ਗਾਇਕ ਨਿਸ਼ਾਨ ਭੁੱਲਰ ਨੇ ਮਸ਼ਹੂਰ ਗੀਤਕਾਰ ਸੀਰਾ ਸਿੰਘੇ ਵਾਲਾ ਦੇ ਦਿਹਾਂਤ ‘ਤੇ ਜਤਾਇਆ ਦੁੱਖ, ਸੀਰਾ ਨੇ ਲਿਖੇ ਸੀ ਕਈ ਹਿੱਟ ਗੀਤ

written by Shaminder | September 28, 2022 12:46pm

ਬੀਤੇ ਦਿਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਸੀਰਾ ਸਿੰਘੇ ਵਾਲਾ ਦਾ ਦਿਹਾਂਤ ਹੋ ਗਿਆ ਹੈ । ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦੁੱਖ ਜਤਾਇਆ ਹੈ । ਗਾਇਕ ਨਿਸ਼ਾਨ ਭੁੱਲਰ (Nishawn Bhullar) ਨੇ ਵੀ ਇੱਕ ਪੋਸਟ ਆਪਣੇ ਫੇਸਬੁੱਕ ਪੇਜ ‘ਤੇ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਗੀਤਕਾਰ ਸੀਰਾ ਸਿੰਘੇ ਵਾਲਾ ( Seera Singhe wala)ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ । ਦੱਸ ਦਈਏ ਕਿ ਗੀਤਕਾਰ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ ।

Seera Singhe Wala- Image Source : FB

ਹੋਰ ਪੜ੍ਹੋ : ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਅੱਜ ਹੈ ਜਨਮ ਦਿਹਾੜਾ, ਨੀਰੂ ਬਾਜਵਾ ਸਣੇ ਕਈ ਕਲਾਕਾਰਾਂ ਨੇ ਕੀਤਾ ਯਾਦ

ਉਨ੍ਹਾਂ ਦੇ ਮਸ਼ਹੂਰ ਗੀਤਾਂ ਦੀ ਗੱਲ ਕਰੀਏ ਤਾਂ ਮਿਸ ਪੂਜਾ ਅਤੇ ਬਾਈ ਅਮਰਜੀਤ ਦੇ ਨਾਲ ਗੀਤ ‘ਮੰਗਦੀ ਯਾਰਾਂ ਤੋਂ ਛੱਲਾ ਨੀ ਤੇਰੀ ਭੈਣ ਭਾਬੀਏ’ ਅਤੇ ਮਿਸ ਪੀਜਾ ਦੀ ਆਵਾਜ਼ ‘ਚ ਗੀਤ ‘ਸਣੇ ਸਫ਼ਾਰੀ ਚੱਕਾਂਗੇ ਤੈਨੂੰ ਵੱਡੇ ਮਿਰਜ਼ੇ ਨੂੰ’ ਸ਼ਾਮਿਲ ਹਨ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

Nishawn Bhullar singer- Image Source : Instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਗਰੇਵਾਲ ਨੇ ਸਾਂਝੀ ਕੀਤੀ ਛੋਟੇ ਪੁੱਤਰ ਗੁਰਬਾਜ਼ ਗਰੇਵਾਲ ਦੇ ਨਾਲ ਕਿਊਟ ਤਸਵੀਰ

ਇਹ ਗੀਤ ਅੱਜ ਵੀ ਓਨੇਂ ਹੀ ਮਕਬੂਲ ਹਨ, ਜਿੰਨੇ ਕਿ ਨੱਬੇ ਦੇ ਦਹਾਕੇ ‘ਚ ਪਸੰਦ ਕੀਤੇ ਜਾਂਦੇ ਸਨ । ਗਾਇਕ ਨਿਸ਼ਾਨ ਭੁੱਲਰ ਨੇ ਆਪਣੇ ਫੇਸਬੁੱਕ ਪੇਜ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਮਰਹੂਮ ਗੀਤਕਾਰ ਸੀਰਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ ।

Nishawn Bhullar Image Source : instagram

ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਲਿਖਿਆ ‘ਬਹੁਤ ਹੀ ਦੁਖਦਾਈ ਖਬਰ ਟੀਚਰ ਲੱਗੀ ਐ ਸਰਕਾਰੀ ਤੂੰ ਐਸ ਕਰੇਂਗਾ ਮੰਗਦੀ ਯਾਂਰਾਂ ਤੋਂ ਛੱਲਾ ਨੀ ਤੇਰੀ ਭੈਣ ਭਾਬੀਏ ਸਣੇ ਸਫਾਰੀ ਚੱਕਾਂਗੇ ਤੈਨੂੰ ਵੱਡੇ ਮਿਰਜ਼ੇ ਨੂੰ ਇਸ ਦੁਨੀਆ ਤੇ ਨਹੀਂ ਰਿਹਾ ਸੀਰਾ ਸਿੰਘੇ ਵਾਲਾ ਹਿੱਟ ਗੀਤਕਾਰ,ਵਾਹਿਗੁਰੂ ਜੀ ਚਰਨਾ ਵਿੱਚ ਨਿਵਾਸ ਬਖਸਣ ੍ਰੀਫ ਬਰੋਟਹੲਰ’ ।ਨਿਸ਼ਾਨ ਭੁੱਲਰ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਗੀਤਕਾਰ ਦੇ ਪ੍ਰਸ਼ੰਸਕਾਂ ਵੱਲੋਂ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ।

You may also like