
ਪੰਜਾਬੀ ਗਾਇਕ ਨਿੰਜਾ ਨੇ ਆਪਣੇ ਪ੍ਰਸ਼ੰਸਕਾਂ ਲਈ ਬਹੁਤ ਹੀ ਖ਼ਾਸ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਵਿੱਚ ਨਿੰਜਾ ਦੀ ਜੀਵਨ ਸੰਗਨੀ ਜਸਮੀਤ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਨਿੰਜਾ ਨੇ ਬਹੁਤ ਹੀ ਖੂਬਸੁਤਰ ਕੈਪਸ਼ਨ ਦਿੱਤਾ ਹੈ । ਉਹਨਾਂ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਜਿੰਨੇ ਸਾਹ ਦਿੱਤੇ ਰੱਬ ਨੇ, ਤੇਰੇ ਨਾਲ ਜੀਣੇ ਨੇ’ । ਨਿੰਜਾ ਵੱਲੋਂ ਸ਼ੇਅਰ ਕੀਤੀ ਇਹ ਤਸਵੀਰ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਹੀ ਹੈ । ਉਹਨਾਂ ਵੱਲੋਂ ਲਗਤਾਰ ਕਮੈਂਟ ਕਰਕੇ ਇਸ ਤਸਵੀਰ ਤੇ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ।

ਹੋਰ ਪੜ੍ਹੋ :
ਵਾਸਤੂ ਸ਼ਾਸਤਰ ਮੁਤਾਬਕ ਦੀਵਾਲੀ ‘ਤੇ ਕਰੋ ਘਰ ਦੀ ਸਜਾਵਟ, ਹੋਵੇਗੀ ਹਰ ਪਾਸੇ ਖੁਸ਼ਹਾਲੀ

ਤੁਹਾਨੂੰ ਦੱਸ ਦਿੰਦੇ ਹਾਂ ਕਿ ਨਿੰਜਾ ਦੀ ਇਸ ਤਸਵੀਰ ਵਾਂਗ ਉਹਨਾਂ ਦੀ ਤੇ ਜਸਮੀਤ ਦੀ ਪ੍ਰੇਮ ਕਹਾਣੀ ਵੀ ਬਹੁਤ ਖ਼ਾਸ ਹੈ । ਇਸ ਪ੍ਰੇਮ ਕਹਾਣੀ ਦਾ ਖੁਲਾਸਾ ਖੁਦ ਨਿੰਜਾ ਨੇ ਇੱਕ ਸ਼ੋਅ ਦੌਰਾਨ ਕੀਤਾ ਸੀ । ਨਿੰਜਾ ( Ninja) ਨੇ ਦੱਸਿਆ ਸੀ ਇਹ ਪ੍ਰੇਮ ਕਹਾਣੀ ਉਸ ਨੇ ਸ਼ੁਰੂ ਨਹੀਂ ਸੀ ਕੀ ਬਲਕਿ ਜਸਮੀਤ ਨੇ ਖੁਦ ਉਸ ਨੂੰ ਇੱਕ ਟੈਕਸਟ ਮੈਸਿਜ ਕਰਕੇ ਸ਼ੁਰੂ ਕੀਤੀ । ਇਸ ਸ਼ੋਅ ਵਿੱਚ ਜਸਮੀਤ (Jasmeet ) ਨੇ ਵੀ ਖੁਦ ਫੋਨ ਤੇ ਗੱਲ ਕਰਕੇ ਪੂਰੀ ਕਹਾਣੀ ਤੋਂ ਪਰਦਾ ਹਟਾਇਆ ਸੀ । ਇਸ ਗੱਲਬਾਤ ਦੌਰਾਨ ਜਸਮੀਤ ਨੇ ਸਵੀਕਾਰ ਕੀਤਾ ਕਿ ਉਸ ਨੇ ਹੀ ਨਿੰਜਾ ( Ninja) ਨੂੰ ਸਭ ਤੋਂ ਪਹਿਲਾਂ ਪਰਪੋਜ ਕੀਤਾ ਸੀ ।
View this post on Instagram
ਨਿੰਜਾ ( Ninja) ਉਸ ਦਾ ਉਸਤਾਦ ਸੀ ਜਿਹੜਾ ਕਿ ਉਸ ਦੇ ਨਾਲ ਨਾਲ ਹੋਰ ਮੁੰਡੇ ਕੁੜੀਆਂ ਨੂੰ ਗਿੱਧੇ ਭੰਗੜੇ ਦੀ ਟ੍ਰੇਨਿੰਗ ਦਿੰਦਾ ਸੀ । ਇਸ ਟ੍ਰੇਨਿੰਗ ਦੌਰਾਨ ਉਸ ਦਾ ਰਵੱਈਆ ਦੇਖ ਕੇ ਉਸ ਨੇ ਨਿੰਜੇ ਨਾਲ ਪਿਆਰ ਹੋ ਗਿਆ । ਨਿੰਜੇ ਦੇ ਇਸ ਰਵੱਈਏ ਨੂੰ ਦੇਖ ਕੇ ਉਸ ਨੇ ਮਨ ਬਣਾ ਲਿਆ ਕਿ ਉਹ ਉਸ ਨੂੰ ਪਰਪੋਜ ਕਰੇਗੀ । ਉਸ (Jasmeet ) ਨੇ ਆਪਣੇ ਮੋਬਾਈਲ ’ਤੇ ‘ਆਈ ਲਵ ਯੂ’ ਟੈਕਸ ਟਾਈਪ ਕੀਤਾ ਤੇ ਨਿੰਜਾ ਨੂੰ ਭੇਜ ਦਿੱਤਾ । ਨਿੰਜਾ ਇਹ ਮੈਸੇਜ਼ ਦੇਖ ਕੇ ਸਮਝ ਗਿਆ ਕਿ ਜਸਮੀਤ (Jasmeet ) ਦੀਆਂ ਭਾਵਨਾਵਾਂ ਸੱਚੀਆਂ ਹਨ ।