ਨੇਹਾ ਕੱਕੜ ਦਾ ਉਡਾਇਆ ਕਮੇਡੀਅਨ ਨੇ ਮਜ਼ਾਕ ਤਾਂ ਗਾਇਕਾ ਤੇ ਭਰਾ ਟੋਨੀ ਕੱਕੜ ਨੂੰ ਚੜਿਆ ਗੁੱਸਾ,ਇਸ ਤਰ੍ਹਾਂ ਲਗਾਈ ਕਲਾਸ

written by Shaminder | December 05, 2019

ਨੇਹਾ ਕੱਕੜ ਇੱਕ ਵਾਰ ਮੁੜ ਤੋਂ ਸੁਰਖੀਆਂ 'ਚ ਹੈ । ਦਰਅਸਲ ਇਸ ਵਾਰ ਉਨ੍ਹਾਂ ਨੇ ਕਮੇਡੀਅਨ ਕੀਕੂ ਸ਼ਾਰਦਾ ਅਤੇ ਗੌਰਵ ਗੇਰਾ ਨੂੰ ਲਤਾੜ ਲਗਾਈ ਹੈ ।ਦਰਅਸਲ ਇੱਕ ਸ਼ੋਅ ਦੌਰਾਨ ਇਨ੍ਹਾਂ ਦੋਨਾਂ ਨੇ ਨੇਹਾ ਕੱਕੜ ਦੇ ਨਾਂਅ ਨਾਲ ਮਿਲਦਾ ਜੁਲਦਾ ਕਿਰਦਾਰ ਨੇਹਾ ਸ਼ੱਕਰ ਲਿਆ ਕੇ ਨੇਹਾ ਦੀ ਲੰਬਾਈ,ਸ਼ਕਲ ਅਤੇ ਗਾਇਕੀ ਦਾ ਮਜ਼ਾਕ ਉਡਾਇਆ ਹੈ ।

ਹੋਰ ਵੇਖੋ:ਹੁਣ ਨੇਹਾ ਕੱਕੜ ਨਾਲ ਸਟੇਜ ‘ਤੇ ਡਾਂਸ ਕਰਦੇ ਹੋਏ ਵਾਪਰਿਆ ਇਹ ਹਾਦਸਾ,ਆਦੀ ਨੂੰ ਮੰਗਣੀ ਪਈ ਮੁਆਫ਼ੀ

neha kakkar neha kakkar

ਇਸ 'ਤੇ ਪ੍ਰਤੀਕਰਮ ਦਿੰਦੇ ਹੋਏ ਨੇਹਾ ਨੇ ਲਿਖਿਆ ਕਿ 'ਇਸ ਤਰ੍ਹਾਂ ਦਾ ਨੈਗੇਟਿਵ ਤੇ ਅਪਮਾਨਜਨਕ ਕੰਟੈਂਟ ਬਨਾਉਣ ਲਈ ਇਨ੍ਹਾਂ ਲੋਕਾਂ 'ਤੇ ਲਾਹਨਤ ਹੈ"।ਨੇਹਾ ਨੇ ਆਪਣੀ ਭੜਾਸ ਕੱਢਦਿਆਂ ਅੱਗੇ ਲਿਖਿਆ ਕਿ 'ਲੋਕ ਜਾਣਦੇ ਹਨ ਕਿ ਮੈਂ ਕਮੇਡੀ ਦੀ ਕਿੰਨੀ ਸ਼ਲਾਘਾ ਕਰਦੀ ਹਾਂ ਪਰ ਇਹ ਹਾਸੋਹੀਣਾ ਹੈ ਮੇਰੇ ਨਾਮ ਦਾ ਇਸਤੇਮਾਲ ਕਰਨਾ ਬੰਦ ਕਰੋ। ਜੇ ਮੇਰੇ ਨਾਲ ਏਨੀ ਨਫਰਤ ਹੈ ਤਾਂ ਮੇਰੇ ਗਾਣਿਆਂ 'ਤੇ ਇਨਜੁਆਏ,ਡਾਂਸ ਜਾਂ ਐਕਟਿੰਗ ਕਰਨਾ ਬੰਦ ਕਰੋ ,ਨਮਕ ਹਰਾਮ ਲੋਕ"।

https://www.instagram.com/p/B5rfxLRHH3R/

 

ਇਸ ਤੋਂ ਇਲਾਵਾ ਨੇਹਾ ਨੇ ਹੋਰ ਵੀ ਕਈ ਨੋਟ ਲਿਖੇ ਹਨ । ਜਿਸ 'ਚ ਉਹ ਇਸ ਤਰ੍ਹਾਂ ਕਰਨ ਵਾਲੇ ਲੋਕਾਂ ਨੂੰ ਜਵਾਬ ਦੇ ਰਹੀ ਹੈ । ਇਸ ਦੇ ਨਾਲ ਹੀ ਨੇਹਾ ਦੇ ਭਰਾ ਟੋਨੀ ਕੱਕੜ ਨੇ ਵੀ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ ।

https://www.instagram.com/p/B5p9MIKBf0S/

ਟੋਨੀ ਕੱਕੜ ਨੇ ਉਸ ਸ਼ੋਅ ਦਾ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਕਿ 'ਦਿਲ ਟੁੱਟ ਗਿਆ,ਤੁਸੀਂ ਇੱਕ ਛੋਟੇ ਸ਼ਹਿਰ ਦੀ ਉਸ ਕੁੜੀ ਨੂੰ ਸਨਮਾਨ ਦਿੰਦੇ ਹੋ,ਜਿਸ ਨੇ ਆਪਣੀ ਜ਼ਿੰਦਗੀ 'ਚ ਕਾਫੀ ਸੰਘਰਸ਼ ਕਰਕੇ ਸਭ ਕੁਝ ਹਾਸਿਲ ਕਰ ਲਿਆ ।ਛੋਟੇ ਕੱਦ ਕਾਰਨ ਮੇਰੀ ਭੈਣ ਨੇ ਬਹੁਤ ਕੁਝ ਬਰਦਾਸ਼ਤ ਕੀਤਾ ਹੈ ।

https://www.instagram.com/p/B5paTb1H0FU/

ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਉਸ ਇਨਸਾਨ 'ਤੇ ਕੀ ਬੀਤਦੀ ਹੈ,ਜਿਸ ਦਾ ਮਜ਼ਾਕ ਉਸ ਦੇ ਕੱਦ ਅਤੇ ਸ਼ਰੀਰ ਦੇ ਅਕਾਰ ਕਾਰਨ ਉਡਾਇਆ ਜਾਂਦਾ ਹੈ"।

You may also like