ਪੰਜਾਬੀ ਗਾਇਕ ਪੰਮੀ ਬਾਈ ਨੇ ਵੱਖਰੇ ਅੰਦਾਜ਼ ‘ਚ ਮਨਾਇਆ ਜਨਮਦਿਨ, ਬਿਰਧ ਆਸ਼ਰਮ 'ਚ ਬਜ਼ੁਰਗਾਂ ਦੇ ਨਾਲ ਮਿਲਕੇ ਕੱਟਿਆ ਕੇਕ

written by Lajwinder kaur | November 10, 2022 11:09am

Pammi Bai Video: ਪੰਜਾਬੀ ਗਾਇਕ ਅਤੇ ਭੰਗੜਾ ਕਿੰਗ ਪੰਮੀ ਬਾਈ ਜੋ ਕਿ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਦੇ ਨਾਲ ਜੁੜੇ ਰਹਿੰਦੇ ਹਨ। ਦੱਸ ਦਈਏ ਬੀਤੇ ਦਿਨ ਯਾਨੀ ਕਿ 9 ਨਵੰਬਰ ਨੂੰ ਉਨ੍ਹਾਂ ਨੇ ਆਪਣਾ 57ਵਾਂ ਜਨਮਦਿਨ ਮਨਾਇਆ। ਇਸ ਖ਼ਾਸ ਮੌਕੇ ਉੱਤੇ ਉਨ੍ਹਾਂ ਨੇ ਬਿਰਧ ਆਸ਼ਰਮ ਜਾ ਕੇ ਬਜ਼ੁਰਗਾਂ ਦਾ ਆਸ਼ੀਰਵਾਦ ਲਿਆ ਅਤੇ ਨਾਲ ਹੀ ਆਪਣੇ ਜਨਮਦਿਨ ਦਾ ਕੇਕ ਵੀ ਕੱਟਿਆ। ਪੰਮੀ ਬਾਈ ਦੇ ਇਸ ਕੰਮ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ।

ਹੋਰ ਪੜ੍ਹੋ : ਬੇਟੀ ਵਾਮਿਕਾ ਨੂੰ ਛੱਡ ਕੇ ਅਨੁਸ਼ਕਾ ਸ਼ਰਮਾ ਖੁਦ ਪਾਰਕ 'ਚ ਛੋਟੇ ਬੱਚਿਆਂ ਵਾਂਗ ਲੱਗੀ ਖੇਡਣ, ਦੇਖੋ ਵੀਡੀਓ

image pammi bai image source: Instagram

ਗਾਇਕ ਪੰਮੀ ਬਾਈ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ਵਿੱਚ ਉਹ ਇੱਕ ਬਿਰਧ ਆਸ਼ਰਮ ਵਿੱਚ ਨਜ਼ਰ ਆ ਰਹੇ ਹਨ। ਵੀਡੀਓ 'ਚ ਵਿੱਚ ਉਹ ਬਜ਼ੁਰਗਾਂ ਦਾ ਧੰਨਵਾਦ ਕਰਦੇ ਹੋਏ ਨਜ਼ਰ ਆਏ ਕਿ ਉਹ ਸਾਰੇ ਆਪੋ-ਆਪਣੇ ਕਮਰਿਆਂ ਵਿੱਚੋਂ ਬਾਹਰ ਨਿਕਲ ਕੇ ਆਏ। ਬਜ਼ੁਰਗਾਂ ਦੇ ਨਾਲ ਗੱਲਬਾਤ ਕਰਦੇ ਹੋਏ ਗਾਇਕ ਕੁਝ ਭਾਵੁਕ ਵੀ ਨਜ਼ਰ ਆਏ।

ਇਸ ਮੌਕੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਬੇਸਹਾਰਾ ਬਜ਼ੁਰਗਾਂ ਦਾ ਆਸ਼ੀਰਵਾਦ ਲੈਣ ਲਈ ਇੱਥੇ ਆਏ ਹਨ। ਲੋਕ ਮਹਿੰਗੇ ਹੋਟਲਾਂ 'ਚ ਆਪਣਾ ਜਨਮਦਿਨ ਮਨਾਉਂਦੇ ਹਨ ਪਰ ਮੈਂ ਇਨ੍ਹਾਂ ਬਜ਼ੁਰਗਾਂ ਨਾਲ ਮਨਾਉਣ ਆਏ ਹਨ, ਕਿਉਂਕਿ ਮੈਂ ਸਮਾਜ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਭਾਰਤ 'ਚ ਵਿਦੇਸ਼ਾਂ ਦੀ ਤਰਜ਼ 'ਤੇ ਬਿਰਧ ਆਸ਼ਰਮ ਤਾਂ ਬਣ ਗਏ ਪਰ ਸਹੂਲਤਾਂ 'ਚ ਬਹੁਤ ਫਰਕ ਹੈ।

