ਕੀਤੀ ਸੀ ।

https://www.instagram.com/p/B0-lyBSDHji/

ਜਿਸ ਨੇ ਵੀ ਇਸ ਗਾਇਕ ਨੂੰ ਮੰਦਾ ਚੰਗਾ ਬੋਲਿਆ ਹੈ ਤੁਸੀਂ ਇਸ ਗਾਇਕ ਦਾ ਵੀਡੀਓ ਵੇਖ ਕੇ ਆਪ ਹੀ ਦੱਸੋ ਰੱਬ ਹੈ ਕਿ ਨਹੀਂ ਅਸਲੀਅਤ ਕਦੀਂ ਲੁਕੀ ਨਹੀਂ ਰਹਿੰਦੀ ਇੱਕ ਵੀਰ ਨੇ ਆ ਵੀਡੀਓ ਇਨਬਾਕਸ ਕੀਤੀ ਜਿਹੜੀ ਮੈਂ ਰਿਪੋਸਟ ਕਰ ਰਿਹਾ ਹਾਂ ਉਨ੍ਹਾਂ ਦਾ ਬਹੁਤ ਧੰਨਵਾਦ । ਕਿਰਪਾ ਕਰਕੇ ਨਕਾਰਾਤਮਕਤਾ ਨਾਂ ਫੈਲਾਓ ਸੁਪਪੋਰਟ ਕਰੋ ਅਤੇ ਨਫਰਤ ਨਾ ਫੈਲਾਓ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network