ਗਾਇਕ ਨਿਰਵੈਰ ਦੀ ਸੜਕ ਹਾਦਸੇ ‘ਚ ਮੌਤ, ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਜਤਾਇਆ ਦੁੱਖ

written by Shaminder | August 31, 2022

ਪੰਜਾਬੀ ਇੰਡਸਟਰੀ ਤੋਂ ਇੱਕ ਦੁਖਦ ਖ਼ਬਰ ਸਾਹਮਣੇ ਆਈ ਹੈ । ਉਹ ਇਹ ਹੈ ਕਿ ਮੈਲਬੋਰਨ ਬੇਸਡ ਗਾਇਕ ਨਿਰਵੈਰ (Nirvair)ਦੀ ਸੜਕ ਹਾਦਸੇ ‘ਚ ਮੌਤ (Death) ਹੋ ਗਈ ਹੈ । ਇਸ ਖ਼ਬਰ ਦੀ ਪੁਸ਼ਟੀ ਗਾਇਕ ਗਗਨ ਕੋਕਰੀ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਕੀਤੀ ਗਈ ਹੈ ।ਨਿਰਵੈਰ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ। ਗਗਨ ਨੇ ਨਿਰਵੀਰ ਦੀ ਯਾਦ ਵਿੱਚ ਇੱਕ ਭਾਵੁਕ ਪੋਸਟ ਲਿਖੀ।

gagan kokri image From instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਗਰੇਵਾਲ ਦਾ ਅੱਜ ਹੈ ਜਨਮ ਦਿਨ, ਭਤੀਜੀ ਮੁਸਕਾਨ ਨੇ ਤਸਵੀਰਾਂ ਸਾਂਝੀਆਂ ਕਰ ਚਾਚੀ ਨੂੰ ਦਿੱਤੀ ਵਧਾਈ

ਗਗਨ ਕੋਕਰੀ ਨੇ ਲਿਖਿਆ "ਗਗਨ ਕੋਕਰੀ ਨੇ ਗਾਇਕ ਨਿਰਵੈਰ ਨੂੰ ਲੈ ਕੇ ਇੱਕ ਭਾਵੁਕ ਪੋਸਟ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਨਿਰਵੈਰ ਭਰਾ, ਮੈਂ ਹੁਣੇ ੳੁੱਠ ਕੇ ਸੁਣਿਆ । ਆਪਾਂ ਇੱਕਠੇ ਟੈਕਸੀ ਚਲਾਈ। ਪਹਿਲੀ ਵਾਰ ਇੱਕਠਿਆਂ ਹੀ ਗਾਇਆ ਹੈ । ਹਰ ਵਾਰ ਜੋ ਕੁਝ ਜ਼ਿੰਦਗੀ ‘ਚ ਹਾਸਲ ਕੀਤਾ ਉਹ ਇੱਕਠਿਆਂ ਹਾਸਿਲ ਕੀਤਾ ।

Nirvair- image From instagram

ਹੋਰ ਪੜ੍ਹੋ :  ਸਤਿੰਦਰ ਸਰਤਾਜ ਦਾ ਅੱਜ ਹੈ ਜਨਮ ਦਿਨ, ਜਨਮਦਿਨ ‘ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

‘ਤੇਰੇ ਬਿਨ੍ਹਾਂ’ ਤੇਰਾ ਗੀਤ ਸਾਡੀ ਐਲਬਮ ‘ਮਾਈ ਟਰਨ’ ਦਾ ਸਭ ਤੋਂ ਵਧੀਆ ਗੀਤ ਸੀ । ਜਿਸ ਤੋਂ ਅਸੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਵੀਰ ਤੂੰ ਬਹੁਤ ਵਧੀਆ ਇਨਸਾਨ ਸੀ ਅਤੇ ਤੇਰਾ ਜਾਣਾ ਹੈਰਾਨ ਕਰ ਰਿਹਾ ਹੈ’।

Nirvair with gagan image From instagram

ਗਗਨ ਕੋਕਰੀ ਦੇ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਉਸ ਦੇ ਦਿਹਾਂਤ ‘ਤੇ ਦੁੱਖ ਜਤਾ ਰਹੇ ਹਨ ।

 

View this post on Instagram

 

A post shared by Gagan Kokri (@gagankokri)

You may also like