ਗਾਇਕਾ ਨੇਹਾ ਕੱਕੜ ਨੇ ਆਪਣੇ ਪਤੀ ਰੋਹਨਪ੍ਰੀਤ ਨੂੰ ਦਿੱਤੀ ਧਮਕੀ, ਵੀਡੀਓ ਵਾਇਰਲ

written by Rupinder Kaler | January 18, 2021

ਗਾਇਕਾ ਨੇਹਾ ਕੱਕੜ ਤੇ ਰੋਹਨਪ੍ਰੀਤ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ । ਇਸ ਜੋੜੀ ਦੀਆਂ ਵੀਡੀਓ ਤੇ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਇਹ ਵੀਡੀਓ ਵਾਇਰਲ ਵੀ ਕਾਫੀ ਹੁੰਦੀਆਂ ਹਨ । ਹਾਲ ਹੀ ਵਿੱਚ ਇਸ ਜੋੜੀ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਨੇਹਾ ਆਪਣੇ ਪਤੀ ਰੋਹਨਪ੍ਰੀਤ ਸਿੰਘ ਨੂੰ ਧਮਕੀ ਦਿੰਦੀ ਦਿਖਾਈ ਦੇ ਰਹੀ ਹੈ ਕਿ ਜੇ ਉਸ ਨੇ ਐਕਸ ਨੂੰ ਕਾਲ ਕੀਤੀ ਤਾਂ ਉਸ ਤੋਂ ਬੁਰਾ ਕੋਈ ਨਹੀਂ ਹੋਏਗਾ । ਹੋਰ ਪੜ੍ਹੋ : ਅਦਾਕਾਰਾ ਰਿਚਾ ਚੱਢਾ ਨੂੰ ਜਾਨੋਂ ਮਾਰਨ ਦੀਆਂ ਦਿੱਤੀਆਂ ਜਾ ਰਹੀਆਂ ਹਨ ਧਮਕੀਆਂ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਨਵੀਂ ਫ਼ਿਲਮ ‘ਪੁਆੜਾ’ ਇਸ ਦਿਨ ਹੋਵੇਗੀ ਰਿਲੀਜ਼ neha-kakkar   ਇਹ ਇਕ ਮਜ਼ਾਕੀਆ ਵੀਡੀਓ ਹੈ ਜਿਸ ਵਿਚ ਨੇਹਾ ਕੱਕੜ ਆਪਣੇ ਪਤੀ ਰੋਹਨਪ੍ਰੀਤ ਨਾਲ ਮਜ਼ਾਕ ਕਰਦੀ ਦਿਖਾਈ ਦੇ ਰਹੀ ਹੈ। ਵੀਡੀਓ ਵਿਚ ਤੁਸੀਂ ਵੇਖ ਸਕਦੇ ਹੋ ਕਿ ਰੋਹਨਪ੍ਰੀਤ ਸਿੰਘ 'ਐਕਸ-ਕਾਲਿੰਗ' ਗਾਣੇ 'ਤੇ ਪ੍ਰਫਾਰਮੈਂਸ ਕਰਦੇ ਨਜ਼ਰ ਆ ਰਹੇ ਹਨ ।ਫਿਰ ਨੇਹਾ ਕੱਕੜ ਉਨ੍ਹਾਂ ਨੂੰ ਧਮਕੀ ਦਿੰਦੀ ਹੈ ਕਿ ਉਹ ਆਪਣੀ ਐਕਸ ਨੂੰ ਕਾਲ ਨਾ ਕਰੇ, ਕਿਉਂਕਿ ਉਸਨੇ ਕਿਸੇ ਹੋਰ ਲਈ ਰੋਹਨਪ੍ਰੀਤ ਨਾਲ ਧੋਖਾ ਕੀਤਾ ਹੈ। ਨੇਹਾ ਕੱਕੜ ਨੇ ਕੈਪਸ਼ਨ ਵਿੱਚ ਲਿਖਿਆ, “ਐਕਸ ਕਾਲਿੰਗ? ਅੱਛਾ? ਕਰ ਤੂ ਕਾਲ ਫਿਰ ਮੈਂ ਦੱਸਦੀ ਹਾਂ, ਹਾ ਹਾ ਹਾ, ਰੋਹਨਪ੍ਰੀਤ ਸਿੰਘ, ਮੈਨੂੰ ਇਹ ਗਾਣਾ ਬਹੁਤ ਪਸੰਦ ਹੈ। " ਇਸ ਬਾਰੇ ਟਿੱਪਣੀ ਕਰਦਿਆਂ, ਰੋਹਨਪ੍ਰੀਤ ਸਿੰਘ ਨੇ ਲਿਖਿਆ, “ਓ ਕੋਈ ਨੀ, ਕੋਈ ਨਹੀ, ਗੁੱਸਾ ਨਾ ਕਰਨਾ । ਤੁਸੀਂ ਇਸ ਗਾਣੇ ਨੂੰ ਪਿਆਰ ਕਰਦੇ ਹੋ ਅਤੇ ਮੈਂਨੂੰ ਤੁਹਾਡੇ ਨਾਲ ਪਿਆਰ ਹੈ। "

0 Comments
0

You may also like