inside image of pammi bai image source: Instagram

ਪੰਮੀ ਬਾਈ ਨੇ ਅੱਗੇ ਕਿਹਾ ਕਿ ਵਿਦੇਸ਼ਾਂ 'ਚ ਬਿਰਧ ਆਸ਼ਰਮ ਇਸ ਲਈ ਹਨ, ਕਿਉਂਕਿ ਉਨ੍ਹਾਂ ਦੇ ਦੇਸ਼ ਦਾ ਸਿਸਟਮ ਇਹੀ ਹੈ ਕਿ ਉਨ੍ਹਾਂ ਦੇ ਬੱਚੇ ਆਪਣੇ ਮਾਪਿਆਂ ਤੋਂ ਅਲੱਗ ਰਹਿੰਦੇ ਹਨ। ਇਸ ਲਈ ਬੁਢਾਪਾ ਕੱਟਣ ਲਈ ਵਿਦੇਸ਼ੀ ਬਜ਼ੁਰਗ ਬਿਰਧ ਆਸ਼ਰਮਾਂ ਵਿੱਚ ਜਾਂਦੇ ਹਨ ਪਰ ਭਾਰਤ ਦੇ ਬੱਚੇ ਆਪਣੇ ਮਾਪਿਆਂ ਨੂੰ ਬੇਸਹਾਰਾ ਵਾਂਗ ਰੁਲਣ ਲਈ ਬਿਰਧ ਆਸ਼ਰਮ ਛੱਡ ਜਾਂਦੇ ਹਨ। ਕਿਉਂਕਿ ਪੰਜਾਬ ਦਾ ਇਹ ਸੱਭਿਆਚਾਰ ਨਹੀਂ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਾਡੇ ਦੇਸ਼ 'ਚ ਕੋਈ ਬਿਰਧ ਆਸ਼ਰਮ ਹੋਣਾ ਹੀ ਨਹੀਂ ਚਾਹੀਦਾ, ਕਿਉਂਕਿ ਜਿਹੜੇ ਮਾਪਿਆਂ ਨੇ ਸਾਨੂੰ ਜਨਮ ਦਿੱਤਾ ਅਤੇ ਪਾਲਿਆ ਉਨ੍ਹਾਂ ਲਈ ਬੱਚੇ ਜਿੰਨਾਂ ਕਰਨ ਉਨ੍ਹਾਂ ਹੀ ਘੱਟ ਹੈ।

singer pammi bahi image image source: Instagram

ਦੱਸਣਯੋਗ ਹੈ ਕਿ ਪੰਮੀ ਬਾਈ ਦਾ ਜਨਮ 9 ਨਵੰਬਰ 1965 ਨੂੰ ਸੰਗਰੂਰ ਦੇ ਪਿੰਡ ਜੱਖੇਪਾਲ ਵਿਖੇ ਹੋਇਆ। ਉਨ੍ਹਾਂ ਦਾ ਅਸਲੀ ਨਾਂ ਪਰਮਜੀਤ ਸਿੰਘ ਸਿੱਧੂ ਹੈ ਪਰ ਆਪਣੇ ਚਾਹੁਣ ਵਾਲਿਆਂ 'ਚ ਉਹ ਪੰਮੀ ਬਾਈ ਦੇ ਨਾਂ ਨਾਲ ਪ੍ਰਸਿੱਧ ਹਨ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਹਨ। ਗਾਇਕੀ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ਵਿੱਚ ਵਾਹ ਵਾਹੀ ਖੱਟ ਚੁੱਕੇ ਹਨ। ਪੰਮੀ ਬਾਈ ਨੇ ਆਪਣੇ ਜਨਮਦਿਨ ਮੌਕੇ ਉੱਤੇ ਆਪਣਾ ਨਵਾਂ ਗੀਤ 'ਰੱਬ ਦੀ ਸਹੁੰ' ਰਿਲੀਜ਼ ਕੀਤਾ ਹੈ।

 

 

View this post on Instagram

 

A post shared by Pammi Bai (@pammibaioffical)

You may also like