ਗਾਇਕਾ ਨੇਹਾ ਕੱਕੜ ਨੂੰ ਇਸ ਸ਼ਖਸ ਨੇ ਕਿਹਾ ਸਭ ਦੇ ਸਾਹਮਣੇ ਗਧਾ, ਦੇਖੋ ਵੀਡਿਓ 

written by Rupinder Kaler | January 10, 2019

ਕੁਝ ਦਿਨ ਪਹਿਲਾਂ ਗਾਇਕਾ ਨੇਹਾ ਕੱਕੜ ਆਪਣੇ ਬੁਆਏ ਫਂ੍ਰੈਡ ਹਿਮਾਂਸ਼ ਕੋਹਲੀ ਨਾਲ ਬਰੇਕਅੱਪ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਸੀ, ਪਰ ਹੁਣ ਇਸ ਤਰ੍ਹਾਂ ਲਗਦਾ ਹੈ ਕਿ ਉਹ ਇਸ ਦਰਦ ਤੋਂ ਉੱਭਰ ਆਈ ਹੈ । ਨੇਹਾ ਕੱਕੜ ਦੀਆਂ ਕੁਝ ਵੀਡਿਓ ਸ਼ੋਸਲ ਮੀਡੀਆ ਤੇ ਛਾਈਆਂ ਹੋਈਆਂ ਹਨ, ਜਿਨ੍ਹਾਂ ਵਿੱਚ ਉਹ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ ।

neha-kakkar neha-kakkar

ਹਾਲ ਹੀ ਵਿੱਚ ਉਹਨਾਂ ਦਾ ਇੱਕ ਵੀਡਿਓ ਸ਼ੋਸਲ ਮੀਡੀਆ 'ਤੇ ਵਾਇਰਲ ਹੋਇਆ ਹੈ । ਜਿਸ ਵਿੱਚ ਉਹ ਆਪਣੇ ਭਰਾ ਟੋਨੀ ਮੱਕੜ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ । ਇਸ ਵੀਡਿਓ ਵਿੱਚ ਟੋਨੀ ਤੇ ਨੇਹਾ ਐਕਟਿੰਗ ਕਰਦੇ ਹੋਏ ਦਿਖਾਈ ਦੇ ਰਹੇ ਹਨ । ਇਸ ਵੀਡਿਓ ਵਿੱਚ ਟੋਨੀ ਨੇਹਾ ਨੂੰ ਗਧਾ ਦੱਸਦਾ ਹੈ ਪਰ ਉਹ ਇਹ ਦੇਖ ਕੇ ਹੈਰਾਨ ਹੋ ਜਾਂਦੀ ਹੈ ।

https://www.instagram.com/p/BsZoRJhH2dq/?utm_source=ig_embed&utm_campaign=embed_video_watch_again

ਪਰ ਦੇਖਦੇ ਹੀ ਦੇਖਦੇ ਉਹ ਉਸ ਤੇ ਪਲਟ ਵਾਰ ਕਰ ਰਹੀ  ਹੈ ਉਲਟਾ ਆਪਣੇ ਹੀ ਭਰਾ ਨੂੰ ਗਧਾ ਸਾਬਤ ਕਰ ਦਿੰਦੀ ਹੈ । ਭਰਾ ਭੈਣ ਦੀ ਇਸ ਵੀਡਿਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਨੇਹਾ ਏਨੀਂ ਦਿਨੀਂ ਸ਼ੋਸਲ ਮੀਡੀਆ ਤੇ ਕਾਫੀ ਐਕਟਿਵ ਹੈ । ਇਸ ਤੋਂ ਪਹਿਲਾਂ ਨੇਹਾ ਦੀ ਇੱਕ ਹੋਰ ਵੀਡਿਓ ਸਾਹਮਣੇ ਆਈ ਸੀ ਜਿਸ ਵਿੱਚ ਉਹ ਇੱਕ ਫੋਟੋ ਸ਼ੂਟ ਦੌਰਾਨ ਸਭ ਦੇ ਸਾਹਮਣੇ ਆਪਣਾ ਗਾਊਂਨ ਲਾਹ ਦਿੰਦੀ ਹੈ ।

https://www.instagram.com/p/BsXJDm7nIIu/

You may also like